ਅਮਰੀਕਾ ਦੀ ਤਾਲਿਬਾਨ ਨਾਲ ਬੇਹੱਦ ਚੰਗੀ ਗੱਲਬਾਤ ਜਾਰੀ : ਡੋਨਾਲਡ ਟਰੰਪ

08/19/2019 6:59:14 PM

ਵਾਸ਼ਿੰਗਟਨ– ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਫਗਾਨਿਸਤਾਨ ਵਿਚ ਸ਼ਾਂਤੀ ਅਤੇ ਸਥਿਰਤਾ ਲਈ ਤਾਲਿਬਾਨ ਨਾਲ ਸ਼ਾਂਤੀ ਸਮਝੌਤੇ ’ਤੇ ਗੱਲਬਾਤ ਵਿਚ ਤਰੱਕੀ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਤਾਲਿਬਾਨ ਅਤੇ ਅਫਗਾਨ ਸਰਕਾਰ ਦੋਵਾਂ ਨਾਲ ਗੱਲਬਾਤ ਚੰਗੀ ਚੱਲ ਰਹੀ ਹੈ। ਟਰੰਪ ਨੇ ਨਿਊਜਰਸੀ ਵਿਚ ਪੱਤਰਕਾਰਾਂ ਨੂੰ ਇਹ ਗੱਲ ਕਹੀ। ਅਮਰੀਕਾ ਨੂੰ ਤਾਲਿਬਾਨ ਨਾਲ ਸ਼ਾਂਤੀ ਸਮਝੌਤੇ ਦੀ ਉਮੀਦ ਹੈ, ਜਿਸ ਤੋਂ ਬਾਅਦ ਉਹ ਆਪਣੇ ਫੌਜੀਆਂ ਨੂੰ ਅਫਗਾਨਿਸਤਾਨ ਵਿਚੋਂ ਵਾਪਸ ਬੁਲਾਉਣਾ ਸ਼ੁਰੂ ਕਰ ਦੇਵੇਗਾ। ਅਮਰੀਕਾ ਅਫਗਾਨਿਸਤਾਨ ਵਿਚ ਆਪਣਾ ਦਖਲ ਬੰਦ ਕਰਨਾ ਚਾਹੁੰਦਾ ਹੈ, ਜਿਥੇ ਉਹ ਹੁਣ ਤੱਕ ਇਕ ਖਰਬ ਡਾਲਰ ਖਰਚ ਕਰ ਚੁੱਕਾ ਹੈ।


Baljit Singh

Content Editor

Related News