ਮਿੱਡ ਟਰਮ ਚੋਣਾਂ 'ਚ ਹਾਰਨ 'ਤੇ ਟਰੰਪ ਦੀਆਂ ਵਧ ਸਕਦੀਆਂ ਹਨ ਮੁਸ਼ਕਿਲਾਂ

Tuesday, Nov 06, 2018 - 02:48 AM (IST)

ਵਾਸ਼ਿੰਗਟਨ — ਅਮਰੀਕਾ ਦੀਆਂ ਮਿੱਡ ਟਰਮ ਚੋਣਾਂ ਇਸ ਵਾਰ ਕਾਫੀ ਚਰਚਾ 'ਚ ਹਨ। ਇਸ ਨੂੰ ਸਿੱਧਾ-ਸਿੱਧਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਾਕ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਕਾਰਜਕਾਲ ਵਿਚਾਲੇ ਹੋਣ ਵਾਲੀਆਂ ਇਨ੍ਹਾਂ ਚੋਣਾਂ ਨਾਲ ਟਰੰਪ ਦੀ ਸੱਤਾ 'ਤੇ ਬੇਸ਼ੱਕ ਕਈ ਅਸਰ ਨਹੀਂ ਪਵੇਗਾ ਪਰ ਉਨ੍ਹਾਂ ਦੀ ਪ੍ਰਸਿੱਧੀ 'ਤੇ ਪ੍ਰਭਾਵ ਜ਼ਰੂਰ ਪੈ ਸਕਦਾ ਹੈ।
ਇਸ ਤੋਂ ਇਲਾਵਾ ਟਰੰਪ ਦੀ ਰਿਪਬਲਿਕਨ ਪਾਰਟੀ ਨੂੰ 100 ਮੈਂਬਰਾਂ ਵਾਲੇ ਉੱਚ ਸਦਨ ਮਤਲਬ ਸੀਨੇਟ 'ਚ ਬਹੁਮਤ ਖੋਹ ਦੇਣ ਦਾ ਵੀ ਡਰ ਹੈ। ਜੇਕਰ ਸੀਨੇਟ 'ਚ ਡੈਮੋਕ੍ਰੇਟਸ ਦਾ ਬਹੁਮਤ ਹੋ ਗਿਆ ਤਾਂ ਆਪਣੇ ਬਾਕੀ ਕਾਰਜਕਾਲ 'ਚ ਟਰੰਪ ਨੂੰ ਫੈਸਲੇ ਲੈਣ 'ਚ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ।
ਅਜੇ ਸੀਨੇਟ 'ਚ ਰਿਪਬਲਿਕਨ ਦੀਆਂ 51 ਸੀਟਾਂ ਹਨ। ਅਮਰੀਕਾ 'ਚ ਮਿੱਡ ਟਰਮ ਚੋਣਾਂ ਦਾ ਇਤਿਹਾਸ ਰਿਹਾ ਹੈ ਕਿ ਰਾਸ਼ਟਰਪਤੀ ਦੀ ਪਾਰਟੀ ਪ੍ਰਤਨਿਧੀ ਸਭਾ (ਹਾਊਸ ਆਫ ਰਿਪ੍ਰਜ਼ੈਂਟੇਟਿਵਸ) ਦੀ ਔਸਤਨ 30 ਸੀਟਾਂ ਅਤੇ ਸੀਨੇਟ ਦੀਆਂ 4 ਸੀਟਾਂ ਗੁਆ ਦਿੰਦੀਆਂ ਹਨ। ਪਿਛਲੇ 2 ਦਰਜਨਾਂ ਮਿੱਡ ਟਰਮ ਚੋਣਾਂ 'ਚ ਸਿਰਫ 2 ਵਾਰ ਅਜਿਹਾ ਹੋਇਆ ਹੈ ਕਿ ਜਦੋਂ ਦੋਹਾਂ ਸਦਨਾਂ 'ਚ ਰਾਸ਼ਟਰਪਤੀ ਦੀ ਪਾਰਟੀਆਂ ਦੀਆਂ ਸੀਟਾਂ ਵਧੀਆਂ ਹੋਣ। ਇਸ ਵਾਰ ਹੋ ਰਹੀਆਂ ਮਿੱਡ ਟਰਮ ਚੋਣਾਂ ਨੂੰ ਲੈ ਕੇ ਮਾਹਿਰ 2 ਵਰਗਾਂ 'ਚ ਵੰਡੇ ਨਜ਼ਰ ਆ ਰਹੇ ਹਨ। ਇਕ ਹਿੱਸਾ ਜਿਸ ਦਾ ਮੰਨਣਾ ਹੈ ਕਿ ਟਰੰਪ ਆਪਣੇ ਵਿਵਹਾਰ ਅਤੇ ਫੈਸਲਿਆਂ ਕਾਰਨ ਪ੍ਰਸਿੱਧੀ ਗੁਆ ਰਹੇ ਹਨ। ਅਮਨ ਪਸੰਦ ਅਮਰੀਕੀ ਉਨ੍ਹਾਂ ਦੇ ਵਿਰੋਧ 'ਚ ਹਨ। ਪ੍ਰਵਾਸੀਆਂ ਨੂੰ ਲੈ ਕੇ ਟਰੰਪ ਦਾ ਰਵੱਈਆ ਅਤੇ ਕਾਰੋਬਾਰੀ ਮੋਰਚੇ 'ਤੇ ਉਨ੍ਹਾਂ ਦੀਆਂ ਨੀਤੀਆਂ ਨਾਲ ਵੀ ਵੱਡਾ ਵਰਗ ਖਫਾ ਦੱਸਿਆ ਜਾ ਰਿਹਾ ਹੈ।
