ਆਇਓਵਾ ਕਾਕਸ ਵਿੱਚ ਟਰੰਪ ਦੀ ਜਿੱਤ, ਰਾਮਾਸਵਾਮੀ ਨੇ ਆਪਣੀ ਦਾਅਵੇਦਾਰੀ ਵਾਪਸ ਲਈ

Tuesday, Jan 16, 2024 - 02:00 PM (IST)

ਡੇਸ ਮੋਇਨੇਸ (ਅਮਰੀਕਾ), (ਭਾਸ਼ਾ) : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਇਓਵਾ ਕਾਕਸ 'ਚ ਜਿੱਤ ਦਰਜ ਕਰ ਲਈ ਹੈ, ਜਿਸ ਨਾਲ ਆਉਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਦੀ ਚੋਣ ਕਰਨ ਦੀ ਲੰਬੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਆਇਓਵਾ ਕਾਕਸ ਵਿੱਚ, ਫਲੋਰਿਡਾ ਦੀ ਗਵਰਨਰ ਆਰ. ਡੀਸੈਂਟਿਸ ਤੇ ਪਾਰਟੀ ਦੀ ਉਮੀਦਵਾਰ ਬਣਨ ਦੌੜ ਵਿਚ ਸ਼ਾਮਲ ਇਕਲੌਤੀ ਮਹਿਲਾ ਤੇ ਸੰਯੁਕਤ ਰਾਸ਼ਟਰ ਦੀ ਸਾਬਕਾ ਰਾਜਦੂਤ ਨਿੱਕੀ ਹੇਲੀ ਦੂਜੇ ਸਥਾਨ 'ਤੇ ਰਹੀ। 

ਇਹ ਵੀ ਪੜ੍ਹੋ : ਵਜ਼ਨ ਘਟਾਉਣ ਲਈ ਸਰਜਰੀ ਕਰਾਉਣ ਵਾਲੀ ਇਨਫਲੂਐਂਜਰ ਦੀ ਹਾਰਟ ਅਟੈਕ ਨਾਲ ਮੌਤ

ਆਇਓਵਾ ਕਾਕਸ ਤੋਂ ਬਾਅਦ ਹੁਣ ਨਿਊ ਹੈਂਪਸ਼ਾਇਰ 'ਚ 23 ਜਨਵਰੀ ਨੂੰ ਦਾਅਵੇਦਾਰਾਂ ਵਿਚਾਲੇ ਮੁਕਾਬਲਾ ਹੋਵੇਗਾ।ਆਯੋਵਾ ਕਾਕਸ 'ਚ ਟਰੰਪ ਨੂੰ 51 ਫੀਸਦੀ, ਡੀਸੈਂਟਿਸ ਨੂੰ 21.2 ਫੀਸਦੀ ਅਤੇ ਹੇਲੀ ਨੂੰ 19.1 ਫੀਸਦੀ ਵੋਟਾਂ ਮਿਲੀਆਂ ਹਨ। ਅਮਰੀਕੀ ਉਦਯੋਗਪਤੀ ਵਿਵੇਕ ਰਾਮਾਸਵਾਮੀ ਨੂੰ ਸਿਰਫ 7.7 ਫੀਸਦੀ ਵੋਟਾਂ ਮਿਲੀਆਂ। ਰਾਮਾਸਵਾਮੀ ਨੇ ਸੋਮਵਾਰ ਨੂੰ ਘੋਸ਼ਣਾ ਕੀਤੀ ਕਿ ਉਹ ਆਇਓਵਾ ਕਾਕਸ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ 2024 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਰਾਸ਼ਟਰਪਤੀ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਬਣਨ ਦੀ ਦੌੜ ਤੋਂ ਪਿੱਛੇ ਹਟ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tarsem Singh

Content Editor

Related News