ਅਮਰੀਕੀ ਚੋਣਾਂ ਤੋਂ ਪਹਿਲਾਂ ਚੀਨ 'ਤੇ ਮਿਜ਼ਾਈਲ ਹਮਲਾ ਕਰਾ ਸਕਦੇ ਹਨ ਡੋਨਾਲਡ ਟਰੰਪ

Wednesday, Sep 30, 2020 - 02:24 AM (IST)

ਅਮਰੀਕੀ ਚੋਣਾਂ ਤੋਂ ਪਹਿਲਾਂ ਚੀਨ 'ਤੇ ਮਿਜ਼ਾਈਲ ਹਮਲਾ ਕਰਾ ਸਕਦੇ ਹਨ ਡੋਨਾਲਡ ਟਰੰਪ

ਬੀਜ਼ਿੰਗ - ਦੱਖਣੀ ਚੀਨ ਸਾਗਰ ਵਿਚ ਤਾਈਵਾਨ ਨਾਲ ਚੱਲ ਰਹੇ ਤਣਾਅ ਵਿਚਾਲੇ ਚੀਨ ਨੂੰ ਅਮਰੀਕੀ ਮਿਜ਼ਾਈਲ ਹਮਲੇ ਦਾ ਡਰ ਸਤਾਉਣ ਲੱਗਾ ਹੈ। ਚੀਨ ਦੇ ਸਰਕਾਰੀ ਭੋਪੂ ਗਲੋਬਲ ਟਾਈਮਸ ਦੇ ਐਡੀਟਰ ਹੂ ਸ਼ਿਜੀਨ ਨੇ ਦਾਅਵਾ ਕੀਤਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਬਾਰਾ ਚੋਣਾਂ ਜਿੱਤਣ ਲਈ ਸਾਊਥ ਚਾਈਨਾ ਸੀ ਵਿਚ ਸਥਿਤ ਚੀਨ ਦੇ ਟਾਪੂਆਂ 'ਤੇ ਡ੍ਰੋਨ ਨਾਲ ਮਿਜ਼ਾਈਲ ਹਮਲਾ ਕਰਵਾ ਸਕਦੇ ਹਨ। ਉਨਾਂ ਨੇ ਧਮਕੀ ਦਿੱਤੀ ਕਿ ਚੀਨੀ ਫੌਜ ਇਸ ਦਾ ਕਰਾਰਾ ਜਵਾਬ ਦੇਵੇਗੀ।

ਹੂ ਸ਼ਿਜੀਨ ਨੇ ਟਵੀਟ ਕਰਕੇ ਆਖਿਆ ਕਿ ਹਾਸਲ ਜਾਣਕਾਰੀਆਂ ਦੇ ਆਧਾਰ 'ਤੇ ਮੇਰਾ ਮੰਨਣਾ ਹੈ ਕਿ ਟਰੰਪ ਸਰਕਾਰ ਦੁਬਾਰਾ ਚੋਣਾਂ ਵਿਚ ਜਿੱਤ ਹਾਸਲ ਕਰਨ ਲਈ ਸਾਊਥ ਚਾਈਨਾ ਸੀ ਵਿਚ ਚੀਨ ਦੇ ਟਾਪੂਆਂ 'ਤੇ ਐੱਮ. ਕਿਊ-9 ਰੀਪਰ ਡ੍ਰੋਨ ਨਾਲ ਮਿਜ਼ਾਈਲ ਹਮਲਾ ਕਰਾਉਣ ਦਾ ਖਤਰਾ ਚੁੱਕ ਸਕਦੀ ਹੈ। ਜੇਕਰ ਅਜਿਹਾ ਹੋਇਆ ਤਾਂ ਚੀਨੀ ਫੌਜ ਪੀ. ਐੱਲ. ਏ. ਨਿਸ਼ਚਤ ਰੂਪ ਨਾਲ ਜਵਾਬੀ ਕਾਰਵਾਈ ਕਰੇਗੀ ਅਤੇ ਜਿਨਾਂ ਲੋਕਾਂ ਨੇ ਜੰਗ ਨੂੰ ਸ਼ੁਰੂ ਕੀਤਾ ਹੈ, ਉਨਾਂ ਨੂੰ ਸਬਕ ਸਿਖਾਵੇਗੀ।

