ਡੋਨਾਲਡ ਟਰੰਪ ਅਪਰਾਧਿਕ ਮਾਮਲੇ ''ਚ ਅਦਾਲਤ ''ਚ ਪੇਸ਼ ਹੋਣ ਲਈ ਪੁੱਜੇ ਨਿਊਯਾਰਕ
Tuesday, Apr 04, 2023 - 02:22 PM (IST)

ਨਿਊਯਾਰਕ (ਭਾਸ਼ਾ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 2016 ਦੇ ਰਾਸ਼ਟਰਪਤੀ ਚੋਣ ਪ੍ਰਚਾਰ ਦੌਰਾਨ ਅਡਲਟ ਫਿਲਮਾਂ ਦੀ ਅਦਾਕਾਰਾ ਨੂੰ ਚੁੱਪ ਰਹਿਣ ਲਈ ਪੈਸੇ ਦੇਣ ਦੇ ਦੋਸ਼ਾਂ ਨਾਲ ਸਬੰਧਤ ਅਪਰਾਧਿਕ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਹੋਣ ਲਈ ਨਿਊਯਾਰਕ ਪਹੁੰਚ ਗਏ ਹਨ। 76 ਸਾਲਾ ਟਰੰਪ ਨੇ ਸੋਮਵਾਰ ਨੂੰ ਆਪਣੇ ਬੋਇੰਗ 757 ਜਹਾਜ਼ ਰਾਹੀਂ ਨਿਊਯਾਰਕ ਲਈ ਰਵਾਨਾ ਹੋਏ ਸਨ ਅਤੇ ਪੂਰਬੀ ਸਟੈਂਡਰਡ ਟਾਈਮ (ਈ.ਐਸ.ਟੀ.) ਮੁਤਾਬਕ ਦੁਪਹਿਰ 3 ਵਜੇ (ਭਾਰਤੀ ਸਮੇਂ ਮੁਤਾਬਕ ਦੇਰ ਰਾਤ ਸਾਢੇ 12 ਵਜੇ) ਲਾ ਗਾਰਡੀਆ ਹਵਾਈ ਅੱਡੇ ਪੁੱਜੇ।
ਉਨ੍ਹਾਂ ਦਾ ਕਾਫਲਾ ਮੈਨਹਟਨ ਦੇ 'ਫਿਫਥ ਐਵੇਨਿਊ' ਸਥਿਤ 'ਟਰੰਪ ਟਾਵਰ' ਵੱਲ ਵਧਿਆ, ਜਿੱਥੇ ਉਹ ਰਾਤ ਨੂੰ ਠਹਿਣਗੇ। ਟਾਵਰ ਦੇ ਆਲੇ-ਦੁਆਲੇ ਦੀਆਂ ਸੜਕਾਂ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਭਾਰੀ ਪੁਲਸ ਬਲ ਤਾਇਨਾਤ ਕੀਤਾ ਗਿਆ ਹੈ। ਸਾਬਕਾ ਰਾਸ਼ਟਰਪਤੀ ਜਦੋਂ ਆਪਣੀ ਕਾਰ ਤੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੇ ਆਪਣੇ ਸਮਰਥਕਾਂ ਵੱਲ ਹੱਥ ਹਿਲਾਇਆ ਅਤੇ ਸੁਰੱਖਿਆ ਕਰਮੀ ਉਨ੍ਹਾਂ ਤੇਜ਼ੀ ਨਾਲ ਇਮਾਰਤ ਦੇ ਅੰਦਰ ਲੈ ਗਏ। ਟਰੰਪ ਮੰਗਲਵਾਰ ਨੂੰ ਦੁਪਹਿਰ ਨੂੰ EST ਸਮੇਂ ਮੁਤਾਬਕ ਦੁਪਹਿਲ 2:15 ਵਜੇ (ਭਾਰਤੀ ਸਮੇਂ ਮੁਤਾਬਕ 12:45 ਨਜੋ) 'ਤੇ ਜੱਜ ਜੁਆਨ ਮਾਰਚੇਨ ਦੇ ਸਾਹਮਣੇ ਪੇਸ਼ ਹੋਣਗੇ।
ਉਹ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਪਹਿਲੇ ਸਾਬਕਾ ਅਮਰੀਕੀ ਰਾਸ਼ਟਰਪਤੀ ਹਨ। ਅਮਰੀਕੀ ਮੀਡੀਆ ਰਿਪੋਰਟਾਂ ਵਿੱਚ ਟਰੰਪ ਦੇ ਅਟਾਰਨੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸਾਬਕਾ ਰਾਸ਼ਟਰਪਤੀ ਆਪਣਾ ਦੋਸ਼ ਕਬੂਲ ਨਹੀਂ ਕਰਨਗੇ। ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਟਰੰਪ ਤੁਰੰਤ ਫਲੋਰੀਡਾ ਲਈ ਰਵਾਨਾ ਹੋਣਗੇ ਜਿੱਥੇ ਉਹ ਸ਼ਾਮ ਨੂੰ ਮਾਰ-ਏ-ਲਾਗੋ ਵਿੱਚ ਇੱਕ ਬਿਆਨ ਦੇਣਗੇ। ਸੁਣਵਾਈ ਦੌਰਾਨ ਉਨ੍ਹਾਂ ਨੂੰ ਦੋਸ਼ ਪੜ੍ਹ ਕੇ ਸੁਣਾਏ ਜਾਣਗੇ, ਜਿਸ ਵਿੱਚ ਲਗਭਗ 10-15 ਮਿੰਟ ਲੱਗਣਗੇ। ਟਰੰਪ ਨੇ 2016 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ 44 ਸਾਲਾ ਸਟੋਰਮੀ ਡੇਨੀਅਲਜ਼ ਨੂੰ ਫੰਡਿੰਗ ਦੇ ਸਬੰਧ ਵਿੱਚ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ ਹੈ।