ਹੈਰਿਸ ਨਾਲੋਂ ਟਰੰਪ ''ਸਪੱਸ਼ਟ ਤੌਰ ''ਤੇ ਬਿਹਤਰ ਵਿਕਲਪ'' ਹਨ: ਨਿੱਕੀ ਹੈਲੀ

Monday, Nov 04, 2024 - 12:45 PM (IST)

ਹੈਰਿਸ ਨਾਲੋਂ ਟਰੰਪ ''ਸਪੱਸ਼ਟ ਤੌਰ ''ਤੇ ਬਿਹਤਰ ਵਿਕਲਪ'' ਹਨ: ਨਿੱਕੀ ਹੈਲੀ

ਵਾਸ਼ਿੰਗਟਨ (ਏਜੰਸੀ)- ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਸਾਬਕਾ ਰਾਜਦੂਤ ਨਿੱਕੀ ਹੈਲੀ ਨੇ ਕਿਹਾ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ, ਡੈਮੋਕ੍ਰੇਟਿਕ ਪਾਰਟੀ ਦੀ ਆਪਣੀ ਵਿਰੋਧੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲੋਂ 'ਸਪੱਸ਼ਟ ਤੌਰ 'ਤੇ ਬਿਹਤਰ ਵਿਕਲਪ' ਹਨ। ਹੈਲੀ ਨੇ ਵੋਟਰਾਂ ਨੂੰ ਦੋਵਾਂ ਉਮੀਦਵਾਰਾਂ ਦੇ ਨੀਤੀਗਤ ਪ੍ਰਸਤਾਵਾਂ 'ਤੇ ਵਿਚਾਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਚੋਣਾਂ ਦੇ ਦਿਨ ਤੋਂ 2 ਦਿਨ ਪਹਿਲਾਂ ਪ੍ਰਕਾਸ਼ਿਤ 'ਵਾਲ ਸਟਰੀਟ ਜਰਨਲ' ਦੇ ਸੰਪਾਦਕੀ 'ਚ ਕਿਹਾ ਕਿ ਟਰੰਪ ਸਪੱਸ਼ਟ ਤੌਰ 'ਤੇ ਬਿਹਤਰ ਵਿਕਲਪ ਹਨ।

ਇਹ ਵੀ ਪੜ੍ਹੋ: ਪੰਜਾਬ 'ਚ ਝੋਨੇ ਦੀ ਖ਼ਰੀਦ 85 ਲੱਖ ਟਨ ਤੋਂ ਪਾਰ, ਕੇਂਦਰ ਨੇ ਕਿਹਾ-  ਕੰਮ ਪੂਰੇ ਜ਼ੋਰਾਂ 'ਤੇ

ਸਾਊਥ ਕੈਰੋਲੀਨਾ ਦੀ ਸਾਬਕਾ ਗਵਰਨਰ ਨੇ ਐਤਵਾਰ ਨੂੰ 'ਦਿ ਵਾਲ ਸਟਰੀਟ ਜਰਨਲ' 'ਚ ਇਕ ਲੇਖ 'ਚ ਲਿਖਿਆ,'ਮੈਂ ਹਰ ਵਾਰ ਟਰੰਪ ਨਾਲ 100 ਫ਼ੀਸਦੀ ਸਹਿਮਤ ਨਹੀਂ ਹਾਂ। ਪਰ ਮੈਂ ਜ਼ਿਆਦਾਤਰ ਸਮਾਂ ਉਨ੍ਹਾਂ ਨਾਲ ਸਹਿਮਤ ਹਾਂ ਅਤੇ ਮੈਂ ਹੈਰਿਸ ਤੋਂ ਲਗਭਗ ਹਰ ਸਮੇਂ ਅਸਹਿਮਤ ਰਹਿੰਦੀ ਹਾਂ। ਇਸ ਨਾਲ ਇਹ ਫੈਸਲਾ ਲੈਣਾ ਆਸਾਨ ਹੋ ਜਾਂਦਾ ਹੈ। ਇੱਥੇ ਕੁਝ ਤੱਥ ਹਨ ਜੋ ਮੇਰੇ ਲਈ ਸਭ ਤੋਂ ਢੁਕਵੇਂ ਹਨ।' ਭਾਰਤੀ ਅਮਰੀਕੀ ਹੈਲੀ ਨੇ ਸਾਬਕਾ ਰਾਸ਼ਟਰਪਤੀ ਦੇ ਸਮਰਥਨ ਵਿੱਚ ਲਿਖਿਆ, "ਕੀ ਟਰੰਪ ਆਪਣੇ ਦੂਜੇ ਕਾਰਜਕਾਲ ਵਿੱਚ ਕੁਝ ਅਜਿਹੀਆਂ ਚੀਜਾਂ ਕਰਨਗੇ ਜੋ ਮੈਨੂੰ ਪਸੰਦ ਨਹੀਂ ਹਨ?" ਮੈਨੂੰ ਯਕੀਨ ਹੈ ਕਿ ਉਹ ਕਰਨਗੇ। ਜੇਕਰ ਵੋਟਰਾਂ ਦੇ ਸਾਹਮਣੇ ਇਹ ਸਵਾਲ ਹੁੰਦਾ, ਤਾਂ ਮੈਨੂੰ ਲੱਗਦਾ ਹੈ ਕਿ ਟਰੰਪ ਹਾਰ ਜਾਂਦੇ। ਪਰ ਇਹ ਸਵਾਲ ਕਿਸੇ ਵੀ ਚੋਣ ਵਿੱਚ ਨਹੀਂ ਹੁੰਦਾ।"

