ਟਰੰਪ ਮਹਾਦੋਸ਼ : ਗਵਾਹ ਨੇ ਕਿਹਾ ਕਿ ਰੂਸ ਨੇ ਚੋਣਾਂ ਨੂੰ ਲੈ ਕੇ ਬਣਾਈ ਝੂਠੀ ਕਹਾਣੀ

11/22/2019 2:58:46 AM

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਚੱਲ ਰਹੀ ਮਹਾਦੋਸ਼ ਦੀ ਸੁਣਵਾਈ ਦੌਰਾਨ ਵ੍ਹਾਈਟ ਹਾਊਸ ਦੀ ਸਾਬਕਾ ਸਲਾਹਕਾਰ ਨੇ ਵੀਰਵਾਰ ਨੂੰ ਦਿੱਤੀ ਗਵਾਹੀ 'ਚ ਆਖਿਆ ਕਿ ਟਰੰਪ ਅਤੇ ਰਿਪਬਲਿਕਨ ਨੇ 2016 'ਚ ਹੋਈਆਂ ਰਾਸ਼ਟਰਪਤੀ ਚੋਣਾਂ ਨੂੰ ਯੂਕ੍ਰੇਨ ਵੱਲੋਂ ਪ੍ਰਭਾਵਿਤ ਕਰਨ ਦੀ ਜਿਹੜੀ ਝੂਠੀ ਕਹਾਈ ਪ੍ਰਕਾਸ਼ਿਤ ਕੀਤੀ ਸੀ, ਉਸ ਨੂੰ ਰੂਸ ਬਣਾਇਆ ਸੀ। ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੀ ਸਾਬਕਾ ਅਧਿਕਾਰੀ ਅਤੇ ਰੂਸੀ ਮਾਮਲਿਆਂ ਦੀ ਮਾਹਿਰ ਫਿਓਨਾ ਹਿਲ ਨੇ ਸੁਣਵਾਈ ਦੇ 5ਵੇਂ ਦਿਨ ਕਾਂਗਰਸ ਦੀ ਖੁਫੀਆ ਮਾਮਲਿਆਂ ਦੀ ਸਥਾਈ ਕਮੇਟੀ ਦੇ ਸਾਹਮਣੇ ਗਵਾਹੀ ਦਿੱਤੀ।

ਮਹਾਦੋਸ਼ ਜਾਂਚ ਇਸ ਗੱਲ 'ਤੇ ਕੇਂਦ੍ਰਿਤ ਹੈ ਕਿ ਟਰੰਪ ਨੇ ਯੂਕ੍ਰੇਨ ਦੇ ਰਾਸ਼ਟਰਪਤੀ 'ਤੇ ਆਪਣੇ ਵਿਰੋਧੀ ਜੋਅ ਬਾਇਡੇਨ ਅਤੇ ਉਨ੍ਹਾਂ ਦੇ ਪੁੱਤਰ ਹੰਟਰ ਖਿਲਾਫ ਸਿਆਸਤ ਤੋਂ ਪ੍ਰੇਰਿਤ ਹੋ ਕੇ ਜਾਂਚ ਦਾ ਦਬਾਅ ਬਣਾਇਆ ਸੀ ਅਤੇ ਦਾਅਵਾ ਕੀਤਾ ਸੀ ਕਿ 2016 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਯੂਕ੍ਰੇਨ ਨੇ ਡੈਮੋਕ੍ਰੇਟ ਪਾਰਟੀ ਦੀ ਮਦਦ ਕੀਤੀ ਸੀ। ਹਿਲ ਨੇ ਆਖਿਆ ਸੀ ਕਿ ਇਸ ਤਰ੍ਹਾਂ ਦੀ ਝੂਠੀ ਕਹਾਣੀ ਨੂੰ ਰੂਸ ਨੇ ਬਣਾਇਆ ਅਤੇ ਪ੍ਰਚਾਰਿਤ ਕੀਤਾ। ਉਨ੍ਹਾਂ ਆਖਿਆ ਕਿ ਸਵਾਲ ਅਤੇ ਬਿਆਨ ਜਿਹੜੇ ਮੈਂ ਤੁਹਾਡੇ 'ਚੋਂ ਕੁਝ ਲੋਕਾਂ ਤੋਂ ਸੁਣਿਆ ਉਸ ਤੋਂ ਲੱਗਦਾ ਹੈ ਕਿ ਉਹ ਮੰਨਦੇ ਹਨ ਕਿ ਰੂਸ ਅਤੇ ਉਸ ਦੀ ਰੱਖਿਆ ਸੇਵਾ ਨੇ ਸਾਡੇ ਦੇਸ਼ ਖਿਲਾਫ ਕੋਈ ਅਭਿਆਨ ਨਹੀਂ ਚਲਾਇਆ, ਜਦਕਿ ਯੂਕ੍ਰੇਨ ਨੇ ਕੁਝ ਹੱਦ ਤੱਕ ਅਜਿਹਾ ਕੀਤਾ। ਇਹ ਝੂਠੀ ਕਹਾਣੀ ਹੈ ਬਲਕਿ ਰੂਸ ਦੀ ਸੁਰੱਖਿਆ ਏਜੰਸੀਆਂ ਨੇ ਇਸ ਨੂੰ ਪ੍ਰਚਾਰਿਤ ਕੀਤਾ। ਹਿਲ ਨੇ ਆਖਿਆ ਕਿ ਇਹ ਮੰਦਭਾਗਾ ਹੈ ਕਿ ਰੂਸ ਉਹ ਵਿਦੇਸ਼ੀ ਸ਼ਕਤੀ ਹੈ ਜਿਸ ਨੇ ਯੋਜਨਾਬੱਧ ਤਰੀਕੇ ਨਾਲ 2016 'ਚ ਸਾਡੀਆਂ ਲੋਕਤਾਂਤਰਿਕ ਸੰਸਥਾਵਾਂ 'ਤੇ ਹਮਲਾ ਕੀਤਾ। ਇਹ ਜਨਤਕ ਸਿੱਟਾ ਹੈ, ਜਿਸ ਦੀ ਪੁਸ਼ਟੀ ਸਾਡੀਆਂ ਖੁਫੀਆ ਏਜੰਸੀਆਂ ਨੇ ਕਾਂਗਰਸ ਦੀ 2-ਦਲੀ ਕਮੇਟੀ ਸਾਹਮਣੇ ਕੀਤੀ ਹੈ। ਰੂਸ ਅਭਿਆਨ ਦਾ ਅਸਰ ਅੱਜ ਵੀ ਸਾਹਮਣੇ ਹੈ। ਸਾਡਾ ਦੇਸ਼ ਖੰਡਿਤ ਹੋ ਗਿਆ ਹੈ।


Khushdeep Jassi

Content Editor

Related News