ਦੂਜੇ ਕਾਰਜਕਾਲ ’ਚ ਟਰੰਪ ਲੈ ਸਕਦੇ ਹਨ ਕੁੱਝ ਵੱਡੇ ਫੈਸਲੇ

Thursday, Nov 07, 2024 - 10:19 AM (IST)

ਦੂਜੇ ਕਾਰਜਕਾਲ ’ਚ ਟਰੰਪ ਲੈ ਸਕਦੇ ਹਨ ਕੁੱਝ ਵੱਡੇ ਫੈਸਲੇ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਬਣਨ ਜਾ ਰਹੇ ਡੋਨਾਲਡ ਟਰੰਪ ਨੇ ਆਪਣੇ ਦੂਜੇ ਕਾਰਜਕਾਲ ’ਚ ਵੱਡੇ ਫੈਸਲੇ ਲੈਣ ਦਾ ਵਾਅਦਾ ਕੀਤਾ ਹੈ। ਟਰੰਪ ਦਾ ਏਜੰਡਾ ਨਾਗਰਿਕ ਅਧਿਕਾਰਾਂ ’ਤੇ ਰਾਸ਼ਟਰਪਤੀ ਦੀਆਂ ਸ਼ਕਤੀਆਂ ਦਾ ਵਿਸਥਾਰ ਕਰੇਗਾ।

ਇਹ ਵੀ ਪੜ੍ਹੋ: ਫਰਿਜ਼ਨੋ 'ਚ 2 ਪੰਜਾਬੀਆਂ ਨੇ ਗੱਡੇ ਝੰਡੇ, ਸਕੂਲ ਬੋਰਡ ਦੀਆਂ ਚੋਣਾਂ 'ਚ ਜਿੱਤ ਕੀਤੀ ਦਰਜ

ਟਰੰਪ ਦੀਆਂ ਪ੍ਰਸਤਾਵਤ ਨੀਤੀਆਂ ਦੀ ਇਕ ਝਲਕ:

ਇਮੀਗ੍ਰੇਸ਼ਨ

ਟਰੰਪ ਦੀ 2016 ਦੀ ਮੁਹਿੰਮ ਦਾ ਨਾਅਰਾ ‘ਦੀਵਾਰ ਬਣਾਓ’ ਇਤਿਹਾਸ ਵਿਚ ਸਭ ਤੋਂ ਵੱਡਾ ਸਮੂਹਿਕ ਜਲਾਵਤਨੀ ਪ੍ਰੋਗਰਾਮ ਬਣ ਗਿਆ ਹੈ। ਟਰੰਪ ਨੇ ਇਸ ਯਤਨ ’ਚ ਨੈਸ਼ਨਲ ਗਾਰਡ ਦੀ ਵਰਤੋਂ ਕਰਨ ਅਤੇ ਘਰੇਲੂ ਪੁਲਸ ਫੋਰਸਾਂ ਨੂੰ ਮਜ਼ਬੂਤ ਬਣਾਉਣ ਦਾ ਸੱਦਾ ਦਿੱਤਾ ਹੈ।

ਗਰਭਪਾਤ

ਟਰੰਪ ਨੇ ਗਰਭਪਾਤ ਨੂੰ ਦੂਜੇ ਕਾਰਜਕਾਲ ਦੀ ਪਹਿਲ ਦੇ ਰੂਪ ’ਚ ਜ਼ਿਆਦਾ ਤਵੱਜੋਂ ਨਹੀਂ ਦਿੱਤੀ। ਹਾਲਾਂਕਿ ਉਨ੍ਹਾਂ ਸੁਪਰੀਮ ਕੋਰਟ ਵੱਲੋਂ ਗਰਭਪਾਤ ਲਈ ਇਕ ਔਰਤ ਦੇ ਸੰਘੀ ਅਧਿਕਾਰ ਨੂੰ ਖਤਮ ਕਰਨ ਅਤੇ ਗਰਭਪਾਤ ਰੈਗੂਲੇਸ਼ਨ ਸੂਬਾ ਸਰਕਾਰਾਂ ਨੂੰ ਵਾਪਸ ਕਰਨ ਦਾ ਸਿਹਰਾ ਦਿੱਤਾ ਹੈ।