ਇਹ ਵੀ ਪੜ੍ਹੋ: ਹਵਾ 'ਚ ਘੁਲਿਆ ਜ਼ਹਿਰ, ਲਹਿੰਦੇ ਪੰਜਾਬ 'ਚ ਹਫਤੇ ਲਈ ਸਕੂਲ ਬੰਦ

ਉਨ੍ਹਾਂ ਕਿਹਾ, “ਕੋਈ ਵੀ ਸਿਆਸਤਦਾਨ ਸਭ ਕੁਝ ਠੀਕ ਨਹੀਂ ਕਰ ਸਕਦਾ। ਸਾਡੇ ਵਿੱਚੋਂ ਜਿਹੜੇ ਲੋਕ ਟਰੰਪ ਦੀਆਂ ਕਮੀਆਂ ਨੂੰ ਸਪੱਸ਼ਟ ਤੌਰ 'ਤੇ ਦੇਖ ਸਕਦੇ ਹਨ ਅਤੇ ਉਨ੍ਹਾਂ ਨੂੰ ਇਮਾਨਦਾਰੀ ਨਾਲ ਸਵੀਕਾਰ ਕਰਦੇ ਹਨ, ਉਨ੍ਹਾਂ ਲਈ ਸਵਾਲ ਇਹ ਹੈ ਕਿ ਕੀ ਅਸੀਂ ਉਨ੍ਹਾਂ ਦੀਆਂ ਨੀਤੀਆਂ ਜਾਂ ਉਨ੍ਹਾਂ ਦੇ ਵਿਰੋਧੀ ਦੀਆਂ ਨੀਤੀਆਂ ਨਾਲ ਬਿਹਤਰ ਹਾਂ। ਟੈਕਸ, ਖਰਚ, ਮਹਿੰਗਾਈ, ਇਮੀਗ੍ਰੇਸ਼ਨ, ਊਰਜਾ ਅਤੇ ਰਾਸ਼ਟਰੀ ਸੁਰੱਖਿਆ ਦੇ ਮੁੱਦੇ 'ਤੇ ਦੋਵਾਂ ਉਮੀਦਵਾਰਾਂ ਵਿਚਾਲੇ ਮੀਲਾਂ ਦਾ ਫਾਸਲਾ ਹੈ ਅਤੇ ਟਰੰਪ ਸਪੱਸ਼ਟ ਤੌਰ 'ਤੇ ਬਿਹਤਰ ਵਿਕਲਪ ਹਨ। ਹੈਲੀ ਨੇ ਦੋਸ਼ ਲਾਇਆ ਕਿ ਜੋਅ ਬਾਈਡੇਨ-ਕਮਲਾ ਹੈਰਿਸ ਦੇ ਏਜੰਡੇ ਨੇ ਦੁਨੀਆ ਨੂੰ ਹੋਰ ਖਤਰਨਾਕ ਬਣਾ ਦਿੱਤਾ ਹੈ। ਉਨ੍ਹਾਂ ਨੇ ਦਲੀਲ ਦਿੱਤੀ ਕਿ ਟਰੰਪ ਪ੍ਰਸ਼ਾਸਨ ਬਾਈਡੇਨ-ਹੈਰਿਸ ਪ੍ਰਸ਼ਾਸਨ ਤੋਂ ਵੱਖਰਾ ਹੋਵੇਗਾ। 

ਇਹ ਵੀ ਪੜ੍ਹੋ: ਬਰੈਂਪਟਨ 'ਚ ਹਿੰਦੂ ਮੰਦਰ 'ਤੇ ਹੋਏ ਹਮਲੇ 'ਤੇ PM ਟਰੂਡੋ ਦਾ ਬਿਆਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News