ਚੀਨੀ ਫੌਜ ਕਾਰਨ ਟੈਂਸ਼ਨ ''ਚ ਟਰੰਪ, ਦੁਨੀਆ ਲਈ ਦੱਸਿਆ ਖਤਰਾ

Saturday, Sep 21, 2019 - 02:22 PM (IST)

ਚੀਨੀ ਫੌਜ ਕਾਰਨ ਟੈਂਸ਼ਨ ''ਚ ਟਰੰਪ, ਦੁਨੀਆ ਲਈ ਦੱਸਿਆ ਖਤਰਾ

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਦੀ ਵਧਦੀ ਫੌਜੀ ਤਾਕਤ 'ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਕਮਿਊਨਿਸਟ ਰਾਸ਼ਟਰ ਦੁਨੀਆ ਦੇ ਲਈ ਖਤਰਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਤੋਂ ਪਹਿਲਾਂ ਦੇ ਨੇਤਾਵਾਂ 'ਤੇ ਅਮਰੀਕਾ ਦੇ ਬੌਧਿਕ ਸੰਸਾਧਨ ਚੋਰੀ ਕਰਨ ਤੋਂ ਚੀਨ ਨੂੰ ਨਾ ਰੋਕਣ ਦਾ ਵੀ ਦੋਸ਼ ਲਾਇਆ, ਜਿਸ ਨਾਲ ਉਸ ਨੇ ਆਪਣੀਆਂ ਰੱਖਿਆ ਸਮਰਥਾਵਾਂ ਨੂੰ ਮਜ਼ਬੂਤ ਕੀਤਾ।

ਚੀਨ ਨੇ ਫੌਜ 'ਤੇ ਹੋਣ ਵਾਲੇ ਖਰਚ ਨੂੰ 7 ਫੀਸਦੀ ਵਧਾ ਕੇ 152 ਅਰਬ ਡਾਲਰ ਕਰ ਦਿੱਤਾ ਹੈ ਤੇ ਉਸ ਦਾ ਟੀਚਾ ਦੱਖਣੀ ਚੀਨ ਸਾਗਰ 'ਚ ਅਮਰੀਕਾ ਦੇ ਵਧਦੇ ਦਬਾਅ ਨਾਲ ਨਿਪਟਣਾ ਹੈ। ਟਰੰਪ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਨਿਸ਼ਚਿਤ ਤੌਰ 'ਤੇ ਚੀਨ ਦੁਨੀਆ ਦੇ ਲਈ ਇਸ ਮਾਇਨੇ 'ਚ ਖਤਰਾ ਹੈ ਕਿ ਉਹ ਕਿਸੇ ਵੀ ਦੇਸ਼ ਦੀ ਤੁਲਨਾ 'ਚ ਬਹੁਤ ਤੇਜ਼ੀ ਨਾਲ ਆਪਣੀ ਫੌਜ ਬਣਾ ਰਿਹਾ ਹੈ ਤੇ ਸੱਚ ਕਹਾਂ ਤਾਂ ਉਹ ਅਮਰੀਕੀ ਪੈਸੇ ਦੀ ਵਰਤੋਂ ਕਰ ਰਿਹਾ ਹੈ।

ਟਰੰਪ ਦੇ ਨਾਲ ਇਸ ਦੌਰਾਨ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਦੀ ਮੌਜੂਦ ਸਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀਆਂ ਨੇ ਚੀਨ ਨੂੰ ਹਰ ਸਾਲ 500  ਅਰਬ ਡਾਲਰ ਤੋਂ ਜ਼ਿਆਦਾ ਦੀ ਰਾਸ਼ੀ ਲੈਣ ਦੀ ਆਗਿਆ ਦਿੱਤੀ ਸੀ। ਟਰੰਪ ਨ ਕਿਹਾ ਕਿ ਉਨ੍ਹਾਂ ਨੇ ਚੀਨ ਨੂੰ ਸਾਡੇ ਬੌਧਿਕ ਸੰਸਾਧਨ ਤੇ ਜਾਇਦਾਦ ਅਧਿਕਾਰੀਆਂ ਨੂੰ ਚੋਰੀ ਕਰਨ ਦੀ ਆਗਿਆ ਦਿੱਤੀ ਤੇ ਮੈਂ ਅਜਿਹਾ ਨਹੀਂ ਕਰਨ ਵਾਲਾ ਹਾਂ। ਰਾਸ਼ਟਰਪਤੀ ਦੇ ਮੁਤਾਬਕ ਦੋਵੇਂ ਦੇਸ਼ ਇਕ ਵਪਾਰ ਸੌਦੇ ਨੂੰ ਅੰਜਾਮ ਦੇਣ ਦੇ ਬਹੁਤ ਨੇੜੇ ਸਨ। ਚੀਨ ਵਲੋਂ ਅਚਾਨਕ ਵਪਾਰ ਸੌਦਾ ਖਤਮ ਕਰਨ ਦੇ ਸਬੰਧ 'ਚ ਟਰੰਪ ਨੇ ਦੋਸ਼ ਲਾਉਂਦਿਆਂ ਕਿਹਾ ਕਿ ਅਸੀਂ ਬਹੁਤ ਨੇੜੇਓਂ ਕੰਮ ਕੀਤਾ ਪਰ ਅਖੀਰ ਤੱਕ ਉਨ੍ਹਾਂ ਨੇ  ਇਹ ਹੀ ਕਿਹਾ ਕਿ ਅਸੀਂ ਇਸ 'ਤੇ ਸਹਿਮਤ ਨਹੀਂ ਹਾਂ।


author

Baljit Singh

Content Editor

Related News