ਟਰੰਪ ਨੇ ਜਰਮਨੀ ਤੋਂ ਅਮਰੀਕੀ ਫੌਜ ਨੂੰ ਵਾਪਸ ਬੁਲਾਉਣ ਦਾ ਫੈਸਲਾ ਕੀਤਾ

06/06/2020 2:15:35 PM

ਵਾਸ਼ਿੰਗਟਨ- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਰਮਨੀ ਤੋਂ ਹਜ਼ਾਰਾਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਕਈ ਮੀਡੀਆ ਰਿਪੋਰਟਾਂ ਵਿਚ ਦਿੱਤੀ ਗਈ ਹੈ।  ਦੂਜੇ ਵਿਸ਼ਵ ਯੁੱਧ ਤੋਂ ਬਾਅਦ ਤੋਂ ਹੀ ਅਮਰੀਕਾ ਉੱਥੇ ਆਪਣੇ ਫੌਜੀਆਂ ਨੂੰ ਤਾਇਨਾਤ ਕਰ ਰਿਹਾ ਹੈ ਅਤੇ ਇਸ ਸਮੇਂ ਜਰਮਨੀ ਵਿਚ 34,500 ਅਮਰੀਕੀ ਫੌਜੀ ਹਨ।

 
ਵਾਲ ਸਟਰੀਟ ਜਰਨਲ ਅਤੇ ਵਾਸ਼ਿੰਗਟਨ ਪੋਸਟ ਮੁਤਾਬਕ ਇਸ ਫੈਸਲੇ ਤੋਂ ਬਾਅਦ ਜਰਮਨੀ ਵਿਚ ਅਮਰੀਕੀ ਫੌਜ ਦੀ ਗਿਣਤੀ 25,000 ਤੱਕ ਸੀਮਤ ਹੋ ਸਕਦੀ ਹੈ।


ਇਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਪ੍ਰਸ਼ਾਸਨ ਸਤੰਬਰ ਤੋਂ ਇਸ ਕਦਮ 'ਤੇ ਵਿਚਾਰ ਕਰ ਰਿਹਾ ਹੈ ਅਤੇ ਉਸ ਦਾ ਜਰਮਨੀ ਦੀ ਚਾਂਸਲਰ ਐਂਜੇਲਾ ਮਾਰਕੇਲ ਦੇ ਜੀ -7 ਸੰਮੇਲਨ ਵਿਚ ਸ਼ਾਮਲ ਨਾ ਹੋਣ ਦੇ ਫੈਸਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਹਾਊਸ ਫਾਰਨ ਅਫੇਅਰਜ਼ ਸਦਨ ਦੇ ਚੇਅਰਮੈਨ ਐਲਿਓਟ ਐਂਜਲ ਨੇ ਇਸ ਨੂੰ ਬਿਨਾ ਵਿਚਾਰ ਕੀਤੇ ਲਏ ਇਕ ਫੈਸਲਾ ਦੱਸਿਆ ਹੈ। ਵਾਸ਼ਿੰਗਟਨ ਪੋਸਟ ਦੀਆਂ ਖ਼ਬਰਾਂ ਮੁਤਾਬਕ ਸ਼ੁੱਕਰਵਾਰ ਤੱਕ ਜਰਮਨੀ ਨੂੰ ਵੀ ਇਸ ਫੈਸਲੇ ਦੀ ਜਾਣਕਾਰੀ ਨਹੀਂ ਦਿੱਤੀ ਗਈ ਸੀ।


Lalita Mam

Content Editor

Related News