ਟਰੰਪ ਨੇ ਮੈਨਚੇਸਟਰ ''ਚ ਹੋਏ ਬੰਬ ਧਮਾਕੇ ਦੀ ਕੀਤੀ ਨਿੰਦਾ, ਕਿਹਾ— ਧਮਾਕੇ ਦੇ ਪਿੱਛੇ ਸ਼ੈਤਾਨੀ ਹਮਲਾਵਰ

05/23/2017 6:16:37 PM

ਬੈਥਲੇਹੇਮ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬ੍ਰਿਟੇਨ ਦੇ ਮੈਨਚੇਸਟਰ ''ਚ ਹੋਏ ਇਕ ਆਤਮਘਾਤੀ ਬੰਬ ਧਮਾਕੇ ''ਚ ਮਾਰੇ ਗਏ 22 ਲੋਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਘਟਨਾ ਦੇ ਪਿੱਛੇ ''ਸ਼ੈਤਾਨੀ ਹਮਲਾਵਰ'' ਸਨ। ਟਰੰਪ ਨੇ ਫਿਲਸਤੀਨ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਅਮਰੀਕਾ ਬ੍ਰਿਟਿਸ਼ ਲੋਕਾਂ ਨਾਲ ਇਕਜੁਟਤਾ ਨਾਲ ਖੜ੍ਹਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਹਮਲੇ ''ਚ ਜ਼ਖਮੀ ਹੋਏ ਅਤੇ ਇਸ ''ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਡੂੰਘੀ ਹਮਦਰਦੀ ਜ਼ਾਹਰ ਕਰਦਾ ਹਾਂ। ਸ਼ੈਤਾਨੀ ਹਮਲਾਵਰਾਂ ਨੇ ਕਈ ਨੌਜਵਾਨਾਂ ਅਤੇ ਬੇਕਸੂਰ ਲੋਕਾਂ ਅਤੇ ਉਨ੍ਹਾਂ ਦੀ ਹੱਸਦੀ-ਖੇਡਦੀ ਜ਼ਿੰਦਗੀ ਨੂੰ ਖਤਮ ਕਰ ਦਿੱਤਾ। ਇੱਥੇ ਦੱਸ ਦੇਈਏ ਕਿ ਟਰੰਪ ਸਾਊਦੀ ਅਰਬ ਤੋਂ ਬਾਅਦ ਇਜ਼ਰਾਇਲ ਦੇ ਦੌਰੇ ''ਤੇ ਗਏ ਹੋਏ ਹਨ।
ਦੱਸਣ ਯੋਗ ਹੈ ਕਿ ਸੋਮਵਾਰ ਦੀ ਰਾਤ ਨੂੰ ਬ੍ਰਿਟੇਨ ਦੇ ਉੱਤਰੀ ਸ਼ਹਿਰ ਮੈਨਚੇਸਟਰ ''ਚ ਅਮਰੀਕੀ ਪੋਪ ਗਾਇਕਾ ਅਰਿਆਨਾ ਗ੍ਰਾਂਡੇ ਦੇ ਇਕ ਪ੍ਰੋਗਰਾਮ ਤੋਂ ਬਾਅਦ ਹੋਏ ਬੰਬ ਧਮਾਕੇ ਵਿਚ 22 ਲੋਕਾਂ ਦੀ ਮੌਤ ਹੋ ਗਈ ਅਤੇ 59 ਲੋਕ ਜ਼ਖਮੀ ਹੋ ਗਏ।

Tanu

News Editor

Related News