ਟਰੰਪ ਨੇ ਸੈਨੇਟਰ ਜੇਡੀ ਵੇਂਸ ਨੂੰ ਚੁਣਿਆ ਉਪ-ਰਾਸ਼ਟਰਪਤੀ ਉਮੀਦਵਾਰ, ਜਾਣੋ ਭਾਰਤ ਨਾਲ ਕੀ ਹੈ ਰਿਸ਼ਤਾ

Tuesday, Jul 16, 2024 - 02:28 PM (IST)

ਮਿਲਵਾਊਕੀ  – ਡੋਨਾਲਡ ਟਰੰਪ ਨੇ ਸੋਮਵਾਰ ਨੂੰ ਓਹਾਇਓ ਦੇ ਸੈਨੇਟਰ ਜੇਡੀ ਵੇਂਸ (39) ਨੂੰ ਆਪਣਾ ਉਪ-ਰਾਸ਼ਟਰਪਤੀ ਉਮੀਦਵਾਰ ਚੁਣ ਲਿਆ ਹੈ। ਟਰੰਪ ਨੇ ਵੇਂਸ ’ਤੇ ਭਰੋਸਾ ਪ੍ਰਗਟਾਇਆ ਹੈ, ਜੋ ਕਦੇ ਉਨ੍ਹਾਂ ਦਾ ਆਲੋਚਕ ਸੀ ਅਤੇ ਬਾਅਦ ’ਚ ਕਰੀਬੀ ਸਹਿਯੋਗੀ ਬਣ ਗਿਆ।

ਟਰੰਪ ਨੇ ਆਪਣੇ ‘ਟਰੁੱਥ ਸੋਸ਼ਲ’ ਨੈੱਟਵਰਕ ’ਤੇ ਇਕ ਪੋਸਟ ’ਚ ਲਿਖਿਆ, ‘‘ਲੰਬੀ ਵਿਚਾਰ-ਚਰਚਾ ਅਤੇ ਕਈ ਹੋਰ ਪ੍ਰਤਿਭਾਵਾਂ ’ਤੇ ਗ਼ੌਰ ਕਰਨ ਤੋਂ ਬਾਅਦ ਮੈਂ ਫੈਸਲਾ ਕੀਤਾ ਹੈ ਕਿ ਅਮਰੀਕਾ ਦੇ ਉਪ-ਰਾਸ਼ਟਰਪਤੀ ਦੇ ਅਹੁਦੇ ਲਈ ਸਭ ਤੋਂ ਵਧੀਆ ਉਮੀਦਵਾਰ ਗ੍ਰੇਟ ਸਟੇਟ ਆਫ ਓਹਾਇਓ ਦੇ ਸੈਨੇਟਰ ਜੇਡੀ ਵੇਂਸ ਹਨ।’
ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਦਾ ਇਹ ਫ਼ੈਸਲਾ ਵੈਸੇ ਤਾਂ ਬਹੁਤ ਹੀ ਹੈਰਾਨ ਕਰਨ ਵਾਲਾ ਹੈ ਕਿਉਂਕਿ  ਜੇਡੀ ਵੇਂਸ ਟਰੰਪ ਦੇ ਆਲੋਚਕ ਰਹੇ ਹਨ, ਇਸ ਲਈ ਉਨ੍ਹਾਂ ਨੂੰ ਉਪ ਰਾਸ਼ਟਰਪਤੀ ਬਣਾਉਣ ਦਾ ਫੈਸਲਾ ਕਾਫੀ ਹੈਰਾਨੀਜਨਕ ਸੀ। ਹਾਲਾਂਕਿ ਵੈਨਸ ਦਾ ਭਾਰਤ ਨਾਲ ਡੂੰਘਾ ਸਬੰਧ ਹੈ। ਉਸਦਾ ਵਿਆਹ ਊਸ਼ਾ ਵਾਂਸ ਨਾਲ ਹੋਇਆ ਹੈ, ਜੋ ਭਾਰਤੀ ਮੂਲ ਦੀ ਹੈ।

