ਸਹੁੰ ਚੁੱਕਣ ਤੋਂ ਪਹਿਲਾਂ ਟਰੰਪ ਨੂੰ ਸਤਾਉਣ ਲੱਗਾ ਇਹ ਡਰ, ਸੁਪਰੀਮ ਕੋਰਟ ਦਾ ਕੀਤਾ ਰੁਖ
Thursday, Jan 09, 2025 - 02:15 PM (IST)
ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿਊਯਾਰਕ ਦੀ ਸੁਪਰੀਮ ਕੋਰਟ ਨੂੰ ਇੱਕ ਪੋਰਨ ਸਟਾਰ ਨੂੰ ਗੁਪਤ ਤਰੀਕੇ ਨਾਲ ਭੁਗਤਾਨ (ਹਸ਼ ਮਨੀ) ਕਰਨ ਦੇ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਸਜ਼ਾ ਸੁਣਾਉਣ 'ਤੇ ਰੋਕ ਲਾਉਣ ਦੀ ਬੇਨਤੀ ਕੀਤੀ ਹੈ। ਨਿਊਯਾਰਕ ਵਿੱਚ ਜੱਜ ਜੁਆਨ ਐਮ. ਮਰਚਨ ਦੀ ਅਦਾਲਤ ਸ਼ੁੱਕਰਵਾਰ ਨੂੰ ਟਰੰਪ ਨੂੰ ਸਜ਼ਾ ਸੁਣਾਏਗੀ। ਨਿਊਯਾਰਕ ਦੀਆਂ ਅਦਾਲਤਾਂ ਵੱਲੋਂ ਸਜ਼ਾ ਨੂੰ ਰੋਕਣ ਤੋਂ ਇਨਕਾਰ ਕਰਨ ਤੋਂ ਬਾਅਦ ਟਰੰਪ ਦੇ ਵਕੀਲਾਂ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ਦਾ ਰੁਖ ਕੀਤਾ।
ਇਹ ਵੀ ਪੜ੍ਹੋ: ਜਹਾਜ਼ 'ਚ ਲੜ ਪਿਆ ਪ੍ਰੇਮੀ ਜੋੜਾ, ਗੁੱਸੇ 'ਚ ਆਏ Boyfriend ਨੇ ਚੁੱਕਿਆ ਇਹ ਕਦਮ, ਮਚ ਗਈ ਹਫੜਾ-ਦਫੜੀ
ਮਾਮਲੇ ਦੀ ਸੁਣਵਾਈ ਤੋਂ ਬਾਅਦ ਮਾਰਚਨ ਨੇ ਪਿਛਲੇ ਸਾਲ ਮਈ ਵਿੱਚ ਟਰੰਪ ਨੂੰ 34 ਅਪਰਾਧਿਕ ਦੋਸ਼ਾਂ ਵਿੱਚ ਦੋਸ਼ੀ ਪਾਇਆ ਸੀ। ਹਾਲਾਂਕਿ, ਟਰੰਪ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦੇ ਰਹੇ ਹਨ। ਇਸਤਗਾਸਾ ਪੱਖ ਵੀਰਵਾਰ ਸਵੇਰੇ ਅਦਾਲਤ ਵਿੱਚ ਆਪਣਾ ਜਵਾਬ ਦਾਇਰ ਕਰ ਸਕਦਾ ਹੈ। ਟਰੰਪ ਦੀ ਟੀਮ ਨੇ ਸੁਪਰੀਮ ਕੋਰਟ ਨੂੰ ਸਜ਼ਾ 'ਤੇ ਤੁਰੰਤ ਰੋਕ ਲਗਾਉਣ ਦੀ ਅਪੀਲ ਕੀਤੀ ਹੈ, ਇਹ ਕਹਿੰਦੇ ਹੋਏ ਕਿ ਇਸ ਨਾਲ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਦੀਆਂ ਉਨ੍ਹਾਂ ਦੀਆਂ ਤਿਆਰੀਆਂ 'ਤੇ ਮਾੜਾ ਅਸਰ ਪਵੇਗਾ।
