ਟਰੰਪ ਨੇ ਜੰਗਲੀ ਅੱਗ ਦੇ ਪੀੜਤਾਂ ਲਈ ਜਾਰੀ ਕੀਤੀ ਸਹਾਇਤਾ ਰਾਸ਼ੀ

Sunday, Oct 18, 2020 - 03:30 PM (IST)

ਟਰੰਪ ਨੇ ਜੰਗਲੀ ਅੱਗ ਦੇ ਪੀੜਤਾਂ ਲਈ ਜਾਰੀ ਕੀਤੀ ਸਹਾਇਤਾ ਰਾਸ਼ੀ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਸੰਯੁਕਤ ਰਾਜ ਅਮਰੀਕਾ ਦੇ ਬਹੁਤ ਸਾਰੇ ਖੇਤਰ ਪਿਛਲੇ ਦਿਨਾਂ ਤੋਂ ਅੱਗ ਦੀ ਲਪੇਟ ਵਿੱਚ ਆਏ ਹੋਏ ਹਨ ਜਿਨ੍ਹਾਂ ਵਿੱਚੋਂ ਕੈਲੀਫੋਰਨੀਆਂ ਜਿਆਦਾ ਪ੍ਰਭਾਵਿਤ ਹੋਇਆ ਹੈ। ਇਸ ਦੇ ਸੰਬੰਧ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੀਤਾ ਕਿ “ਕੈਲੀਫੋਰਨੀਆ ਰਾਜ ਇੱਕ ਵੱਡੀ ਬਿਪਤਾ ਦਾ ਸਾਹਮਣਾ ਕਰ ਰਿਹਾ ਹੈ ” ਅਤੇ ਇ ਸਦੀ ਮਦਦ ਲਈ ਉਨ੍ਹਾਂ ਲੱਖਾਂ ਡਾਲਰ ਦਾ ਐਲਾਨ ਕੀਤਾ ਹੈ।

 

ਇਸ ਤੋਂ ਪਹਿਲਾਂ ਟਰੰਪ ਪ੍ਰਸ਼ਾਸਨ ਨੇ ਸਹਾਇਤਾ ਦੀ ਅਪੀਲ ਨੂੰ ਰੱਦ ਕਰ ਦਿੱਤਾ ਸੀ ਜੋ ਕੁੱਲ 346 ਮਿਲੀਅਨ ਡਾਲਰ ਤੱਕ ਹੋ ਸਕਦੀ ਸੀ ਪਰ ਸ਼ੁੱਕਰਵਾਰ ਨੂੰ, ਗਵਰਨ ਗੈਵਿਨ ਨਿਊਜ਼ਮ ਨੇ ਦੱਸਿਆ ਗਿਆ ਕਿ ਹੁਣ  ਵ੍ਹਾਈਟ ਹਾਊਸ ਨੇ ਆਪਣਾ ਨਿਰਣਾ ਬਦਲ ਲਿਆ ਹੈ ਅਤੇ ਟਰੰਪ ਨੇ ਸ਼ੁੱਕਰਵਾਰ ਰਾਤ ਨੂੰ ਅਧਿਕਾਰਤ ਤੌਰ 'ਤੇ ਜੰਗਲ ਦੀ ਅੱਗ ਨਾਲ ਪ੍ਰਭਾਵਿਤ ਇਲਾਕਿਆਂ ਨੂੰ ਸਹਾਇਤਾ ਦਾ ਆਦੇਸ਼ ਦਿੱਤਾ ਹੈ।

ਇਸ ਆਫਤ ਲਈ ਫਰਿਜ਼ਨੋ, ਲਾਸ ਏਂਜਲਸ, ਮਡੇਰਾ, ਮੈਂਡੋਸਿਨੋ, ਸੈਨ ਬਰਨਾਰਡੀਨੋ, ਸੈਨ ਡਿਏਗੋ ਅਤੇ ਸਿਸਕੀਓ ਕਾਉਂਟੀਆਂ ਵਿਚ ਪ੍ਰਭਾਵਿਤ ਲੋਕਾਂ ਲਈ ਮੱਦਦ ਉਪਲਬਧ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਇਸ ਸਹਾਇਤਾ ਵਿੱਚ ਅਸਥਾਈ ਰਿਹਾਇਸ਼ੀ ਅਤੇ ਘਰ ਦੀ ਮੁਰੰਮਤ ਲਈ ਗਰਾਂਟਾਂ, ਜਾਇਦਾਦ ਦੇ ਨੁਕਸਾਨ ਨੂੰ ਪੂਰਾ ਕਰਨ ਲਈ ਘੱਟ ਖਰਚੇ ਦੇ ਕਰਜ਼ੇ, ਅਤੇ ਵਿਅਕਤੀਆਂ ਅਤੇ ਕਾਰੋਬਾਰਾਂ ਦੇ ਮਾਲਕਾਂ ਨੂੰ ਤਬਾਹੀ ਦੇ ਪ੍ਰਭਾਵਾਂ ਤੋਂ ਠੀਕ ਕਰਨ ਵਿੱਚ ਸਹਾਇਤਾ ਕਰਨ ਲਈ ਹੋਰ ਪ੍ਰੋਗਰਾਮ ਵੀ ਸ਼ਾਮਿਲ ਹੋ ਸਕਦੇ ਹਨ।


author

Lalita Mam

Content Editor

Related News