ਟਰੰਪ ਨੇ ਕੈਨੇਡਾ ਨੂੰ ਦਿੱਤੀ ਇਹ ਧਮਕੀ

Wednesday, Feb 14, 2018 - 04:26 AM (IST)

ਟਰੰਪ ਨੇ ਕੈਨੇਡਾ ਨੂੰ ਦਿੱਤੀ ਇਹ ਧਮਕੀ

ਵਾਸ਼ਿੰਗਟਨ/ਟੋਰਾਂਟੋ - ਰਾਸ਼ਟਰਪਤੀ ਡੌਨਲਡ ਟਰੰਪ ਕੈਨੇਡੀਅਨ ਟਰੇਡ ਪ੍ਰੈਕਟਿਸਿਜ਼ ਬਾਰੇ ਸ਼ਿਕਾਇਤ ਕਰ ਰਹੇ ਹਨ ਜਦਕਿ ਉਨ੍ਹਾਂ ਕੌਮਾਂਤਰੀ ਟੈਕਸ ਲਾਏ ਜਾਣ ਦੀ ਧਮਕੀ ਵੀ ਦਿੱਤੀ ਹੈ। ਇਸ ਤੋਂ ਇਹ ਡਰ ਖੜ੍ਹਾ ਹੋ ਗਿਆ ਹੈ ਕਿ ਟਰੰਪ ਕਿਤੇ ਨਵੀਆਂ ਅਮਰੀਕੀ ਇੰਪੋਰਟ ਪਨੈਲਿਟੀਜ਼ ਲਾਉਣ ਬਾਰੇ ਵਿਚਾਰ ਤਾਂ ਨਹੀਂ ਕਰ ਰਹੇ।
ਟਰੰਪ ਨੇ ਇਹ ਟਿੱਪਣੀਆਂ ਸੋਮਵਾਰ ਨੂੰ ਵ੍ਹਾਈਟ ਹਾਊਸ 'ਚ ਕੀਤੀਆਂ ਅਤੇ ਇਸ ਦੇ ਨਾਲ ਹੀ ਚਿਰਾਂ ਤੋਂ ਉਡੀਕੇ ਜਾ ਰਹੇ ਇਨਫਰਾਸਟ੍ਰਕਚਰ ਪਲੈਨ ਦਾ ਵੀ ਉਨ੍ਹਾਂ ਵੱਲੋਂ ਖੁਲਾਸਾ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਟਰੰਪ ਨੇ ਅਮਰੀਕਾ ਦੇ ਭਾਈਵਾਲ ਸਮਝੇ ਜਾਂਦੇ ਦੇਸ਼ਾਂ ਬਾਰੇ ਵੀ ਸ਼ਿਕਾਇਤ ਕੀਤੀ। ਉਨ੍ਹਾਂ ਸਿੱਧੇ ਤੌਰ 'ਤੇ ਨਾਂ ਲੈਂਦਿਆਂ ਆਖਿਆ ਕਿ ਕੈਨੇਡਾ ਨੇ ਖੇਤੀਬਾੜੀ ਅਤੇ ਸਰਹੱਦਾਂ ਪਾਰ ਕਰਨ ਦੇ ਸਬੰਧ 'ਚ ਸਾਡੇ ਨਾਲ ਸਹੀ ਵਿਵਹਾਰ ਨਹੀਂ ਕੀਤਾ।
ਅਸੀਂ ਅਜਿਹਾ ਨਹੀਂ ਹੋਣ ਦੇ ਸਕਦੇ ਕਿ ਦੂਜੇ ਦੇਸ਼ ਸਾਡਾ ਫਾਇਦਾ ਚੁੱਕੀ ਜਾਣ। ਇਹ ਸਪਸ਼ਟ ਨਹੀਂ ਹੋ ਸਕਿਆ ਕਿ ਉਹ ਕਿਸ ਗੱਲ ਬਾਰੇ ਉਚੇਚੇ ਤੌਰ 'ਤੇ ਬੋਲ ਰਹੇ ਸਨ। ਇਸ ਦੌਰਾਨ ਵ੍ਹਾਈਟ ਹਾਊਸ ਨੇ ਆਖਿਆ ਕਿ ਕਿਸੇ ਕਿਸਮ ਦਾ ਟੈਕਸ ਸਬੰਧੀ ਕੋਈ ਖਤਰਾ ਨਹੀਂ ਹ।। ਟਰੰਪ ਨੇ ਵੀ ਇਹ ਵਾਅਦਾ ਕੀਤਾ ਕਿ ਨਵੇਂ ਟੈਕਸਾਂ ਬਾਰੇ ਜਲਦ ਹੀ ਸਭ ਕੁਝ ਸਾਫ ਹੋ ਜਾਵੇਗਾ। ਅਸੀਂ ਸਾਡਾ ਫਾਇਦਾ ਚੁੱਕਣ ਵਾਲੇ ਦੇਸ਼ਾਂ 'ਤੇ ਟੈਕਸ ਲਾਵਾਂਗੇ। ਇਸ ਲਈ ਆਉਣ ਵਾਲੇ ਹਫਤਿਆਂ 'ਚ ਤੁਸੀਂ ਜਾਣ ਜਾਓਂਗੇ ਜਦੋਂ ਅਸੀਂ ਉਨ੍ਹਾਂ 'ਤੇ ਟੈਕਸ ਲਾਵਾਂਗੇ।
ਇਹ ਅਜੇ ਤੱਕ ਪਤਾ ਨਹੀਂ ਲਗ ਸਕਿਆ ਕਿ ਟਰੰਪ ਕਿਸ ਤਰ੍ਹਾਂ ਦੇ ਟੈਕਸ ਦੀ ਗੱਲ ਕਰ ਰਹੇ ਸਨ। ਇਸ ਸਾਲ ਦੇ ਸ਼ੁਰੂ 'ਚ ਪ੍ਰਸ਼ਾਸਨ ਨੇ ਆਪਣੇ ਵਿੱਤੀ ਸੁਧਾਰਾਂ 'ਚ ਬੌਰਡਰ ਐਡਜਸਟਮੈਂਟ ਦੇ ਆਈਡੀਆ ਨੂੰ ਛੱਡ ਦਿੱਤਾ। ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਕੈਪੀਟਲ ਹਿੱਲ 'ਤੇ ਇਸ ਦਾ ਬਹੁਤ ਜ਼ਿਆਦਾ ਵਿਰੋਧ ਹੋਇਆ ਸੀ।


Related News