ਇਹ ਵੀ ਪੜ੍ਹੋ: ਅਮਰੀਕਾ ਦੇ ਲਾਸ ਏਂਜਲਸ 'ਚ ਬੇਕਾਬੂ ਹੋਈ ਅੱਗ, 1 ਲੱਖ ਲੋਕਾਂ ਨੂੰ ਘਰ ਛੱਡਣ ਦੇ ਹੁਕਮ, 5 ਜਣਿਆਂ ਦੀ ਮੌਤ
ਟਰੰਪ ਨੇ 20 ਜਨਵਰੀ ਨੂੰ ਰਾਸ਼ਟਰਪਤੀ ਵਜੋਂ ਸਹੁੰ ਚੁੱਕਣੀ ਹੈ। ਭਾਵੇਂ ਮਾਰਚਨ ਨੇ ਸੰਕੇਤ ਦਿੱਤਾ ਹੈ ਕਿ ਉਹ ਟਰੰਪ ਨੂੰ ਜੇਲ੍ਹ ਦੀ ਸਜ਼ਾ ਨਹੀਂ ਸਣਾਉਣਗੇ ਅਤੇ ਨਾ ਹੀ ਕੋਈ ਜੁਰਮਾਨਾ ਜਾਂ ਪਾਬੰਦੀ ਲਗਾਉਣ ਪਰ ਟਰੰਪ ਦੇ ਵਕੀਲਾਂ ਦਾ ਕਹਿਣਾ ਹੈ ਕਿ ਸਿਰਫ ਦੋਸ਼ੀ ਕਰਾਰ ਦਿੱਤੇ ਜਾਣ 'ਤੇ ਵੀ ਟਰੰਪ ਦੇ ਅਕਸ ਨੂੰ ਨੁਕਸਾਨ ਪਹੁੰਚੇਗਾ। ਵਕੀਲ ਅਤੇ ਟਰੰਪ ਦੇ ਨਵੇਂ ਸਾਲਿਸਟਰ ਜਨਰਲ ਵੱਜੋਂ ਨਾਮਜ਼ਦ ਜੌਨ ਸੌਸੀਅਰ ਅਤੇ ਨਿਆਂ ਵਿਭਾਗ ਦੇ ਇੱਕ ਹੋਰ ਉੱਚ-ਦਰਜੇ ਦੇ ਅਧਿਕਾਰੀ ਟੌਡ ਬਲੈਂਚ ਨੇ ਐਮਰਜੈਂਸੀ ਸੁਣਵਾਈ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਸਰਕਾਰੀ ਵਕੀਲਾਂ ਨੇ ਕਿਹਾ ਹੈ ਕਿ ਸਜ਼ਾ ਵਿੱਚ ਦੇਰੀ ਹੋਣੀ ਚਾਹੀਦੀ ਹੈ ਅਤੇ ਉਹ "ਰਾਸ਼ਟਰਪਤੀ ਅਹੁਦੇ ਅਤੇ ਸੰਘੀ ਸਰਕਾਰ ਪ੍ਰਤੀ ਗੰਭੀਰ ਬੇਇਨਸਾਫ਼ੀ ਅਤੇ ਨੁਕਸਾਨ ਨੂੰ ਰੋਕਣ" ਖਿਲਾਫ ਅਪੀਲ ਕਰ ਰਹੇ ਹਨ।
ਇਹ ਵੀ ਪੜ੍ਹੋ: ਦਿਲ ਨੂੰ ਤੰਦਰੁਸਤ ਰੱਖਣਾ ਹੈ ਤਾਂ ਇਸ ਸਮੇਂ ਪੀਓ ਕੌਫੀ, ਮੌਤ ਦਾ ਖਤਰਾ ਵੀ ਹੋਵੇਗਾ ਘੱਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8