ਟਰੰਪ ਨੇ ਫਰਾਂਸ ਦੇ ਰਾਸ਼ਟਰਪਤੀ ਦੀ ਪਤਨੀ ''ਤੇ ਕੀਤੀ ਸੀ ਟਿੱਪਣੀ, ਆਸਟਰੇਲੀਆ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ

07/16/2017 12:15:19 PM

ਸਿਡਨੀ— ਆਸਟਰੇਲੀਆ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨਿਊਐਲ ਮੈਕਰੋਨ ਦੀ ਪਤਨੀ ਬ੍ਰਿਜ਼ੀਟ ਮੈਕਰੋਨ ਦੇ ਪਹਿਰਾਵੇ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਕੀਤੀ ਗਈ ਟਿੱਪਣੀ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਦੱਸਣ ਯੋਗ ਹੈ ਕਿ ਹਾਲ ਹੀ ਦੇ ਦਿਨਾਂ ਵਿਚ ਟਰੰਪ ਆਪਣੀ ਪਤਨੀ ਮੇਲਾਨੀਆ ਨਾਲ ਫਰਾਂਸ ਦੇ ਦੌਰੇ 'ਤੇ ਗਏ ਸਨ। ਇੱਥੇ ਟਰੰਪ ਨੇ ਫਰਾਂਸ ਦੇ ਰਾਸ਼ਟਰਪਤੀ ਦੀ ਪਤਨੀ ਬ੍ਰਿਜ਼ੀਟ ਮੈਕਰੋਨ ਨੂੰ ਦੇਖ ਕੇ ਟਿੱਪਣੀ ਕਰਦੇ ਹੋਏ ਕਿਹਾ ਸੀ ਕਿ ਤੁਹਾਡੀ ਬਾਡੀ ਸ਼ੇਪ ਬਹੁਤ ਵਧੀਆ ਅਤੇ ਤੁਸੀਂ ਬੇਹੱਦ ਖੂਬਸੂਰਤ ਹੋ। ਇਸ ਟਿੱਪਣੀ ਮਗਰੋਂ ਬ੍ਰਿਜ਼ੀਟ ਨੇ ਕੋਈ ਜਵਾਬ ਨਹੀਂ ਦਿੱਤਾ। ਟਰੰਪ ਦੀ ਇਹ ਟਿੱਪਣੀ ਸਾਰਿਆਂ ਨੇ ਸੁਣੀ ਪਰ ਕਿਸੇ ਨੇ ਕੁਝ ਨਹੀਂ ਕਿਹਾ। 
ਆਸਟਰੇਲੀਆਈ ਵਿਦੇਸ਼ ਮੰਤਰੀ ਜੂਲੀ ਬਿਸ਼ਪ ਨੇ ਟਰੰਪ ਵਲੋਂ ਬ੍ਰਿਜ਼ੀਟ ਦੇ ਪਹਿਰਾਵੇ ਨੂੰ ਲੈ ਕੇ ਕੀਤੀ ਗਈ ਟਿੱਪਣੀ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਆਸਟਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਵਲੋਂ ਪੁੱਛੇ ਸਵਾਲ ਦੇ ਜਵਾਬ ਵਿਚ ਕਿਹਾ, ''ਮੈਨੂੰ ਇਸ ਗੱਲ ਦੀ ਹੈਰਾਨੀ ਨਹੀਂ ਹੁੰਦੀ, ਜੇਕਰ ਬ੍ਰਿਜ਼ੀਟ ਮੈਕਰੋਨ ਨੇ ਟਰੰਪ ਬਾਰੇ ਕੁਝ ਬੋਲਿਆ ਹੁੰਦਾ। ਟਰੰਪ ਦੀ ਟਿੱਪਣੀ ਨੇ ਬ੍ਰਿਜ਼ੀਟ ਨੂੰ ਹੀ ਨਹੀਂ ਸਗੋਂ ਕਿ ਹਰ ਸੁਣਨ ਵਾਲੇ ਨੂੰ ਸ਼ਰਮਿੰਦਾ ਕਰ ਦਿੱਤਾ।''


Related News