ਇਹ ਵੀ ਪੜ੍ਹੋ: ਲਹਿੰਦੇ ਪੰਜਾਬ 'ਚ ਲੱਗ ਸਕਦੈ ਪੂਰਨ ਲਾਕਡਾਊਨ, ਜਾਣੋ ਵਜ੍ਹਾ

ਟੈਕਸ

ਟਰੰਪ ਦੀਆਂ ਟੈਕਸ ਨੀਤੀਆਂ ਵਿਆਪਕ ਤੌਰ ’ਤੇ ਨਿਗਮਾਂ ਤੇ ਅਮੀਰ ਅਮਰੀਕੀਆਂ ਵੱਲ ਝੁਕਾਅ ਵਾਲੀਆਂ ਲੱਗਦੀਆਂ ਹਨ। ਉਨ੍ਹਾਂ ਕੰਮਕਾਜੀ ਤੇ ਮੱਧ ਵਰਗ ਦੇ ਅਮਰੀਕੀਆਂ ਲਈ ਨਵੇਂ ਪ੍ਰਸਤਾਵਾਂ ’ਤੇ ਜ਼ਿਆਦਾ ਜ਼ੋਰ ਦਿੱਤਾ ਹੈ, ਜਿਨ੍ਹਾਂ ਵਿਚ ਸਮਾਜਿਕ ਸੁਰੱਖਿਆ, ਤਨਖਾਹ ਅਤੇ ਓਵਰਟਾਈਮ ਤਨਖਾਹ ਨੂੰ ਇਨਕਮ ਟੈਕਸ ਤੋਂ ਛੋਟ ਦੇਣਾ ਸ਼ਾਮਲ ਹੈ।

ਵਪਾਰ ਤੇ ਡਿਊਟੀ

ਕੌਮਾਂਤਰੀ ਵਪਾਰ ’ਤੇ ਟਰੰਪ ਦਾ ਰੁਖ਼ ਵਿਸ਼ਵ ਬਾਜ਼ਾਰਾਂ ’ਤੇ ਬੇਭਰੋਸਗੀ ਦਾ ਹੈ ਕਿਉਂਕਿ ਉਨ੍ਹਾਂ ਮੁਤਾਬਕ ਉਹ ਅਮਰੀਕੀ ਹਿੱਤਾਂ ਲਈ ਨੁਕਸਾਨਦੇਹ ਹੈ। ਉਨ੍ਹਾਂ ਵਿਦੇਸ਼ੀ ਵਸਤਾਂ ’ਤੇ 10 ਤੋਂ 20 ਫੀਸਦੀ ਤੱਕ ਡਿਊਟੀ ਲਾਉਣ ਦਾ ਪ੍ਰਸਤਾਵ ਰੱਖਿਆ ਹੈ। ਕੁਝ ਭਾਸ਼ਣਾਂ ਵਿਚ ਉਨ੍ਹਾਂ ਇਸ ਤੋਂ ਵੀ ਵੱਧ ਫੀਸਦੀ ਦਾ ਵਰਣਨ ਕੀਤਾ ਹੈ।

ਇਹ ਵੀ ਪੜ੍ਹੋ: ਕੈਨੇਡਾ ਦੇ ਸਾਬਕਾ ਪੁਲਸ ਅਧਿਕਾਰੀ ਨੇ ਖੋਲ੍ਹੀ PM ਟਰੂਡੋ ਦੀ ਪੋਲ, ਕਰ ਦਿੱਤਾ ਵੱਡਾ ਖੁਲਾਸਾ

