ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਨੂੰ ਟਰੰਪ ਦੇਣਾ ਚਾਹੁੰਦੇ ਹਨ ਇਹ ਵੱਡੀ ਜ਼ਿੰਮੇਵਾਰੀ

06/20/2020 11:17:19 AM

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੌਮਾਂਤਰੀ ਵਿਕਾਸ ਵਿੱਤ ਨਿਗਮ ਦੇ ਨਿਰਦੇਸ਼ਕ ਮੰਡਲ ਦੇ ਮੈਂਬਰ ਦੇ ਤੌਰ 'ਤੇ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਦੇਵੇਨ ਪ੍ਰਕਾਸ਼ ਨੂੰ ਨਾਮਜ਼ਦ ਕਰਨ ਦੀ ਆਪਣੀ ਇੱਛਾ ਨੂੰ ਸ਼ੁੱਕਰਵਾਰ ਪ੍ਰਗਟ ਕੀਤਾ। 

ਸਾਫਟਵੇਅਰ ਨਿਵੇਸ਼ ਕੰਪਨੀ ਇਨਸਾਈਟ ਪਾਰਟਨਰਜ਼ ਦੇ ਪ੍ਰਬੰਧ ਨਿਰਦੇਸ਼ਕ ਪਾਰੇਖ ਦੀ ਨਾਮਜ਼ਦਗੀ ਤਿੰਨ ਸਾਲ ਲਈ ਹੋਵੇਗੀ। ਪਾਰੇਖ 2016 ਤੋਂ 2018 ਤਕ ਓਵਰਸੀਜ਼ ਪ੍ਰਾਈਵੇਟ ਇਨਵੈਸਟਮੈਂਟ ਕਾਰਪੋਰੇਸ਼ਨ ਬੋਰਡ ਵਿਚ ਰਹਿ ਚੁੱਕੇ ਹਨ ਅਤੇ 2010 ਤੋਂ 2012 ਤੱਕ ਯੁਨਾਈਟਡ ਸਟੇਟਸ ਐਕਸਪਰਟ-ਇਮਪੋਰਟ ਬੈਂਕ ਦੇ ਸਲਾਹਕਾਰ ਬੋਰਡ ਦੇ ਮੈਂਬਰ ਸਨ। 

ਉਨ੍ਹਾਂ ਪਿਛਲੇ ਮਹੀਨੇ ਉਪ ਰਾਸ਼ਟਰਪਤੀ ਜੋਅ ਬਿਡੇਨ ਲਈ ਫੰਡ ਇਕੱਠਾ ਕਰਨ ਦੇ ਡਿਜੀਟਲ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ ਸੀ। ਬਿਡੇਨ ਰਾਸ਼ਟਪਰਪਤੀ ਚੋਣਾਂ ਵਿਚ ਟਰੰਪ ਖਿਲਾਫ ਡੈਮੋਕ੍ਰੇਟਿਕ ਪਾਰਟੀ ਦੇ ਸੰਭਾਵਿਤ ਉਮੀਦਵਾਰ ਹਨ । ਪਾਰੇਖ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਲਈ ਵੀ ਫੰਡ ਇਕੱਠਾ ਕਰਨ ਲਈ ਜ਼ਰੂਰੀ ਪ੍ਰੋਗਰਾਮ ਦਾ ਹਿੱਸਾ ਰਹੇ ਹਨ। ਉਨ੍ਹਾਂ ਨੇ ਯੂਰਪ, ਇਜ਼ਰਾਇਲ, ਚੀਨ, ਭਾਰਤ, ਲਾਤੀਨੀ ਅਮਰੀਕਾ ਅਤੇ ਰੂਸ ਵਿਚ ਨਿਵੇਸ਼ ਲਈ ਸੁਚੇਤਤਾ ਤੋਂ ਕੰਮ ਕੀਤਾ ਹੈ। ਭਾਰਤ ਵਿਚ ਉਨ੍ਹਾਂ ਨੇ ਭਾਰਤਪੇਅ ਵਿਚ ਨਿਵੇਸ਼ ਸਣੇ ਕਈ ਹੋਰ ਨਿਵੇਸ਼ ਵੀ ਕੀਤੇ ਹਨ। 
 


Lalita Mam

Content Editor

Related News