ਜੇਡੀ ਵੈਂਸ ਇੱਕ ਲੇਖਕ, ਰਿਪਬਲਿਕਨ ਸੈਨੇਟਰ ਅਤੇ ਹੁਣ ਉਪ-ਰਾਸ਼ਟਰਪਤੀ ਉਮੀਦਵਾਰ ਹਨ। ਮਿਲਵਾਕੀ ਵਿਚ ਰਿਪਬਲਿਕਨ ਕਨਵੈਨਸ਼ਨ ਵਿਚ, ਜਦੋਂ ਓਹੀਓ ਦੇ ਡੈਲੀਗੇਟ ਆਪਣੇ ਸੈਨੇਟਰ ਦੇ ਨਾਂ 'ਤੇ ਨਾਅਰੇ ਲਗਾ ਰਹੇ ਸਨ, ਊਸ਼ਾ ਵੇਂਸ ਆਪਣੇ ਸੈਨੇਟਰ ਪਤੀ ਦੇ ਕੋਲ ਖੜ੍ਹੀ ਸੀ ਅਤੇ ਤਾੜੀਆਂ ਵਜਾ ਰਹੀ ਸੀ। ਡੋਨਾਲਡ ਟਰੰਪ ਦੇ ਚੱਲ ਰਹੇ ਸਾਥੀ ਦੇ ਤੌਰ 'ਤੇ ਉਸ ਦੇ ਪਤੀ ਦੇ ਨਾਂ ਦਾ ਫੈਸਲਾ ਵੁਆਇਸ ਵੋਟ ਦੁਆਰਾ ਕੀਤਾ ਗਿਆ ਸੀ।

ਜਾਣੋ ਕੌਣ ਹਨ ਜੇਡੀ ਵੇਂਸ ਅਤੇ ਊਸ਼ਾ ਵੇਂਸ

ਊਸ਼ਾ ਵੇਂਸ ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਹੈ। ਪਹਿਲਾਂ ਉਸਦਾ ਨਾਮ ਊਸ਼ਾ ਚਿਲੁਕੁਰੀ ਸੀ। ਜੇਡੀ ਵੇਂਸ ਨਾਲ ਉਸਦੇ ਵਿਆਹ ਤੋਂ ਬਾਅਦ ਊਸ਼ਾ ਵੇਂਸ ਬਣ ਗਈ। ਉਹ ਅਜੇ ਵੀ ਹਿੰਦੂ ਧਰਮ ਦਾ ਪਾਲਣ ਕਰਦੀ ਹੈ, ਜਦੋਂ ਕਿ ਉਸਦਾ ਪਤੀ ਵੇਂਸ ਰੋਮਨ ਕੈਥੋਲਿਕ ਹੈ।

ਜੇਡੀ ਵੇਂਸ ਦਾ ਪਾਲਣ-ਪੋਸ਼ਣ ਗਰੀਬੀ ਵਿਚ ਹੋਇਆ। ਉਨ੍ਹਾਂ ਦੀ ਮਾਂ ਨੂੰ ਨਸ਼ੇ ਦੀ ਆਦਤ ਸੀ ਅਤੇ ਪਿਤਾ ਜ਼ਿਆਦਾ ਸਮਾਂ ਉਨ੍ਹਾਂ ਦੇ ਨਾਲ ਨਹੀਂ ਰਹਿੰਦੇ ਸਨ। ਇਸ ਕਾਰਨ ਉਨ੍ਹਾਂ ਦੀ ਬਚਪਨ ਵਿਚ ਦੇਖਭਾਲ ਦਾਦਾ-ਦਾਦੀ ਨੇ ਹੀ ਕੀਤੀ। ਇਸ ਦੇ ਬਾਵਜੂਦ ਜੇਡੀ ਵੇਂਸ ਨੇ ਉਪ ਰਾਸ਼ਟਰਪਤੀ ਅਹੁਦੇ ਤੱਕ ਦਾ ਸਫ਼ਰ ਤੈਅ ਕੀਤਾ। 

