ਟਰੰਪ ਨੇ ਇਰਾਕ ਯੁੱਧ ''ਚ ਹਿੱਸਾ ਲੈ ਚੁੱਕੇ ਸਾਬਕਾ ਫ਼ੌਜੀ ਦੀ ਮਿਲਟਰੀ ਸਕੱਤਰ ਵਜੋਂ ਕੀਤੀ ਚੋਣ
Thursday, Dec 05, 2024 - 02:45 PM (IST)

ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਇਰਾਕ ਯੁੱਧ 'ਚ ਹਿੱਸਾ ਲੈ ਚੁੱਕੇ ਸਾਬਕਾ ਫੌਜੀ ਨੂੰ ਆਪਣਾ ਫੌਜੀ ਸਕੱਤਰ ਚੁਣਿਆ ਹੈ। ਨੌਰਥ ਕੈਰੋਲੀਨਾ ਨਾਲ ਤਾਲੁਕ ਰੱਖਣ ਵਾਲੇ ਡੈਨੀਅਲ ਪੀ. ਡ੍ਰਿਸਕੋਲ, ਉਪ-ਰਾਸ਼ਟਰਪਤੀ ਲਈ ਚੁਣੇ ਹੋਏ ਜੇਡੀ ਵੈਂਸ ਦੇ ਸੀਨੀਅਰ ਸਲਾਹਕਾਰ ਵਜੋਂ ਕੰਮ ਕਰ ਕਰ ਚੁੱਖੇ ਹਨ। ਡੈਨੀਅਲ ਦੀ ਵੈਂਸ ਨਾਲ ਮੁਲਾਕਾਤ ਉਦੋਂ ਹੋਈ ਸੀ ਜਦੋਂ ਦੋਵੇਂ 'ਯੇਲ ਲਾਅ ਸਕੂਲ' ਵਿੱਚ ਪੜ੍ਹ ਰਹੇ ਸਨ। ਉਨ੍ਹਾਂ ਨੇ 2020 ਵਿੱਚ ਨੌਰਥ ਕੈਰੋਲੀਨਾ ਕਾਂਗਰਸ ਸੀਟ ਲਈ ਰਿਪਬਲਿਕਨ ਪ੍ਰਾਇਮਰੀ ਵਿਚ ਹਿੱਸਾ ਲਿਆ ਸੀ ਪਰ ਅਸਫਲ ਰਹੇ ਸਨ।
ਟਰੰਪ ਨੇ ਸੋਸ਼ਲ ਮੀਡੀਆ 'ਤੇ ਕਿਹਾ, "ਡੈਨੀਅਲ ਇੱਕ ਦਲੇਰ ਅਤੇ ਜੁਝਾਰੂ ਯੋਧਾ ਹਨ ਜੋ ਅਮਰੀਕੀ ਸੈਨਿਕਾਂ ਅਤੇ 'ਅਮਰੀਕਾ ਫਸਟ' ਦੇ ਏਜੰਡੇ ਲਈ ਇੱਕ ਪ੍ਰੇਰਣਾ ਹਨ।" ਜੇਕਰ ਡੇਨੀਅਲ (38) ਦੇ ਨਾਮ ਦੀ ਪੁਸ਼ਟੀ ਹੋ ਜਾਂਦੀ ਹੈ, ਤਾਂ ਉਹ ਇੱਕ ਫੌਜੀ ਸ਼ਾਖਾ ਦੀ ਉਸ ਕਮਾਂਡ ਦੀ ਜ਼ਿੰਮੇਵਾਰੀ ਸੰਭਾਲਣਗੇ, ਜੋ ਆਪਣੇ ਪ੍ਰੋਗਰਾਮਾਂ ਅਤੇ ਕਰਮਚਾਰੀਆਂ ਦੀ ਸੰਖਿਆ ਵਿੱਚ ਵਿਆਪਕ ਤਬਦੀਲੀਆਂ ਰਾਹੀਂ ਭਰਤੀ ਦੀਆਂ ਕਮੀਆਂ ਨੂੰ ਦੂਰ ਕਰਨ ਲਈ ਸੰਘਰਸ਼ ਕਰ ਰਹੀ ਹੈ। ਫੌਜ ਆਪਣੀ ਹਥਿਆਰ ਪ੍ਰਣਾਲੀਆਂ ਨੂੰ ਨਵਾਂ ਰੂਪ ਦੇਣ ਅਤੇ ਆਧੁਨਿਕ ਬਣਾਉਣ ਲਈ ਵੀ ਵਿਆਪਕ ਯਤਨ ਕਰ ਰਹੀ ਹੈ।
ਇਹ ਵੀ ਪੜ੍ਹੋ: ਭਾਰਤ ਦੀ 'ਮੇਕ ਇਨ ਇੰਡੀਆ' ਨੀਤੀ ਦੇ ਮੁਰੀਦ ਹੋਏ ਰੂਸੀ ਰਾਸ਼ਟਰਪਤੀ ਪੁਤਿਨ, PM ਮੋਦੀ ਦੀ ਵੀ ਕੀਤੀ ਸ਼ਲਾਘਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8