Trump ਨੂੰ ਅਜੇ ਵੀ ਈਰਾਨ ਦੇ "ਗੱਲਬਾਤ ਦੀ ਮੇਜ਼ ''ਤੇ ਵਾਪਸ ਆਉਣ ਦੀ ਉਮੀਦ"

Friday, Jun 13, 2025 - 02:47 PM (IST)

Trump ਨੂੰ ਅਜੇ ਵੀ ਈਰਾਨ ਦੇ "ਗੱਲਬਾਤ ਦੀ ਮੇਜ਼ ''ਤੇ ਵਾਪਸ ਆਉਣ ਦੀ ਉਮੀਦ"

ਵਾਸ਼ਿੰਗਟਨ (ਵਾਰਤਾ)- ਇਜ਼ਰਾਈਲ ਵੱਲੋਂ ਈਰਾਨ 'ਤੇ ਭਾਰੀ ਬੰਬਾਰੀ ਕੀਤੀ ਗਈ ਹੈ। ਇਸ ਦੇ ਬਾਵਜੂਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਈਰਾਨ ਗੱਲਬਾਤ ਦੀ ਮੇਜ਼ 'ਤੇ ਵਾਪਸ ਆਵੇਗਾ। ਨਾਲ ਹੀ ਕਿਹਾ ਕਿ "ਲੀਡਰਸ਼ਿਪ ਵਿੱਚ ਕਈ ਲੋਕ ਵਾਪਸ ਨਹੀਂ ਆਉਣਗੇ।" ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਈਰਾਨ ਵਿੱਚ ਇਜ਼ਰਾਈਲੀ ਹਮਲਿਆਂ ਤੋਂ ਪਹਿਲਾਂ ਹੀ ਜਾਣੂ ਸਨ। ਫੌਕਸ ਨਿਊਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਟਰੰਪ ਨੇ ਕਿਹਾ ਕਿ ਇਹ ਹਮਲਾ ਉਨ੍ਹਾਂ ਲਈ ਹੈਰਾਨੀ ਵਾਲੀ ਗੱਲ ਨਹੀਂ ਸੀ। 

ਉਨ੍ਹਾਂ ਕਿਹਾ, "ਈਰਾਨ ਕੋਲ ਪ੍ਰਮਾਣੂ ਬੰਬ ਨਹੀਂ ਹੋ ਸਕਦਾ। ਅਸੀਂ ਦੁਬਾਰਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਦੇਖਾਂਗੇ ਕਿ ਕੀ ਹੁੰਦਾ ਹੈ। ਲੀਡਰਸ਼ਿਪ ਵਿੱਚ ਬਹੁਤ ਸਾਰੇ ਲੋਕ ਹਨ ਜੋ ਵਾਪਸ ਨਹੀਂ ਆਉਣਗੇ।" ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਜੇਕਰ ਈਰਾਨ ਹਮਲਿਆਂ ਦੇ ਜਵਾਬ ਵਿੱਚ ਕੋਈ ਕਾਰਵਾਈ ਕਰਦਾ ਹੈ ਤਾਂ ਅਮਰੀਕਾ ਆਪਣੀ ਅਤੇ ਇਜ਼ਰਾਈਲ ਦੀ ਰੱਖਿਆ ਲਈ ਤਿਆਰ ਹੈ। ਗੌਰਤਲਬ ਹੈ ਕਿ ਅਮਰੀਕੀ ਕੇਂਦਰੀ ਕਮਾਂਡ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ-ਇਜ਼ਰਾਇਲੀ PM ਦੀ ਦੋ ਟੂਕ, ਕਿਹਾ-ਈਰਾਨ 'ਤੇ ਹਮਲੇ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ....

ਇੱਕ ਅਮਰੀਕੀ ਅਧਿਕਾਰੀ ਨੇ ਦੱਸਿਆ ਕਿ ਉਹ ਅਜੇ ਵੀ ਓਮਾਨ ਵਿੱਚ ਐਤਵਾਰ ਨੂੰ ਹੋਣ ਵਾਲੀ ਪ੍ਰਮਾਣੂ ਗੱਲਬਾਤ ਅੱਗੇ ਵਧਣ ਦੀ ਉਮੀਦ ਕਰਦੇ ਹਨ। ਇਸ ਦੇ ਬਾਵਜੂਦ ਕਿ ਈਰਾਨ ਦੇ ਦੋ ਸੀਨੀਅਰ ਜਨਰਲ ਮਾਰੇ ਗਏ ਹਨ। ਮੁੱਖ ਵਾਰਤਾਕਾਰ ਹਸਪਤਾਲ ਵਿਚ ਦਾਖਲ ਹੈ। ਇਜ਼ਰਾਇਲੀ ਹਮਲਿਆਂ ਵਿਚ ਈਰਾਨ ਦੇ ਪਰਮਾਣੂ ਸਥਲ ਤਬਾਹ ਹੋ ਗਏ ਹਨ। ਰੈਵੋਲੂਸ਼ਨਰੀ ਗਾਰਡ ਹੈੱਡਕੁਆਰਟਰ ਵਿਚ ਅੱਗ ਲੱਗ ਗਈ। ਟਰੰਪ ਦਾ ਸੁਨੇਹਾ ਈਰਾਨ ਲਈ ਅਜੀਬ ਹੈ ਕਿਉਂਕਿ ਇਜ਼ਰਾਈਲ ਨੇ ਉਸ ਦੇ ਨੇਤਾਵਾਂ ਨੂੰ ਮਾਰ ਦਿੱਤਾ, ਉਨ੍ਹਾਂ ਦੀਆਂ ਸਹੂਲਤਾਂ ਨੂੰ ਤਬਾਹ ਕਰ ਦਿੱਤਾ। ਹੁਣ ਟਰੰਪ ਗੱਲਬਾਤ ਦੀ ਆਸ ਕਰ ਰਹੇ ਹਨ। ਈਰਾਨ ਕੋਲ ਵਿਕਲਪ ਹਨ ਕਿ ਉਹ ਜਨਰਲਾਂ ਤੋਂ ਬਿਨਾਂ ਗੱਲਬਾਤ ਕਰੋ ਜਾਂ ਹੋਰ ਹਮਲਿਆਂ ਦਾ ਸਾਹਮਣਾ ਕਰੇ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News