ਅਮਰੀਕੀ ਜਨਤਾ ਦੇ ਸਾਹਮਣੇ ਅੱਜ ਹੋਵੇਗੀ ਟਰੰਪ ਖਿਲਾਫ ਮਹਾਦੋਸ਼ ਦੀ ਸੁਣਵਾਈ

11/13/2019 2:17:23 PM

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਮਹਾਦੋਸ਼ ਜਾਂਚ 'ਚ ਅੱਜ ਤੋਂ ਜਨਤਕ ਸੁਣਵਾਈ ਹੋਣ ਜਾ ਰਹੀ ਹੈ। ਅਮਰੀਕੀ ਸੰਸਦ ਦੇ ਹੇਠਲੇ ਸਦਨ (ਹਾਊਸ ਆਫ ਰਿਪ੍ਰਜ਼ੈਂਟੇਟਿਵ) 'ਚ ਬੁੱਧਵਾਰ ਤੇ ਸ਼ੁੱਕਰਵਾਰ ਦੇ ਦਿਨ ਮਹਾਦੋਸ਼ ਮਾਮਲੇ ਦੀ ਜਾਂਚ ਦੀ ਜਨਤਕ ਸੁਣਵਾਈ ਹੋਵੇਗੀ, ਜਿਸ ਨੂੰ ਟੀਵੀ 'ਤੇ ਪੂਰਾ ਅਮਰੀਕਾ ਦੇਖੇਗਾ। ਯਾਨੀ ਮਹਾਦੋਸ਼ ਜਾਂਚ 'ਚ ਗਵਾਹਾਂ ਦਾ ਇਕ-ਇਕ ਬਿਆਨ ਜਨਤਾ ਦੇ ਸਾਹਮਣੇ ਹੋਵੇਗਾ।

ਇਹ ਸੁਣਵਾਈ ਸੰਸਦ ਦੇ ਹੇਠਲੇ ਸਦਨ 'ਚ ਤੇ ਜਨਤਕ ਤੌਰ 'ਤੇ ਹੋਵੇਗੀ। ਇਸ ਤੋਂ ਪਹਿਲਾਂ ਇਸੇ ਸਦਨ 'ਚ 24 ਸਤੰਬਰ ਤੋਂ ਮਹਾਦੋਸ਼ ਮਾਮਲੇ 'ਚ ਹੀ ਬੰਦ ਕਮਰੇ 'ਚ ਸੁਣਵਾਈ ਚੱਲ ਰਹੀ ਸੀ। ਹੁਣ ਇਹ ਸੁਣਵਾਈ ਬੰਦ ਕਮਰੇ ਤੋਂ ਨਿਕਲ ਦੇ ਖੁੱਲ੍ਹੇ ਮੰਚ 'ਤੇ ਪਹੁੰਚ ਗਈ ਹੈ। ਜਾਂਚ 'ਚ ਸ਼ਾਮਲ ਹਾਊਸ ਆਫ ਇੰਟੈਲੀਜੈਂਸ ਕਮੇਟੀ ਦੇ ਚੇਅਰਮੈਨ ਐਡਮ ਸ਼ਿਫ ਦਾ ਕਹਿਣਾ ਹੈ ਕਿ ਮਹਾਦੋਸ਼ ਜਾਂਚ ਦੀ ਖੁੱਲ੍ਹੇ 'ਚ ਸੁਣਵਾਈ ਹੋਣ ਨਾਲ ਲੋਕਾਂ ਨੂੰ ਗਵਾਹਾਂ ਤੇ ਉਨ੍ਹਾਂ ਦੇ ਬਿਆਨਾਂ ਨੂੰ ਸੁਣ ਕੇ ਉਸ ਦੀ ਸਮੀਖਿਆ ਕਰਨ ਦਾ ਮੌਕਾ ਮਿਲੇਗਾ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਮਹਾਦੋਸ਼ ਮਾਮਲੇ 'ਚ ਸੰਸਦ ਦੇ ਹੇਠਲੇ ਸਦਨ 'ਚ ਬੰਦ ਕਮਰੇ 'ਚ ਸੁਣਵਾਈ ਚੱਲ ਰਹੀ ਸੀ ਪਰ ਬੰਦ ਕਮਰੇ 'ਚ ਕਰੀਬ 6 ਹਫਤੇ ਚੱਲੀ ਸੁਣਵਾਈ ਤੋਂ ਬਾਅਦ ਮਾਮਲੇ ਦੀ ਬੁੱਧਵਾਰ ਜਨਤਕ ਸੁਣਵਾਈ ਸ਼ੁਰੂ ਹੋਵੇਗੀ।


Baljit Singh

Content Editor

Related News