ਅਮਰੀਕੀ ਚੋਣਾਂ : Trump ਨੇ ਵੋਟਰ ਆਈ.ਡੀ ਕਾਰਡ ਲਾਜ਼ਮੀ ਬਣਾਉਣ ਦੀ ਕੀਤੀ ਮੰਗ

Monday, Nov 04, 2024 - 10:17 AM (IST)

ਅਮਰੀਕੀ ਚੋਣਾਂ : Trump ਨੇ ਵੋਟਰ ਆਈ.ਡੀ ਕਾਰਡ ਲਾਜ਼ਮੀ ਬਣਾਉਣ ਦੀ ਕੀਤੀ ਮੰਗ

ਵਾਸ਼ਿੰਗਟਨ (ਭਾਸ਼ਾ) ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੌਜੂਦਾ ਵੋਟਿੰਗ ਪ੍ਰਕਿਰਿਆ ਨੂੰ ਲੈ ਕੇ ਨਿਰਾਸ਼ਾ ਜ਼ਾਹਰ ਕੀਤੀ ਅਤੇ ਐਤਵਾਰ ਨੂੰ ਮੰਗ ਕੀਤੀ ਕਿ ਵੋਟਿੰਗ ਦੌਰਾਨ ਵੋਟਰ ਆਈ.ਡੀ ਕਾਰਡ ਨੂੰ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਟਰੰਪ ਨੇ ਅਮਰੀਕੀ ਲੋਕਾਂ ਨੂੰ ਆਖਰੀ ਦੌਰ ਦੀਆਂ ਚੋਣਾਂ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ। 

ਉਨ੍ਹਾਂ ਦੋਸ਼ ਲਾਇਆ ਕਿ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਵੋਟਰ ਸ਼ਨਾਖਤੀ ਕਾਰਡ ਦਾ ਵਿਰੋਧ ਕਰ ਰਹੇ ਹਨ ਤਾਂ ਜੋ ਉਹ ਹੇਰਾਫੇਰੀ ਕਰ ਸਕਣ। ਪੈਨਸਿਲਵੇਨੀਆ ਵਿੱਚ ਇੱਕ ਚੋਣ ਰੈਲੀ ਵਿੱਚ ਟਰੰਪ ਨੇ ਆਪਣੇ ਸਮਰਥਕਾਂ ਨੂੰ ਕਿਹਾ, "ਮੈਨੂੰ ਨਹੀਂ ਪਤਾ ਕਿ ਸਾਡੇ ਕੋਲ ਵੋਟਰ ਆਈ.ਡੀ ਕਾਰਡ ਕਿਉਂ ਨਹੀਂ ਹਨ।" ਜਿਹੜੇ ਲੋਕ ਅਸਲ 'ਡੈਮੋਕ੍ਰੇਟ' (ਲੋਕਤੰਤਰ ਦੇ ਸੱਚੇ ਸਮਰਥਕ) ਹਨ, ਉਨ੍ਹਾਂ ਨੂੰ ਵੀ ਵੋਟਰ ਪਛਾਣ ਪੱਤਰ ਵਰਗਾ ਕੁਝ ਜ਼ਰੂਰ ਚਾਹੀਦਾ ਹੋਵੇਗਾ। ਪਰ ਉਹ (ਡੈਮੋਕ੍ਰੇਟਿਕ ਪਾਰਟੀ ਨਾਲ ਜੁੜੇ ਲੋਕ) ਹੇਰਾਫੇਰੀ ਕਰਨਾ ਜਾਣਦੇ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਬਦਲ ਗਏ Canada 'ਚ ਨੌਕਰੀ ਦੇ ਨਿਯਮ, ਜਾਣੋ ਕਿਵੇਂ ਕਰ ਸਕਦੇ ਹੋ ਅਪਲਾਈ

ਵੋਟਰ ਆਈ.ਡੀ ਕਾਰਡ ਦਾ ਵਿਰੋਧ ਕਰਨ ਦਾ ਇੱਕੋ ਇੱਕ ਕਾਰਨ ਇਹ ਹੈ ਕਿ ਤੁਸੀਂ (ਡੈਮੋਕ੍ਰੇਟਿਕ ਪਾਰਟੀ ਦੇ ਲੋਕ) ਵੋਟਰ ਆਈ.ਡੀ ਕਾਰਡ ਨਹੀਂ ਚਾਹੁੰਦੇ ਹਨ। ਉਸ ਨੇ ਆਪਣੇ ਸਮਰਥਕਾਂ ਨੂੰ ਕਿਹਾ, “ਮੈਂ ਹੀ ਇਕੱਲਾ ਹਾਂ ਜੋ ਇਸ ਬਾਰੇ ਖੁੱਲ੍ਹ ਕੇ ਆਪਣੀ ਆਵਾਜ਼ ਉਠਾ ਰਿਹਾ ਹਾਂ। ਹਰ ਕੋਈ ਇਸ ਬਾਰੇ ਗੱਲ ਕਰਨ ਤੋਂ ਡਰਦਾ ਹੈ। ਇਸ ਲਈ ਉਹ ਤੁਹਾਡੇ 'ਤੇ ਸਾਜ਼ਿਸ਼ ਰਚਣ ਦਾ ਇਲਜ਼ਾਮ ਲਗਾਉਂਦੇ ਹਨ ਅਤੇ ਉਹ (ਡੈਮੋਕ੍ਰੇਟਿਕ ਪਾਰਟੀ ਦੇ ਲੋਕ) ਤੁਹਾਨੂੰ (ਰਿਪਬਲਿਕਨ ਪਾਰਟੀ ਦੇ ਲੋਕਾਂ) ਨੂੰ ਜੇਲ੍ਹ 'ਚ ਡੱਕਣਾ ਚਾਹੁੰਦੇ ਹਨ, ਜਦਕਿ ਉਨ੍ਹਾਂ ਲੋਕਾਂ ਨੂੰ ਜੇਲ੍ਹ 'ਚ ਰੱਖਣਾ ਚਾਹੀਦਾ ਹੈ ਜੋ ਦੇਸ਼ 'ਚ ਹੋਣ ਵਾਲੀਆਂ ਇਨ੍ਹਾਂ ਚੋਣਾਂ  ਵਿਚ ਹੇਰਾਫੇਰੀ ਕਰਨ ਦੀ ਸਾਜਿਸ਼ ਰਚ ਰਹੇ ਹਨ।'' ਉਨ੍ਹਾਂ ਬੈਲਟ ਪੇਪਰ ਰਾਹੀਂ ਵੋਟਿੰਗ ਪ੍ਰਣਾਲੀ ਨੂੰ ਮੁੜ ਲਾਗੂ ਕਰਨ ਦੀ ਮੰਗ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News