ਮਾਸਕ ਬਣਾਉਣ ਵਾਲੀ ਫੈਕਟਰੀ ਦਾ ਦੌਰਾ ਕਰਨ ਪੁੱਜੇ ਟਰੰਪ ਨੇ ਕੀਤੀ ਇਹ ਗਲਤੀ, ਹੋਏ ਟਰੋਲ

05/06/2020 1:43:24 PM

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਦਿਨ ਇਕ ਮਾਸਕ ਬਣਾਉਣ ਵਾਲੀ ਫੈਕਟਰੀ ਦਾ ਦੌਰਾ ਕੀਤਾ। ਕੋਰੋਨਾ ਵਾਇਰਸ ਸੰਕਟ ਅਤੇ ਲਾਕਡਾਊਨ ਦੀ ਸਥਿਤੀ ਕਾਰਨ ਲੰਬੇ ਸਮੇਂ ਬਾਅਦ ਟਰੰਪ ਨੇ ਬਾਹਰ ਦਾ ਦੌਰਾ ਕੀਤਾ। ਹਾਲਾਂਕਿ, ਇਸ ਸਮੇਂ ਦੌਰਾਨ ਡੋਨਾਲਡ ਟਰੰਪ ਮਾਸਕ ਪਾਉਣਾ ਜ਼ਰੂਰੀ ਨਾ ਸਮਝਿਆ ਤੇ ਲੋਕਾਂ ਨੇ ਉਨ੍ਹਾਂ ਦੀ ਆਲੋਚਨਾ ਕੀਤੀ। ਡੋਨਾਲਡ ਟਰੰਪ ਮਾਸਕ ਬਣਾਉਣ ਵਾਲੀ ਫੈਕਟਰੀ ਵਿਚ ਗਏ ਅਤੇ ਇੱਥੇ ਉਨ੍ਹਾਂ ਮਾਸਕ ਦੇ ਗੁਣਾਂ ਬਾਰੇ ਦੱਸਿਆ ਪਰ ਇਸ ਸਮੇਂ ਦੌਰਾਨ ਉਨ੍ਹਾਂ ਖੁਦ ਮਾਸਕ ਨਹੀਂ ਪਾਇਆ। ਟਰੰਪ ਦੀ ਇਸ ਗਲਤੀ 'ਤੇ ਵਿਰੋਧੀ ਧਿਰ ਨੇ ਵੀ ਤੰਜ ਕੱਸਿਆ ਹੈ। ਲੋਕ ਉਨ੍ਹਾਂ ਨੂੰ ਟਰੋਲ ਕਰ ਰਹੇ ਹਨ।

PunjabKesari

ਅਮਰੀਕੀ ਰਾਸ਼ਟਰਪਤੀ ਨੇ ਐਰੀਜ਼ੋਨਾ ਵਿਚ ਮਾਸਕ ਬਣਾਉਣ ਵਾਲੀ ਨਵੀਂ ਫੈਕਟਰੀ ਦਾ ਦੌਰਾ ਕੀਤਾ। ਟਰੰਪ ਲਗਭਗ ਦੋ ਮਹੀਨਿਆਂ ਬਾਅਦ ਬਾਹਰ ਨਿਕਲੇ ਸਨ।ਇਸ ਫੈਕਟਰੀ ਵਿਚ ਐੱਨ-95 ਮਾਸਕ ਬਣਾਏ ਜਾ ਰਹੇ ਹਨ ਜੋ ਸਿਹਤ ਕਰਮਚਾਰੀਆਂ ਲਈ ਕਾਫੀ ਜ਼ਰੂਰੀ ਹਨ। ਇਸ ਫੈਕਟਰੀ ਨੂੰ ਪੰਜ ਹਫਤਿਆਂ ਤੋਂ ਵੀ ਘੱਟ ਸਮੇਂ ਵਿਚ ਤਿਆਰ ਕੀਤਾ ਗਿਆ। ਅਮਰੀਕਾ ਵਿਚ ਲਗਾਤਾਰ ਵਧਦੇ ਮਾਮਲਿਆਂ ਕਾਰਨ ਮਾਸਕ ਸਣੇ ਸਿਹਤ ਦੇ ਹੋਰ ਉਪਕਰਣਾਂ ਦੀ ਕਮੀ ਹੋ ਰਹੀ ਸੀ ਤਦ ਹੀ ਇਸ ਤਰ੍ਹਾਂ ਦੀਆਂ ਕੁਝ ਫੈਕਟਰੀਆਂ ਬਣਾਈਆਂ ਗਈਆਂ ਹਨ ਜੋ ਜਲਦੀ ਤੋਂ ਜਲਦੀ ਪ੍ਰੋਡਕਸ਼ਨ ਵਧਾ ਸਕਣ।

PunjabKesari

ਟਰੰਪ ਨੇ ਭਾਵੇਂ ਹੀ ਇੱਥੇ ਮਾਸਕ ਨਹੀਂ ਪਾਇਆ ਸੀ ਪਰ ਉਹ ਇਕ ਚਸ਼ਮਾ ਪਾ ਕੇ ਆਏ ਸਨ। ਟਰੰਪ ਜਿਸ ਥਾਂ 'ਤੇ ਘੁੰਮ ਰਹੇ ਸਨ, ਉੱਥੇ ਨੋਟਿਸ ਬੋਰਡ 'ਤੇ ਲਿਖਿਆ ਸੀ ਕਿ ਮਾਸਕ ਪਾਉਣਾ ਜ਼ਰੂਰੀ ਹੈ। ਸਿਰਫ ਟਰੰਪ ਹੀ ਨਹੀਂ ਬਲਕਿ ਹਨੀਵੇਲ ਕੰਪਨੀ ਦੇ ਸੀ. ਈ. ਓ. ਡੇਰੀਅਸ, ਵ੍ਹਾਈਟ ਹਾਊਸ ਦੇ ਚੀਫ ਆਫ ਸਟਾਫ ਮਾਰਕ ਸਣੇ ਕੁਝ ਹੋਰ ਅਧਿਕਾਰੀਆਂ ਨੇ ਵੀ ਮਾਸਕ ਨਹੀਂ ਪਾਏ ਸਨ। ਵਿਰੋਧੀ ਪਾਰਟੀ ਦਾ ਕਹਿਣਾ ਹੈ ਕਿ ਜਦ ਦੇਸ਼ ਦਾ ਰਾਸ਼ਟਰਪਤੀ ਮਾਸਕ ਨਹੀਂ ਪਾ ਰਿਹਾ ਤਾਂ ਹੋਰ ਲੋਕ ਕਿਵੇਂ ਇਸ ਨਿਯਮ ਦੀ ਪਾਲਣਾ ਕਰਨਗੇ। 


Lalita Mam

Content Editor

Related News