'ਈਰਾਨ ਕਰਨ ਵਾਲਾ ਹੈ Surrender', ਜੰਗ ਵਿਚਾਲੇ ਟਰੰਪ ਦਾ ਆ ਗਿਆ ਬਿਆਨ

Friday, Mar 13, 2026 - 03:24 PM (IST)

'ਈਰਾਨ ਕਰਨ ਵਾਲਾ ਹੈ Surrender', ਜੰਗ ਵਿਚਾਲੇ ਟਰੰਪ ਦਾ ਆ ਗਿਆ ਬਿਆਨ

ਵਾਸ਼ਿੰਗਟਨ/ਤੇਹਰਾਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੀ-7 (G7) ਦੇਸ਼ਾਂ ਦੇ ਨੇਤਾਵਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਹੈ ਕਿ ਈਰਾਨ ਜਲਦੀ ਹੀ ਆਤਮ-ਸਮਰਪਣ (Surrender) ਕਰਨ ਵਾਲਾ ਹੈ। ਸੂਤਰਾਂ ਮੁਤਾਬਕ, ਇੱਕ ਵਰਚੁਅਲ ਮੀਟਿੰਗ ਦੌਰਾਨ ਟਰੰਪ ਨੇ ਕਿਹਾ ਕਿ ਈਰਾਨ 'ਚ ਇਸ ਸਮੇਂ ਲੀਡਰਸ਼ਿਪ ਦਾ ਵੱਡਾ ਸੰਕਟ ਹੈ। ਉਨ੍ਹਾਂ ਮੁਤਾਬਕ, "ਕੋਈ ਨਹੀਂ ਜਾਣਦਾ ਕਿ ਉੱਥੋਂ ਦਾ ਨੇਤਾ ਕੌਣ ਹੈ, ਇਸ ਲਈ ਆਤਮ-ਸਮਰਪਣ ਦਾ ਐਲਾਨ ਕਰਨ ਵਾਲਾ ਵੀ ਕੋਈ ਨਹੀਂ ਬਚਿਆ"।

ਈਰਾਨੀ ਨੇਤਾਵਾਂ 'ਤੇ ਟਰੰਪ ਦਾ ਤਿੱਖਾ ਹਮਲਾ
ਰਾਸ਼ਟਰਪਤੀ ਟਰੰਪ ਨੇ ਈਰਾਨੀ ਲੀਡਰਸ਼ਿਪ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਉਨ੍ਹਾਂ ਨੇ ਈਰਾਨ ਦੇ ਨੇਤਾਵਾਂ ਨੂੰ "ਮਾਨਸਿਕ ਤੌਰ 'ਤੇ ਬਿਮਾਰ" (Deranged Scumbags) ਕਰਾਰ ਦਿੱਤਾ। ਟਰੰਪ ਨੇ ਇੱਥੋਂ ਤੱਕ ਕਿਹਾ ਕਿ ਇਨ੍ਹਾਂ ਨੇਤਾਵਾਂ ਨੂੰ ਖ਼ਤਮ ਕਰਨਾ ਉਨ੍ਹਾਂ ਲਈ ਵੱਡੇ ਸਨਮਾਨ ਦੀ ਗੱਲ ਹੈ। ਜ਼ਿਕਰਯੋਗ ਹੈ ਕਿ ਮੱਧ ਪੂਰਬ ਵਿੱਚ ਜੰਗ ਨੂੰ ਦੋ ਹਫ਼ਤੇ ਹੋਣ ਵਾਲੇ ਹਨ ਅਤੇ ਖੇਤਰ ਵਿੱਚ ਡਰੋਨ ਤੇ ਮਿਜ਼ਾਈਲ ਹਮਲੇ ਲਗਾਤਾਰ ਜਾਰੀ ਹਨ।

14 ਦਿਨਾਂ ਤੋਂ ਇੰਟਰਨੈੱਟ ਸੇਵਾਵਾਂ ਠੱਪ
ਸਾਈਬਰ ਸੁਰੱਖਿਆ 'ਤੇ ਨਜ਼ਰ ਰੱਖਣ ਵਾਲੀ ਸੰਸਥਾ 'ਨੈੱਟਬਲਾਕਸ' (Netblocks) ਅਨੁਸਾਰ, ਈਰਾਨ ਵਿੱਚ ਪਿਛਲੇ 14 ਦਿਨਾਂ ਤੋਂ ਇੰਟਰਨੈੱਟ ਪੂਰੀ ਤਰ੍ਹਾਂ ਬੰਦ ਹੈ। ਦੇਸ਼ ਵਿੱਚ ਇੰਟਰਨੈੱਟ ਦੀ ਕੁਨੈਕਟੀਵਿਟੀ ਆਮ ਪੱਧਰ ਦੇ ਮੁਕਾਬਲੇ ਸਿਰਫ਼ 1 ਫੀਸਦੀ ਰਹਿ ਗਈ ਹੈ।

ਰਿਪੋਰਟਾਂ ਮੁਤਾਬਕ, ਈਰਾਨ ਵਿੱਚ ਆਮ ਲੋਕਾਂ ਦੀਆਂ ਆਵਾਜ਼ਾਂ ਨੂੰ ਦਬਾ ਦਿੱਤਾ ਗਿਆ ਹੈ। ਨੈੱਟਬਲਾਕਸ ਦਾ ਕਹਿਣਾ ਹੈ ਕਿ ਜਿੱਥੇ ਆਮ ਲੋਕਾਂ ਕੋਲ ਜਾਣਕਾਰੀ ਪਹੁੰਚਾਉਣ ਦਾ ਕੋਈ ਸਾਧਨ ਨਹੀਂ ਬਚਿਆ, ਉੱਥੇ ਹੀ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਸਮੱਗਰੀ ਅਤੇ ਪ੍ਰਚਾਰ ਰਾਹੀਂ ਖਾਲੀਪਣ ਨੂੰ ਭਰਿਆ ਜਾ ਰਿਹਾ ਹੈ। ਫਿਲਹਾਲ ਵ੍ਹਾਈਟ ਹਾਊਸ ਨੇ ਇਸ ਪੂਰੇ ਮਾਮਲੇ 'ਤੇ ਅਧਿਕਾਰਤ ਤੌਰ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News