ਐੱਲ. ਜੀ. ਬੀ. ਟੀ. ਕਿਊ. ਤੇ ਨਾਗਰਿਕ ਅਧਿਕਾਰ

ਟਰੰਪ ਨੇ ਵੰਨ-ਸੁਵੰਨਤਾ ’ਤੇ ਸਮਾਜਿਕ ਜ਼ੋਰ ਨੂੰ ਵਾਪਸ ਲੈਣ ਅਤੇ ਐੱਲ. ਜੀ. ਬੀ. ਟੀ. ਕਿਊ. ਨਾਗਰਿਕਾਂ ਲਈ ਕਾਨੂੰਨੀ ਸੁਰੱਖਿਆ ਦਾ ਸੱਦਾ ਦਿੱਤਾ ਹੈ। ਉਨ੍ਹਾਂ ਫੈੱਡਰਲ ਫੰਡ ਦਾ ਲਾਭ ਲੈ ਕੇ ਸਰਕਾਰੀ ਸੰਸਥਾਵਾਂ ’ਚ ਵੰਨ-ਸੁਵੰਨਤਾ, ਸਮਾਨਤਾ ਤੇ ਸਮਾਵੇਸ਼ਨ ਪ੍ਰੋਗਰਾਮਾਂ ਨੂੰ ਖਤਮ ਕਰਨ ਦਾ ਸੱਦਾ ਦਿੱਤਾ ਹੈ।

ਸਮਾਜਿਕ ਸੁਰੱਖਿਆ, ਮੈਡੀਕਲ ਦੇਖਭਾਲ

ਟਰੰਪ ਦਾ ਜ਼ੋਰ ਇਸ ਗੱਲ ’ਤੇ ਹੈ ਕਿ ਉਹ ਸਮਾਜਿਕ ਸੁਰੱਖਿਆ, ਮੈਡੀਕਲ ਦੇਖਭਾਲ ਤੇ ਬਜ਼ੁਰਗ ਅਮਰੀਕੀਆਂ ਨਾਲ ਜੁੜੇ ਲੋਕਪ੍ਰਿਯ ਪ੍ਰੋਗਰਾਮਾਂ ਵੱਲ ਧਿਆਨ ਦੇਣਗੇ। ਉਹ 2015 ਤੋਂ ਹੀ ਕਿਫਾਇਤੀ ਦੇਖਭਾਲ ਕਾਨੂੰਨ ਨੂੰ ਰੱਦ ਕਰਨ ਦੀ ਵਕਾਲਤ ਕਰਦੇ ਰਹੇ ਹਨ ਪਰ ਉਨ੍ਹਾਂ ਹੁਣ ਤੱਕ ਇਸ ਵਿਚ ਤਬਦੀਲੀ ਦਾ ਕੋਈ ਪ੍ਰਸਤਾਵ ਨਹੀਂ ਰੱਖਿਆ।

ਇਹ ਵੀ ਪੜ੍ਹੋ: ਕੈਨੇਡਾ 'ਚ ਹਿੰਦੂ ਮੰਦਰ 'ਤੇ ਹ. ਮਲਾ, ਭਾਰਤੀ-ਅਮਰੀਕੀਆਂ ਨੇ ਕੀਤੀ ਗ੍ਰਿਫ਼ਤਾਰੀ ਤੇ ਮੁਕੱਦਮੇ ਦੀ ਮੰਗ

ਜਲਵਾਯੂ ਤੇ ਊਰਜਾ

ਟਰੰਪ ਜੋ ਇਹ ਝੂਠਾ ਦਾਅਵਾ ਕਰਦੇ ਹਨ ਕਿ ਜਲਵਾਯੂ ਤਬਦੀਲੀ ਇਕ ‘ਧੋਖਾ’ ਹੈ, ਜੀਵਾਸ਼ਮ ਈਂਧਨ ’ਤੇ ਅਮਰੀਕੀ ਨਿਰਭਰਤਾ ਨੂੰ ਘੱਟ ਕਰਨ ਲਈ ਸਵੱਛ ਊਰਜਾ ਦੇ ਉਤਪਾਦਨ ਨੂੰ ਲੈ ਕੇ ਬਾਈਡੇਨ ਪ੍ਰਸ਼ਾਸਨ ’ਚ ਕੀਤੇ ਗਏ ਖਰਚੇ ਦੀ ਆਲੋਚਨਾ ਕਰਦੇ ਹਨ। ਉਹ ਇਕ ਊਰਜਾ ਨੀਤੀ ਤੇ ਟਰਾਂਸਪੋਰਟ ਇਨਫ੍ਰਾਸਟਰੱਕਚਰ ਖਰਚੇ ਦਾ ਪ੍ਰਸਤਾਵ ਦਿੰਦੇ ਹਨ, ਜੋ ਜੀਵਾਸ਼ਮ ਈਂਧਨ ’ਤੇ ਆਧਾਰਿਤ ਹੋਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News