ਰੂਸੀ ਵਕੀਲ ਨਾਲ ਆਪਣੇ ਪੁੱਤਰ ਦੀ ਮੁਲਾਕਾਤ ਦੀ ਗੱਲ ਨੂੰ ਟਰੰਪ ਨੇ ਕੀਤਾ ਖਾਰਿਜ

Sunday, Jul 29, 2018 - 06:39 PM (IST)

ਵਾਸ਼ਿੰਗਟਨ — ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਖਬਰਾਂ ਨੂੰ ਖਾਰਿਜ ਕੀਤਾ ਹੈ ਜਿਸ 'ਚ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ 2016 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਆਪਣੇ ਪੁੱਤਰ ਦੀ ਰੂਸੀ ਵਕੀਲ ਨਾਲ ਮੁਲਾਕਾਤ ਦੇ ਬਾਰੇ 'ਚ ਪਹਿਲਾਂ ਤੋਂ ਜਾਣਕਾਰੀ ਸੀ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਦੇ ਨਿੱਜੀ ਅਟਾਰਨੀ ਰਹਿ ਚੁੱਕੇ ਮਾਈਕਲ ਕੋਹੇਨ ਨੇ ਕਿਹਾ ਸੀ ਕਿ ਟਰੰਪ ਨੇ ਰੂਸੀ ਵਕੀਲ ਨਾਲ ਡੋਨਾਲਡ ਟਰੰਪ ਜੂਨੀਅਰ ਦੀ ਮੁਲਾਕਾਤ ਨੂੰ ਮਨਜ਼ੂਰੀ ਦਿੱਤੀ ਸੀ, ਜਿਨ੍ਹਾਂ ਕੋਲ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁੱਦੇ ਦੀ ਰਾਸ਼ਟਰਪਤੀ ਹਿਲੇਰੀ ਕਲਿੰਟਨ ਦੇ ਚੋਣ ਪ੍ਰਚਾਰ ਦੇ ਬਾਰੇ 'ਚ ਸੰਵੇਦਨਸ਼ੀਲ ਜਾਣਕਾਰੀ ਸੀ।
ਕੋਹੇਨ ਦੇ ਇਸ ਬਿਆਨ ਸੰਬੰਧੀ ਇਕ ਅੰਗ੍ਰੇਜ਼ੀ ਅਖਬਾਰ ਦੀ ਰਿਪੋਰਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਟਰੰਪ ਨੇ ਟਵੀਟ ਕਰ ਕਿਹਾ, 'ਮੈਨੂੰ ਆਪਣੇ ਪੁੱਤਰ ਡੋਨਾਲਡ ਜੂਨੀਅਰ ਦੀ ਇਸ ਮੁਲਾਕਾਤ ਦੇ ਬਾਰੇ 'ਚ ਕੁਝ ਨਹੀਂ ਪਤਾ ਸੀ। ਅਜਿਹਾ ਲੱਗ ਰਿਹਾ ਹੈ ਕਿ ਕੋਈ ਖੁਦ ਨੂੰ ਟ੍ਰੈਫਿਕ ਜਾਮ 'ਚੋਂ ਕੱਢਣ ਲਈ ਕਹਾਣੀਆਂ ਬਣਾ ਰਿਹਾ ਹੈ।'


Related News