ਅਮਰੀਕਾ ''ਚ PR ਹੋਣ ਦਾ ਸੁਪਨਾ ਦੇਖ ਰਹੇ ਲੱਖਾਂ ਲੋਕਾਂ ਨੂੰ ਵੱਡਾ ਝਟਕਾ ! ਟਰੰਪ ਪ੍ਰਸ਼ਾਸਨ ਨੇ ਖਿੱਚੀ ਤਿਆਰੀ

Saturday, Jul 18, 2026 - 09:43 AM (IST)

ਅਮਰੀਕਾ ''ਚ PR ਹੋਣ ਦਾ ਸੁਪਨਾ ਦੇਖ ਰਹੇ ਲੱਖਾਂ ਲੋਕਾਂ ਨੂੰ ਵੱਡਾ ਝਟਕਾ ! ਟਰੰਪ ਪ੍ਰਸ਼ਾਸਨ ਨੇ ਖਿੱਚੀ ਤਿਆਰੀ

ਵਾਸ਼ਿੰਗਟਨ (ਰਾਜ ਗੋਗਨਾ) : ਅਮਰੀਕਾ 'ਚ ਸਥਾਈ ਨਿਵਾਸ (PR), ਭਾਵ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਪ੍ਰਵਾਸੀਆਂ ਲਈ ਟਰੰਪ ਪ੍ਰਸ਼ਾਸਨ ਇੱਕ ਬਹੁਤ ਹੀ ਸਖ਼ਤ ਨਿਯਮ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਵ੍ਹਾਈਟ ਹਾਊਸ ਦੇ ਸੂਤਰਾਂ ਮੁਤਾਬਕ, ਇੱਕ ਨਵੇਂ ਪਾਇਲਟ ਪ੍ਰੋਗਰਾਮ ਦੇ ਤਹਿਤ ਗ੍ਰੀਨ ਕਾਰਡ ਦੇ ਬਿਨੈਕਾਰਾਂ ਨੂੰ 1,00,000 ਡਾਲਰ (ਲਗਭਗ 1 ਕਰੋੜ ਰੁਪਏ) ਤੱਕ ਦੀ ਵਿੱਤੀ ਗਾਰੰਟੀ (ਬਾਂਡ) ਜਮ੍ਹਾ ਕਰਵਾਉਣੀ ਪੈ ਸਕਦੀ ਹੈ। ਹਾਲਾਂਕਿ ਇਸ ਪ੍ਰਕਿਰਿਆ ਨੂੰ ਅਜੇ ਅੰਤਿਮ ਰੂਪ ਦਿੱਤਾ ਜਾਣਾ ਬਾਕੀ ਹੈ, ਪਰ ਇਸ ਨੂੰ ਜਲਦੀ ਹੀ ਲਾਗੂ ਕੀਤੇ ਜਾਣ ਦੀ ਉਮੀਦ ਹੈ।

