ਟਰੰਪ ਪਿਛੜੇ, ਬਾਈਡਨ ਦੀ ਵੋਟਰਾਂ 'ਤੇ ਪਕੜ ਮਜ਼ਬੂਤ,ਵਾਲ ਸਟ੍ਰੀਟ ਦੇ ਵਿਸ਼ਲੇਸ਼ਕਾਂ ਦਾ ਦਾਅਵਾ

Sunday, Jul 05, 2020 - 10:55 AM (IST)

ਟਰੰਪ ਪਿਛੜੇ, ਬਾਈਡਨ ਦੀ ਵੋਟਰਾਂ 'ਤੇ ਪਕੜ ਮਜ਼ਬੂਤ,ਵਾਲ ਸਟ੍ਰੀਟ ਦੇ ਵਿਸ਼ਲੇਸ਼ਕਾਂ ਦਾ ਦਾਅਵਾ

ਵਾਸ਼ਿੰਗਟਨ (ਏਜੰਸੀਆਂ)- ਵਾਲ ਸਟ੍ਰੀਟ ਦੇ ਵਿਸ਼ਲੇਸ਼ਕਾਂ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ 'ਚ ਨਵੰਬਰ 'ਚ ਹੋਣ ਵਾਲੀ ਰਾਸ਼ਟਰਪਤੀ ਅਹੁਦੇ ਦੀ ਚੋਣ 'ਚ ਰੀਪਬਲਿਕਨ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਉਪ ਰਾਸ਼ਟਰਪਤੀ ਜੋ ਬਾਈਡਨ ਤੋਂ ਲਗਾਤਾਰ ਪਿਛੜਦੇ ਜਾ ਰਹੇ ਹਨ। ਬਾਈਡਨ ਦੀ ਵੋਟਰਾਂ 'ਤੇ ਪਕੜ ਲਗਾਤਾਰ ਮਜ਼ਬੂਤ ਹੁੰਦੀ ਜਾ ਰਹੀ ਹੈ, ਜਿਸ ਨਾਲ ਉਨ੍ਹਾਂ ਦਾ ਸੰਭਾਵਿਤ ਬਾਜ਼ਾਰ ਪ੍ਰਭਾਵ ਵੀ ਵੱਧਦਾ ਜਾ ਰਿਹਾ ਹੈ।

ਕੋਰੋਨਾ ਵਾਇਰਸ ਦੀ ਸਥਿਤੀ ਨੂੰ ਨਾ ਸੰਭਾਲ ਪਾਉਣ 'ਤੇ ਹੋਈ ਆਲੋਚਨਾ ਅਤੇ 'ਬਲੈਕ ਲਾਈਵਸ ਮੈਟਰ' ਦੇ ਵਿਰੋਧ ਪ੍ਰਦਰਸ਼ਨਾਂ 'ਤੇ ਟਰੰਪ ਦੀ ਪ੍ਰਤੀਕਿਰਿਆ ਤੋਂ ਬਾਅਦ ਪਿਛਲੇ ਮਹੀਨੇ ਬਾਈਡਨ ਲਈ ਲੋਕਾਂ ਦੀ ਹਮਾਇਤ ਕਾਫੀ ਵੱਧ ਗਈ ਹੈ। ਰੀਅਲ ਕਲੀਅਰ ਪਾਲੀਟਿਕਸ ਵਲੋਂ ਮਿੱਥੀ ਹੋਈ ਔਸਤ ਮੁਤਾਬਕ ਸ਼ੁੱਕਰਵਾਰ ਨੂੰ ਸੱਟੇਬਾਜ਼ੀ ਬਾਜ਼ਾਰਾਂ ਨੇ ਡੇਲਾਵੇਅਰ ਦੀਆਂ ਚੋਣਾਂ ਲਈ ਸਾਬਕਾ ਸੈਨੇਟਰ ਨੂੰ 59 ਫੀਸਦੀ ਤੋਂ ਜ਼ਿਆਦਾ 'ਤੇ ਰੱਖਿਆ, ਜੋ ਹਫਤੇ 'ਚ ਪਹਿਲੇ ਰਿਕਾਰਡ ਕੀਤੇ ਗਏ ਮਿਸਟਰ ਟਰੰਪ ਦੇ 23 ਫੀਸਦੀ ਅੰਕ ਦੇ ਨੇੜੇ ਸੀ।

ਇਹੀ ਵਜ੍ਹਾ ਹੈ ਕਿ ਨਿਵੇਸ਼ਕ ਭਵਿੱਖਬਾਣੀਆਂ ਨੂੰ ਇਕ ਪਾਸੇ ਕਰਕੇ ਸੱਟਾ ਲਗਾ ਰਹੇ ਹਨ। ਇਸ ਹਫਤੇ ਜਾਰੀ 140 ਫੰਡ ਮੈਨੇਜਰਾਂ ਦੇ ਸਿਟੀ ਗਰੁੱਪ ਪੋਲ 'ਚ ਪਾਇਆ ਗਿਆ ਕਿ ਦਸੰਬਰ 'ਚ ਜਦੋਂ 70 ਫੀਸਦੀ ਨਿਵੇਸ਼ਕਾਂ ਨੇ ਇਕ ਬੈਂਕ ਸਰਵੇਖਣ 'ਚ ਟਰੰਪ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਸੀ ਤਾਂ ਉਸੇ ਦੌਰਾਨ 62 ਫੀਸਦੀ ਦਾ ਮੰਨਣਾ ਸੀ ਕਿ ਮਿਸਟਰ ਬਾਈਡਨ ਉਲਟਫੇਰ ਕਰਣਗੇ। ਕੁਝ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਬਾਈਡਨ ਦੀ ਡੈਮੋਕ੍ਰੇਟਿਕ ਪਾਰਟੀ ਕਾਂਗਰਸ ਦੇ ਦੋਹਾਂ ਸਦਨਾਂ 'ਚ ਬਹੁਮਤ ਹਾਸਲ ਕਰ ਸਕਦੀ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਚੋਣਾਂ 'ਚ ਅਜੇ ਕਈ ਮਹੀਨੇ ਦਾ ਸਮਾਂ ਬਚਿਆ ਹੋਇਆ ਹੈ। ਜੇਕਰ ਇਸ ਦੌਰਾਨ ਅਰਥਵਿਵਸਥਾ ਦੀ ਹਾਲਤ 'ਚ ਸੁਧਾਰ ਆਉਂਦਾ ਹੈ ਅਤੇ ਕੋਰੋਨਾ ਦਾ ਅਸਰ ਥੋੜ੍ਹਾ ਕਮਜ਼ੋਰ ਪੈਂਦਾ ਹੈ ਤਾਂ ਟਰੰਪ ਦੀ ਸਥਿਤੀ 'ਚ ਸੁਧਾਰ ਹੋ ਸਕਦਾ ਹੈ।


author

Sunny Mehra

Content Editor

Related News