ਅਮਰੀਕਾ ਦੀ ਫੌਜ ਤਾਈਵਾਨ ਵਾਪਸ ਪਰਤੀ ਤਾਂ ਚੀਨ ਛੇੜ ਦੇਵੇਗਾ ਜੰਗ
ਤਾਈਵਾਨ ਨੂੰ ਲੈ ਕੇ ਚੀਨ ਅਤੇ ਅਮਰੀਕਾ ਵਿਚ ਤਣਾਅ ਵੱਧਦਾ ਹੀ ਜਾ ਰਿਹਾ ਹੈ। ਇਸ ਤੋਂ ਪਹਿਲਾਂ ਗਲੋਬਲ ਟਾਈਮਸ ਨੇ ਹੀ ਧਮਕੀ ਦਿੱਤੀ ਸੀ ਕਿ ਜੇਕਰ ਅਮਰੀਕਾ ਦੀ ਫੌਜ ਤਾਈਵਾਨ ਪਰਤਦੀ ਹੈ ਤਾਂ ਚੀਨ ਜੰਗ ਛੇੜ ਦੇਵੇਗਾ। ਗਲੋਬਲ ਟਾਈਮਸ ਦੇ ਐਡੀਟਰ ਹੂ ਸ਼ਿਜੀਨ ਨੇ ਅਮਰੀਕਾ ਅਤੇ ਤਾਈਵਾਨ ਨੂੰ ਧਮਕਾਉਂਦੇ ਹੋਏ ਆਖਿਆ ਕਿ ਚੀਨ ਐਂਟੀ ਸਸ਼ੈਸ਼ਨ ਲਾਅ ਇਕ ਅਜਿਹਾ ਟਾਈਗਰ ਹੈ ਜਿਸ ਦੇ ਦੰਦ ਵੀ ਹਨ। ਦਰਅਸਲ, ਗਲੋਬਲ ਟਾਈਮਸ ਦੇ ਐਡੀਟਰ ਇਕ ਅਮਰੀਕੀ ਜਨਰਲ ਵਿਚ ਤਾਈਵਾਨ ਵਿਚ ਅਮਰੀਕੀ ਫੌਜ ਦੇ ਭੇਜਣ ਦੇ ਸੁਝਾਅ 'ਤੇ ਭੜਕੇ ਹੋਏ ਸਨ।

ਹੂ ਸ਼ਿਜੀਨ ਨੇ ਟਵੀਟ ਕਰਕੇ ਲਿੱਖਿਆ ਕਿ ਮੈਂ ਅਮਰੀਕਾ ਅਤੇ ਤਾਈਵਾਨ ਵਿਚ ਇਸ ਤਰ੍ਹਾਂ ਦੀ ਸੋਚ ਰੱਖਣ ਵਾਲੇ ਲੋਕਾਂ ਨੂੰ ਨਿਸ਼ਚਤ ਰੂਪ ਨਾਲ ਚਿਤਾਵਨੀ ਦੇਣਾ ਚਾਹੁੰਦਾ ਹਾਂ। ਇਕ ਵਾਰ ਜੇਕਰ ਉਹ ਤਾਈਵਾਨ ਵਿਚ ਅਮਰੀਕੀ ਫੌਜ ਦੇ ਵਾਪਸ ਪਰਤਣ ਦਾ ਫੈਸਲਾ ਕਰਦੇ ਹਨ ਤਾਂ ਚੀਨੀ ਫੌਜ ਨਿਸ਼ਚਤ ਰੂਪ ਨਾਲ ਆਪਣੇ ਖੇਤਰੀ ਅਖੰਡਤਾ ਦੀ ਰੱਖਿਆ ਲਈ ਇਕ ਨਿਆਂ ਜੰਗ ਸ਼ੁਰੂ ਕਰ ਦੇਵੇਗੀ।

ਚੀਨ ਅਤੇ ਅਮਰੀਕਾ ਵਿਚਾਲੇ ਹੋਇਆ ਸਮਝੌਤਾ ਟੁੱਟ ਜਾਵੇਗਾ
ਗਲੋਬਲ ਟਾਈਮਸ ਨੇ ਵਿਸ਼ਲੇਸ਼ਕਾਂ ਦੇ ਹਵਾਲੇ ਤੋਂ ਆਖਿਆ ਕਿ ਤਾਈਵਾਨ ਵਿਚ ਵਿਦੇਸ਼ੀ ਦਖਲਅੰਦਾਜ਼ੀ ਅਤੇ ਤਾਈਵਾਨ ਦੇ ਵੱਖਵਾਦ ਦੇ ਸਮਰਥਕ ਲੋਕਾਂ ਖਿਲਾਫ ਤਾਈਵਾਨ ਸਟ੍ਰੇਟ ਵਿਚ ਚੱਲ ਰਹੇ ਵਿਆਪਕ ਜੰਗੀ ਅਭਿਆਸ ਵਿਚਾਲੇ ਅਮਰੀਕੀ ਫੌਜ ਜਨਰਲ ਵਿਚ ਇਸ ਤਰ੍ਹਾਂ ਫੌਜ ਨੂੰ ਭੇਜਣ ਦਾ ਸੁਝਾਅ ਦਿੱਤਾ ਗਿਆ ਹੈ। ਜੇਕਰ ਅਮਰੀਕਾ ਫੌਜ ਭੇਜਦਾ ਹੈ ਤਾਂ ਇਸ ਨਾਲ ਚੀਨ ਅਤੇ ਅਮਰੀਕਾ ਵਿਚਾਲੇ ਹੋਇਆ ਸਮਝੌਤਾ ਟੁੱਟ ਜਾਵੇਗਾ। ਇਹ ਪਾਗਲਪਣ ਭਰਿਆ ਸੁਝਾਅ ਤਾਈਵਾਨ ਦੀ ਜਨਤਾ ਲਈ ਠੀਕ ਨਹੀਂ ਹੈ ਅਤੇ ਜੇਕਰ ਇਹ ਅਸਲ ਵਿਚ ਹੁੰਦਾ ਹੈ ਤਾਂ ਪੀ. ਐੱਲ. ਏ. ਜ਼ੋਰਦਾਰ ਫੌਜੀ ਕਾਰਵਾਈ ਕਰੇਗੀ ਅਤੇ ਤਾਕਤ ਦੇ ਜ਼ੋਰ 'ਤੇ ਤਾਈਵਾਨ ਦਾ ਏਕੀਕਰਣ ਕਰੇਗੀ।


author

Khushdeep Jassi

Content Editor

Related News