ਟਰੰਪ ਦੀ ਵਾਪਸੀ ਦਾ ਭਾਰਤੀ ਵਿਦਿਆਰਥੀਆਂ ''ਤੇ ਪੈਣ ਲੱਗਾ ਅਸਰ, ਛੱਡਣੀ ਪੈ ਰਹੀ ਪਾਰਟ ਟਾਈਮ ਨੌਕਰੀ
Tuesday, Jan 28, 2025 - 05:19 AM (IST)
            
            ਵਾਸ਼ਿੰਗਟਨ : ਅਮਰੀਕਾ 'ਚ ਜਿਵੇਂ ਹੀ ਸੱਤਾ ਦਾ ਤਾਜ ਇਕ ਵਾਰ ਫਿਰ ਡੋਨਾਲਡ ਟਰੰਪ ਦੇ ਸਿਰ 'ਤੇ ਬੱਝਾ ਹੈ, ਉਂਝ ਹੀ ਵੱਡੀ ਗਿਣਤੀ ਵਿਚ ਭਾਰਤੀ ਮੂਲ ਦੇ ਵਿਦਿਆਰਥੀਆਂ ਲਈ ਪਰੇਸ਼ਾਨੀ ਖੜ੍ਹੀ ਹੋ ਗਈ ਹੈ। ਟਰੰਪ ਦੇ ਫੈਸਲਿਆਂ ਕਾਰਨ ਭਾਰਤੀ ਮੂਲ ਦੇ ਇਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਪਾਰਟ ਟਾਈਮ ਨੌਕਰੀ ਛੱਡਣੀ ਪੈ ਰਹੀ ਹੈ, ਜਿਸ ਕਾਰਨ ਹੁਣ ਉਨ੍ਹਾਂ ਲਈ ਆਪਣੇ ਖਰਚੇ ਪੂਰੇ ਕਰਨੇ ਔਖੇ ਹੋ ਰਹੇ ਹਨ। ਟਰੰਪ ਤੋਂ ਪ੍ਰਭਾਵਿਤ ਹੋਣ ਵਾਲੇ ਜ਼ਿਆਦਾਤਰ ਭਾਰਤੀ ਵਿਦਿਆਰਥੀ ਵੱਡੇ ਕਰਜ਼ੇ ਲੈ ਕੇ ਉੱਥੇ ਪੜ੍ਹਨ ਲਈ ਆਏ ਹਨ। ਅਜਿਹੇ 'ਚ ਉਹ ਪਾਰਟ-ਟਾਈਮ ਨੌਕਰੀਆਂ ਰਾਹੀਂ ਆਪਣੇ ਖਰਚੇ ਪੂਰੇ ਕਰ ਲੈਂਦੇ ਸਨ ਪਰ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਮੁੱਦੇ 'ਤੇ ਟਰੰਪ ਦੀ ਸਖਤੀ ਨੇ ਉਨ੍ਹਾਂ ਨੂੰ ਪਾਰਟ-ਟਾਈਮ ਨੌਕਰੀਆਂ ਛੱਡਣ ਲਈ ਮਜਬੂਰ ਕਰ ਦਿੱਤਾ ਹੈ।
ਦਰਅਸਲ, ਵਿਦੇਸ਼ੀ ਵਿਦਿਆਰਥੀਆਂ ਲਈ ਐੱਫ-1 ਵੀਜ਼ਾ ਨੀਤੀ ਅਨੁਸਾਰ, ਉਹ ਕੈਂਪਸ ਦੇ ਅੰਦਰ ਹਫ਼ਤੇ ਵਿੱਚ 20 ਘੰਟੇ ਪਾਰਟ-ਟਾਈਮ ਨੌਕਰੀ ਕਰ ਸਕਦੇ ਹਨ। ਪਰ ਵੱਡੀ ਗਿਣਤੀ ਵਿਦਿਆਰਥੀ ਕੈਂਪਸ ਤੋਂ ਬਾਹਰ ਚਲੇ ਜਾਂਦੇ ਹਨ ਅਤੇ ਪੈਟਰੋਲ ਪੰਪਾਂ, ਰੈਸਟੋਰੈਂਟਾਂ ਅਤੇ ਪ੍ਰਚੂਨ ਸਟੋਰਾਂ 'ਤੇ ਕੰਮ ਕਰਕੇ ਆਪਣੀ ਰੋਜ਼ੀ-ਰੋਟੀ ਕਮਾਉਂਦੇ ਹਨ। ਪਰ ਟਰੰਪ ਦੀ ਸਖਤੀ ਤੋਂ ਬਾਅਦ ਹੁਣ ਵੱਖ-ਵੱਖ ਥਾਵਾਂ 'ਤੇ ਪ੍ਰਵਾਸੀਆਂ ਅਤੇ ਉਨ੍ਹਾਂ ਦੇ ਕੰਮ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : CIA ਦਾ ਖੁਲਾਸਾ: ਚੀਨ ਦੀ ਲੈਬਾਰਟਰੀ ਤੋਂ ਹੀ ਪੈਦਾ ਹੋਇਆ ਕੋਰੋਨਾ! ਦੁਨੀਆ 'ਚ ਜਾਣਬੁੱਝ ਕੇ ਫੈਲਾਇਆ ਗਿਆ ਵਾਇਰਸ
ਵਿਦਿਆਰਥੀਆਂ ਨੂੰ ਡਰ ਹੈ ਕਿ ਜੇਕਰ ਉਹ ਕਿਤੇ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰਦੇ ਫੜੇ ਗਏ ਤਾਂ ਉਨ੍ਹਾਂ ਦਾ ਵੀਜ਼ਾ ਰੱਦ ਹੋ ਸਕਦਾ ਹੈ ਅਤੇ ਉਨ੍ਹਾਂ ਨੂੰ ਵਾਪਸ ਭਾਰਤ ਭੇਜਿਆ ਜਾ ਸਕਦਾ ਹੈ। ਇਨ੍ਹਾਂ ਵਿਦਿਆਰਥੀਆਂ 'ਤੇ ਪਹਿਲਾਂ ਹੀ ਲੱਖਾਂ ਰੁਪਏ ਦੇ ਸਟੱਡੀ ਦੇ ਕਰਜ਼ੇ ਹਨ ਜੋ ਉਨ੍ਹਾਂ ਨੂੰ ਆਪਣੀ ਪੜ੍ਹਾਈ ਤੋਂ ਬਾਅਦ ਚੁਕਾਉਣੇ ਪੈਂਦੇ ਹਨ। ਪਰ ਜੇਕਰ ਇਸ ਵਿਚਕਾਰ ਕੁਝ ਵਾਪਰਦਾ ਹੈ ਤਾਂ ਉਨ੍ਹਾਂ ਨੂੰ ਤੁਰੰਤ ਉਥੋਂ ਭੇਜ ਦਿੱਤਾ ਜਾਵੇਗਾ ਜਿਸ ਨਾਲ ਉਨ੍ਹਾਂ ਦਾ ਸਾਰਾ ਕਰੀਅਰ ਖਰਾਬ ਹੋ ਸਕਦਾ ਹੈ। ਇਸ ਡਰ ਕਾਰਨ ਵਿਦਿਆਰਥੀਆਂ ਨੇ ਕੈਂਪਸ ਤੋਂ ਬਾਹਰ ਪਾਰਟ-ਟਾਈਮ ਨੌਕਰੀਆਂ ਛੱਡਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਅਮਰੀਕਾ ਦੇ ਇਲੀਨੋਇਸ ਰਾਜ ਵਿੱਚ ਰਹਿਣ ਵਾਲੇ ਇੱਕ ਭਾਰਤੀ ਵਿਦਿਆਰਥੀ ਅਰਜੁਨ ਨੇ ਦੱਸਿਆ ਕਿ ਇੱਥੇ ਕਾਲਜ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਉਹ ਆਪਣੇ ਮਹੀਨਾਵਾਰ ਖਰਚਿਆਂ ਨੂੰ ਪੂਰਾ ਕਰਨ ਲਈ ਇੱਕ ਛੋਟੇ ਕੈਫੇ ਵਿੱਚ ਪਾਰਟ-ਟਾਈਮ ਨੌਕਰੀ ਕਰਦਾ ਹੈ। ਅਰਜੁਨ ਨੇ ਦੱਸਿਆ ਕਿ ਉਸ ਨੂੰ ਕੈਫੇ ਵਿੱਚ ਇੱਕ ਘੰਟੇ ਕੰਮ ਕਰਨ ਦੇ 7 ਡਾਲਰ ਮਿਲਦੇ ਹਨ ਅਤੇ ਉਹ ਉੱਥੇ ਕਰੀਬ 6 ਘੰਟੇ ਕੰਮ ਕਰਦਾ ਹੈ। ਕਾਲਜ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਰੋਜ਼ਾਨਾ ਕੰਮ ਕਰਨ ਦਾ ਇਹ ਪ੍ਰਬੰਧ ਉਸ ਲਈ ਕਾਫ਼ੀ ਵਧੀਆ ਚੱਲ ਰਿਹਾ ਸੀ ਪਰ ਪਿਛਲੇ ਹਫ਼ਤੇ ਉਸ ਨੇ ਜਾਂਚ ਦੇ ਡਰੋਂ ਨੌਕਰੀ ਛੱਡ ਦਿੱਤੀ ਸੀ। ਅਰਜੁਨ ਦਾ ਕਹਿਣਾ ਹੈ ਕਿ ਉਹ ਜੋਖਮ ਨਹੀਂ ਉਠਾ ਸਕਦਾ, ਉਹ ਵੀ ਜਦੋਂ ਉਸ ਨੇ ਅਮਰੀਕਾ ਵਿੱਚ ਪੜ੍ਹਨ ਲਈ 42 ਲੱਖ 50 ਹਜ਼ਾਰ ਰੁਪਏ ਦਾ ਕਰਜ਼ਾ ਲਿਆ ਹੈ।
ਇਹ ਵੀ ਪੜ੍ਹੋ : 5 ਸਾਲਾਂ ਬਾਅਦ ਮੁੜ ਸ਼ੁਰੂ ਹੋਵੇਗੀ ਕੈਲਾਸ਼ ਮਾਨਸਰੋਵਰ ਯਾਤਰਾ, ਭਾਰਤ ਅਤੇ ਚੀਨ ਵਿਚਾਲੇ ਬਣੀ ਸਹਿਮਤੀ
ਨਿਊਯਾਰਕ 'ਚ ਪੜ੍ਹਦੀ ਵਿਦਿਆਰਥਣ ਨੇਹਾ ਦਾ ਕਹਿਣਾ ਹੈ ਕਿ ਹੁਣ ਉਹ ਜਿਸ ਜਗ੍ਹਾ 'ਤੇ ਕੰਮ ਕਰਦੀ ਹੈ, ਉੱਥੇ ਜਾਂਚ ਕਰਵਾਉਣ ਤੋਂ ਡਰਦੀ ਹੈ। ਨੇਹਾ ਦਾ ਕਹਿਣਾ ਹੈ ਕਿ, ਇਸ ਕਾਰਨ, ਉਸਨੇ ਅਤੇ ਉਸਦੇ ਦੋਸਤਾਂ ਨੇ ਹੁਣ ਕੰਮ ਨਾ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦਾ ਵਿਦਿਆਰਥੀ ਵੀਜ਼ਾ ਰੱਦ ਹੋ ਜਾਵੇ ਅਤੇ ਉਨ੍ਹਾਂ ਨੂੰ ਵਾਪਸ ਭੇਜਿਆ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
