ਟਰੰਪ ਨੇ ਫਿਰ ਭਾਰਤ-ਪਾਕਿ ਜੰਗ ਰੁਕਵਾਉਣ ਦਾ ਕੀਤਾ ਦਾਅਵਾ

Monday, Aug 04, 2025 - 02:07 AM (IST)

ਟਰੰਪ ਨੇ ਫਿਰ ਭਾਰਤ-ਪਾਕਿ ਜੰਗ ਰੁਕਵਾਉਣ ਦਾ ਕੀਤਾ ਦਾਅਵਾ

ਨਿਊਯਾਰਕ/ਵਾਸ਼ਿੰਗਟਨ (ਭਾਸ਼ਾ) - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਇਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਲੀਆ ਜੰਗ ਸਣੇ ਦੁਨੀਆ ਭਰ ’ਚ ਹਿੰਸਕ ਟਕਰਾਵਾਂ ਨੂੰ ਰੁਕਵਾਉਣ ਦਾ ਸਿਹਰਾ ਲਿਆ।

ਟਰੰਪ ਨੇ 10 ਮਈ ਨੂੰ ਸੋਸ਼ਲ ਮੀਡੀਆ ’ਤੇ ਇਹ ਐਲਾਨ ਕੀਤਾ ਸੀ ਕਿ ਭਾਰਤ ਅਤੇ ਪਾਕਿਸਤਾਨ ਨੇ ਵਾਸ਼ਿੰਗਟਨ ਦੀ ਅਗਵਾਈ ’ਚ ‘ਰਾਤ ਨੂੰ ਚੱਲੀ ਲੰਬੀ’ ਗੱਲਬਾਤ ਤੋਂ ਬਾਅਦ ‘ਪੂਰਨ ਅਤੇ ਤੁਰੰਤ’ ਜੰਗਬੰਦੀ ’ਤੇ ਸਹਿਮਤੀ ਪ੍ਰਗਟਾਈ ਹੈ।

ਇਸ ਦੇ ਬਾਅਦ ਤੋਂ ਟਰੰਪ ਕਈ ਮੌਕਿਆਂ ’ਤੇ ਇਸ ਦਾਅਵੇ ਨੂੰ ਦੁਹਰਾ ਚੁੱਕੇ ਹਨ। ਇਸ ਤੋਂ ਇਲਾਵਾ ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ 5 ਜੰਗਾਂ ਨੂੰ ਖਤਮ ਕਰਵਾਇਆ ਹੈ, ਜਿਨ੍ਹਾਂ ’ਚ ਕਾਂਗੋ ਗਣਰਾਜ ਅਤੇ ਰਵਾਂਡਾ ਵਿਚਾਲੇ 31 ਸਾਲਾਂ ਤੋਂ ਚੱਲਿਆ ਆ ਰਿਹਾ ਹੈ ਖ਼ੂਨੀ ਸੰਘਰਸ਼ ਵੀ ਸ਼ਾਮਲ ਹੈ।
 


author

Inder Prajapati

Content Editor

Related News