ਉਥੇ ਮਾਹਿਰਾਂ ਦਾ ਇਕ ਵਰਗ ਮੰਨਦਾ ਹੈ ਕਿ ਟਰੰਪ ਦੀ ਪ੍ਰਸਿੱਧੀ 'ਚ ਕੋਈ ਕਮੀ ਨਹੀਂ ਆਈ ਹੈ ਬਲਕਿ ਨੀਤੀਆਂ ਨੂੰ ਰਾਸ਼ਟਰਵਾਦ ਨਾਲ ਜੋੜਣ ਦੇ ਚੱਲਦੇ ਅਮਰੀਕੀਆਂ ਦਾ ਬਹੁਤ ਵੱਡਾ ਵਰਗ ਉਨ੍ਹਾਂ ਦੇ ਪੱਖ 'ਚ ਹੈ। ਅਰਥਵਿਵਸਥਾ ਅਤੇ ਰੁਜ਼ਗਾਰ ਦੇ ਮੋਰਚੇ 'ਤੇ ਹਾਲ ਹੀ 'ਚ ਅੰਕੜਿਆਂ ਨਾਲ ਵੀ ਉਨ੍ਹਾਂ ਦੇ ਪੱਖ 'ਚ ਸਮਰਥਨ ਵਧਾਉਣ ਦੀ ਉਮੀਦ ਜਤਾਈ ਜਾ ਰਹੀ ਹੈ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਇਨ੍ਹਾਂ ਚੋਣਾਂ 'ਚ ਡੈਮੋਕ੍ਰੇਟਸ ਦੇ ਪੱਖਾਂ 'ਚ ਕਮਰ ਕੱਸ ਲਈ ਹੈ। ਚੋਣਾਂ ਦੇ ਆਖਰੀ ਦੌਰ 'ਚ ਓਬਾਮਾ ਜਮ ਕੇ ਪ੍ਰਚਾਰ ਕਰ ਰਹੇ ਹਨ। ਓਬਾਮਾ ਦੀ ਇਸ ਕਿਰਿਆਸ਼ੀਲਤਾ ਨਾਲ ਕੁਝ ਸੀਟਾਂ 'ਤੇ ਰਿਪਬਲਿਕਨ ਨੂੰ ਨੁਕਸਾਨ ਹੋ ਸਕਦਾ ਹੈ। ਹਾਲ ਹੀ 'ਚ ਪਿਟਸਬਰਗ 'ਚ ਹੋਈ ਗੋਲੀਬਾਰੀ ਦੀ ਘਟਨਾ ਨਾਲ ਵੀ ਟਰੰਪ ਨੂੰ ਨੁਕਸਾਨ ਹੋਣ ਦੀ ਗੱਲ ਕਹੀ ਜਾ ਰਹੀ ਹੈ। ਪਿਟਸਬਰਗ 'ਚ ਕਥਿਤ ਤੌਰ 'ਤੇ ਪ੍ਰਵਾਸੀਆਂ ਅਤੇ ਯਹੂਦੀਆਂ ਤੋਂ ਨਫਰਤ ਕਰਨ ਵਾਲੇ ਇਕ ਵਿਅਕਤੀ ਨੇ ਗੋਲੀਬਾਰੀ ਕਰਦੇ ਹੋਏ 11 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ। ਲੋਕਾਂ 'ਚ ਇਸ ਤਰ੍ਹਾਂ ਦੇ ਗੁੱਸੇ ਲਈ ਟਰੰਪ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਔਰਤਾਂ ਨੂੰ ਆਮ ਤੌਰ 'ਤੇ ਟਰੰਪ ਦਾ ਵਿਰੋਧੀ ਮੰਨਿਆ ਜਾਂਦਾ ਹੈ ਪਰ ਇਨ੍ਹਾਂ ਚੋਣਾਂ 'ਚ ਤਸਵੀਰ ਬਦਲੀ ਨਜ਼ਰ ਆ ਰਹੀ ਹੈ। ਰੈਲੀਆਂ 'ਚ ਵਧ ਰਹੀਆਂ ਔਰਤਾਂ ਦੀ ਭੀੜ ਇਕ ਵੱਖਰੀ ਹੀ ਕਹਾਣੀ ਬਿਆਂ ਕਰ ਰਹੀ ਹੈ।


Related News