ਟਰੰਪ ਨੇ ਆਪਣੀ ਚੋਣ ਮੁਹਿੰਮ ਦੌਰਾਨ 1 ਲੱਖ ਡਾਲਰ ਦੀਆਂ ਹੀਰੇ ਦੀਆਂ ਘੜੀਆਂ ਦੀ ਕੀਤੀ ਸ਼ੁਰੂਆਤ

Saturday, Sep 28, 2024 - 01:04 PM (IST)

ਵਾਸ਼ਿੰਗਟਨ (ਰਾਜ ਗੋਗਨਾ ) - ਵਪਾਰ ਅਤੇ ਰਾਜਨੀਤੀ ਨੂੰ ਆਪਸ ’ਚ ਜੋੜਣ ਲਈ ਟਰੰਪ ਨੇ ਪਹਿਲੇ ਬਾਈਬਲਾਂ ਕੋਲੋਨ, ਡਿਜੀਟਲ ਟਰੇਡਿੰਗ ਕਾਰਡ, ਸਿੱਕੇ ਤੋਂ ਲੈ ਕੇ ਸਨੀਕਰ ਤੱਕ ਸਭ ਕੁਝ ਵੇਚਿਆ ਹੈ ਅਤੇ ਹੁਣ ਗੁੱਟ ਘੜੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆ ਹਨ। ਟਰੰਪ ਨੇ ਇਹ ਨਵਾਂ ਯਤਨ ਹੁਣੇ ਹੀ ਆਪਣੇ ਟਰੂਥ ‘ਸ਼ੋਸਲ’ ਤੇ ਪੋਸਟ ਕੀਤਾ ਗਿਆ ਹੈ। 5 ਨਵੰਬਰ ਦੀਆਂ ਚੋਣਾਂ ਤੋ ਪਹਿਲੇ ਉਸ ਨੇ ਆਪਣੀ ਮੁਹਿੰਮ ਦੌਰਾਨ ਇਕ  ਨਵਾਂ ਕਾਰੋਬਾਰੀ ਉੱਦਮ ਸ਼ੁਰੂ ਕੀਤਾ। ਉਸ ਨੇ ਵੀਰਵਾਰ  ਨੂੰ ਹੀਰਿਆਂ ਨਾਲ ਜੜੀ ਆਪਣੇ ਨਾਂ ਤੇ ‘ਟਰੰਪ  ਘੜੀ’ ਲਾਂਚ ਕੀਤੀ ਹੈ। ਟਰੰਪ ਦੀ ਇਹ ਘੜੀ ’ਚ ਸੋਨੇ ਦਾ ਕੇਸ ਅਤੇ ਹੀਰੇ ਹਨ। ਇਹ ਸੀਮਿਤ ਘੜੀਆਂ ਤਿੰਨ ਰੰਗਾਂ ’ਚ 147 ਪੀਸ ਤਿਆਰ ਕੀਤੇ ਗਏ ਹਨ।

PunjabKesari

ਟਰੰਪ ਦਾ ਕਹਿਣਾ ਹੈ ਕਿ ਉਸ ਨੇ ਪਹਿਲੀ ਘੜੀ ਆਪ ਲਈ ਹੈ ਜਿਸ ਨੂੰ ਉਹ ਆਪ ਪਹਿਨੇਗਾ। ਜਿਸ ਦੀ ਕੀਮਤ 100,000 (ਇਕ ਲੱਖ ਡਾਲਰ) ਹੈ। ਅਤੇ ਇਕ ਹੋਰ ਮਾਡਲ ਫ਼ਾਈਟ, ਫਾਈੇਟ, ਫਾਈਟ ਰੱਖਿਆ ਗਿਆ ਹੈ।ਜੋ 18 ਕੈਰਟ ਦੇ ਸੋਨੇ ਦੇ ਨਾਲ ਉਪਲਬਧ ਹੈ। ਉਸ ਦੀ ਕੀਮਤ 499 ਡਾਲਰ ਹੈ। ਇਸ ਘੜੀਆਂ ਕਿਸੇ ਸਹਿਯੋਗੀ ਦੁਆਰਾ ਨਹੀਂ  ਵੇਚੀ ਜਾਂਦੀ, ਸਗੋਂ ਵਿਕਰੀ ਇਕਾਈ ਦੇ ਰੂਪ ’ਚ ਸੂਚੀਬੱਧ The Best watch Earth LLc ਦਾ ਕਹਿਣਾ ਹੈ ਕਿ ਉਹ ਭੁਗਤਾਨ ਕੀਤੇ ਗਏ ਲਾਇਸੰਸ ਸਮਝੋਤੇ ਦੇ ਤਹਿਤ ਨਾਮ ਦਾ ਉਪਯੋਗ ਕਰਦੀ ਹੈ।

PunjabKesari

ਟਰੰਪ ਆਪਣੀਆਂ ਘੜੀਆਂ ਨੂੰ “ਲੜੋ,ਲੜੋ, ਲੜੋ”ਦੇ ਨਾਲ ਬ੍ਰਾਂਡਿੰਗ ਕਰ ਰਿਹਾ ਹੈ। ਉਹ ਸ਼ਬਦ ਜੋ ਉਸ ਨੇ ਬਟਲਰ, ਪੈਨਸਿਲਵੇਨੀਆ ’ਚ ਇਕ ਚੋਣ ਜਲਸੇ ’ਚ ਇਕ ਕਤਲ ਦੀ ਕੋਸ਼ਿਸ਼ ਤੋ ਬਾਅਦ ਬੋਲੇ ਸਨ


 


Sunaina

Content Editor

Related News