ਭਾਰਤੀ ਮੂਲ ਦੀ ਊਸ਼ਾ ਚਿਲੁਕੁਰੀ ਸੈਨ ਡਿਏਗੋ ਦੇ ਇੱਕ ਉਪਨਗਰ ਵਿੱਚ ਵੱਡੀ ਹੋਈ। ਕਾਲਜ ਤੋਂ ਬਾਅਦ ਉਸਨੇ ਯੇਲ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਅਤੇ ਫਿਰ ਕੈਂਬਰਿਜ ਯੂਨੀਵਰਸਿਟੀ ਤੋਂ ਪੋਸਟ-ਗ੍ਰੈਜੂਏਸ਼ਨ ਕੀਤੀ।

ਊਸ਼ਾ ਅਤੇ ਜੇਡੀ ਵੇਂਸ ਦੀ ਪਹਿਲੀ ਮੁਲਾਕਾਤ 2010 ਵਿਚ ਯੇਲ ਲਾਅ ਸਕੂਲ ਵਿਚ ਹੋਈ ਸੀ। ਕਈ ਅੰਦੋਲਨਾਂ ਵਿਚ ਦੋਵਾਂ ਨੇ ਇਕੱਠੇ ਕੰਮ ਕੀਤਾ । ਇਸ ਤੋਂ ਬਾਅਦ ਦੋਵਾਂ ਨੇ ਯੇਲ ਤੋਂ ਲਾਅ ਗ੍ਰੈਜੂਏਟ ਹੋਣ ਤੋਂ ਲਗਭਗ ਇੱਕ ਸਾਲ ਬਾਅਦ 2014 ਵਿੱਚ ਵਿਆਹ ਕਰਵਾ ਲਿਆ। ਦੋਵਾਂ ਦਾ ਵਿਆਹ ਅਮਰੀਕਾ ਦੇ ਕੈਂਟਕੀ ਰਾਜ ਵਿੱਚ ਹੋਇਆ, ਜਿੱਥੇ ਇੱਕ ਹਿੰਦੂ ਪੁਜਾਰੀ ਦੁਆਰਾ ਰਸਮਾਂ ਨਿਭਾਈਆਂ ਗਈਆਂ। ਊਸ਼ਾ ਅਤੇ ਜੇਡੀ ਵੇਂਸ ਦੇ ਤਿੰਨ ਬੱਚੇ ਹਨ, ਜਿਨ੍ਹਾਂ ਵਿੱਚ ਦੋ ਪੁੱਤਰਾਂ ਦਾ ਨਾਮ ਇਵਾਨ ਅਤੇ ਵਿਵੇਕ ਹੈ, ਜਦੋਂ ਕਿ ਬੇਟੀ ਦਾ ਨਾਮ ਮੀਰਾਬੇਲ ਹੈ।

ਕੁਝ ਹਫ਼ਤੇ ਪਹਿਲਾਂ ਤੱਕ, ਉਹ ਇੱਕ ਵਕੀਲ ਅਤੇ ਨਿਆਂਇਕ ਕਲਰਕ ਵਜੋਂ ਕੰਮ ਕਰਦੀ ਸੀ। ਉਹ ਮੁੰਗੇਰ ਟੋਲਸ ਨਾਂ ਦੀ ਕੰਪਨੀ ਨਾਲ ਜੁੜੀ ਹੋਈ ਸੀ। ਹਾਲਾਂਕਿ ਹੁਣ ਉਹ ਇਹ ਕੰਮ ਛੱਡ ਕੇ ਆਪਣੇ ਪਤੀ ਦੇ ਪ੍ਰਚਾਰ 'ਚ ਰੁੱਝੀ ਹੋਈ ਹੈ।


Harinder Kaur

Content Editor

Related News