ਕੀ ਹੈ ਗ੍ਰੀਨ ਕਾਰਡ ਬਾਂਡ ਨਿਯਮ ?
ਵਿਦੇਸ਼ਾਂ ਵਿੱਚ ਮੌਜੂਦ ਅਮਰੀਕੀ ਕੌਂਸਲੇਟਾਂ ਰਾਹੀਂ ਪ੍ਰਵਾਸੀ ਵੀਜ਼ਾ ਲਈ ਅਪਲਾਈ ਕਰਨ ਵਾਲੇ ਕੁਝ ਖਾਸ ਬਿਨੈਕਾਰਾਂ ਨੂੰ ਵੀਜ਼ਾ ਮਨਜ਼ੂਰ ਹੋਣ ਤੋਂ ਪਹਿਲਾਂ ਇਹ ਭਾਰੀ ਰਕਮ ਬਾਂਡ ਵਜੋਂ ਜਮ੍ਹਾ ਕਰਵਾਉਣੀ ਪਵੇਗੀ। ਰਾਹਤ ਦੀ ਗੱਲ ਇਹ ਹੈ ਕਿ ਇਹ ਰਕਮ ਪੱਕੇ ਤੌਰ 'ਤੇ ਜ਼ਬਤ ਨਹੀਂ ਹੋਵੇਗੀ। ਜਦੋਂ ਉਹ ਵਿਅਕਤੀ ਅਮਰੀਕਾ ਦਾ ਨਾਗਰਿਕ ਬਣ ਜਾਵੇਗਾ, ਤਾਂ ਇਹ 1 ਲੱਖ ਡਾਲਰ ਦੀ ਰਕਮ ਉਸ ਨੂੰ ਵਾਪਸ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਅਮਰੀਕਾ 'ਚ ਪਹਿਲਾਂ ਤੋਂ ਰਹਿ ਰਹੇ ਪਰਿਵਾਰਕ ਮੈਂਬਰ ਵੀ ਬਿਨੈਕਾਰ ਦੇ ਆਧਾਰ 'ਤੇ ਇਹ ਬਾਂਡ ਰਾਸ਼ੀ ਜਮ੍ਹਾ ਕਰਵਾ ਸਕਦੇ ਹਨ। ਇਹ ਪ੍ਰੋਗਰਾਮ ਪਹਿਲੇ ਪੜਾਅ 'ਚ ਕੁਝ ਚੋਣਵੇਂ ਦੇਸ਼ਾਂ ਵਿੱਚ ਹੀ ਸ਼ੁਰੂ ਕੀਤਾ ਜਾਵੇਗਾ। ਹਾਲਾਂਕਿ, ਟਰੰਪ ਪ੍ਰਸ਼ਾਸਨ ਨੇ ਅਜੇ ਤੱਕ ਉਨ੍ਹਾਂ ਦੇਸ਼ਾਂ ਦੀ ਸੂਚੀ ਵੀ ਜਨਤਕ ਨਹੀਂ ਕੀਤੀ ਹੈ ਜਿਨ੍ਹਾਂ 'ਤੇ ਇਹ ਨਿਯਮ ਲਾਗੂ ਹੋਵੇਗਾ।

ਇਹ ਵੀ ਪੜ੍ਹੋ- ਇਕ ਹੋਰ ਰਾਜ ਸਭਾ ਮੈਂਬਰ ਨੇ ਦਿੱਤਾ ਅਸਤੀਫ਼ਾ ! ਛਿੜ ਗਈ ਨਵੀਂ ਸਿਆਸੀ ਚਰਚਾ

ਇਹ ਖ਼ਬਰ ਅਮਰੀਕਾ 'ਚ ਰਹਿ ਰਹੇ ਅਤੇ ਉੱਥੇ ਜਾਣ ਦੇ ਚਾਹਵਾਨ ਭਾਰਤੀਆਂ ਲਈ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ। ਅਮਰੀਕਾ 'ਚ ਗ੍ਰੀਨ ਕਾਰਡ ਹਾਸਲ ਕਰਨ ਵਾਲੇ ਹੁਨਰਮੰਦ ਪੇਸ਼ੇਵਰਾਂ 'ਚ ਸਭ ਤੋਂ ਵੱਡੀ ਗਿਣਤੀ ਭਾਰਤੀਆਂ ਦੀ ਹੈ, ਖ਼ਾਸ ਕਰ ਕੇ ਉਹ ਲੋਕ ਜੋ ਐੱਚ-1ਬੀ (H-1B) ਵਰਗੇ ਵਰਕ ਵੀਜ਼ਾ 'ਤੇ ਉੱਥੇ ਗਏ ਹਨ ਅਤੇ ਸਾਲਾਂ ਤੋਂ ਪੀ.ਆਰ. (PR) ਦੀ ਉਡੀਕ ਕਰ ਰਹੇ ਹਨ। ਜੇਕਰ ਇਹ ਨਿਯਮ ਭਾਰਤ 'ਤੇ ਲਾਗੂ ਹੁੰਦਾ ਹੈ, ਤਾਂ ਅਮਰੀਕਾ 'ਚ ਪੀ.ਆਰ. ਹੋਣ ਦੇ ਲੱਖਾਂ  ਚਾਹਵਾਨਾਂ ਲਈ 1 ਕਰੋੜ ਰੁਪਏ ਦਾ ਪ੍ਰਬੰਧ ਕਰਨਾ ਇੱਕ ਬਹੁਤ ਵੱਡੀ ਚੁਣੌਤੀ ਬਣ ਜਾਵੇਗਾ।

ਇਹ ਵੀ ਪੜ੍ਹੋ- ਅਮਰੀਕਾ ਨਾਲ Double Game ਖੇਡ ਰਿਹੈ ਪਾਕਿਸਤਾਨ ! 'ਵਿਚੋਲਾ' ਬਣ ਦੁਸ਼ਮਣ ਦੀ ਕਰ ਰਿਹਾ ਮਦਦ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 

 


author

Harpreet SIngh

Content Editor

Related News