ਚੋਣਾਂ ਲਈ ਫੰਡ ਇਕੱਠਾ ਕਰਨ ਦੇ ਮਾਮਲੇ ''ਚ ਪਿੱਛੜੇ ਟਰੰਪ
Sunday, Jun 21, 2020 - 03:29 AM (IST)
ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਫੰਡ ਇਕੱਠੇ ਕੀਤੇ ਜਾਣ ਵਾਲੀ ਮੁਹਿੰਮ ਵਿਚ ਆਪਣੇ ਵਿਰੋਧੀ ਸਾਬਕਾ ਉਪ ਰਾਸ਼ਟਰਪਤੀ ਜੋ ਬੀਡੇਨ ਦੇ ਮੁਕਾਬਲੇ ਮਈ ਵਿਚ ਪਿੱਛੜ ਗਏ ਹਨ। ਟਰੰਪ ਨੇ ਮਈ ਵਿਚ 74 ਮਿਲੀਅਨ ਡਾਲਰ ਦਾ ਫੰਡ ਇਕੱਠਾ ਕੀਤਾ ਜਦਕਿ ਜੋ ਬੀਡੇਨ ਨੂੰ ਇਸ ਦੌਰਾਨ ਚੋਣ ਮੁਹਿੰਮ ਲਈ 80.8 ਮਿਲੀਅਨ ਡਾਲਰ ਦਾ ਫੰਡ ਮਿਲਿਆ ਹੈ।
ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਪਬਲਿਕਨ ਨੈਸ਼ਨਲ ਕਮੇਟੀ (ਆਰ.ਐੱਨ.ਸੀ.) ਨੇ ਅਪ੍ਰੈਲ ਵਿਚ 61.7 ਮਿਲੀਅਨ ਡਾਲਰ ਦਾ ਫੰਡ ਇਕੱਠਾ ਕੀਤਾ ਸੀ ਤੇ ਮਈ ਵਿਚ ਇਸ ਵਿਚ ਵਾਧਾ ਹੋਇਆ ਹੈ ਪਰ ਜੋ ਬੀਡੇਨ ਦੀ ਡੈਮੋਕ੍ਰੇਟਿਕ ਨੈਸ਼ਨਲ ਕਮੇਟੀ ਨੂੰ ਮਈ ਮਹੀਨੇ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਫੰਡ ਮਿਲਿਆ ਹੈ। ਹਾਲਾਂਕਿ ਟਰੰਪ ਦੀ ਆਰ.ਐੱਨ.ਸੀ. ਕੋਲ ਪਹਿਲਾਂ ਤੋਂ ਹੀ 265 ਮਿਲੀਅਨ ਡਾਲਰ ਹਨ ਤੇ ਇਹ ਆਪਣੇ ਵਿਰੋਧੀ ਤੋਂ ਇਸ ਮਾਮਲੇ ਵਿਚ ਬਹੁਤ ਅੱਗੇ ਹੈ।
Related News
ਵਿਧਾਨ ਸਭਾ ਚੋਣਾਂ ''ਚ ਬੂਥ ਪੱਧਰ ''ਤੇ ਝਾਂਸੀ ਦੀ ਰਾਣੀ ਬਣ ਕੇ ਆਪਣੇ ਹੱਕਾਂ ਦੀ ਰਾਖੀ ਕਰਨ ਔਰਤਾਂ: ਹਰਸਿਮਰਤ ਕੌਰ ਬਾਦਲ
