ਟਰੰਪ ਨੇ ਰੂਸ ਨੂੰ ਲੈ ਕੇ ਆਪਣੇ ਵਿਰੋਧੀਆਂ ਦੀ ਕੀਤੀ ਨਿੰਦਾ ਤੇ ਉੱਤਰੀ ਕੋਰੀਆ ਦੇ ਨੇਤਾ ''ਤੇ ਵਿੰਨ੍ਹਿਆ ਨਿਸ਼ਾਨਾ
Sunday, Nov 12, 2017 - 12:54 PM (IST)

ਹਨੋਈ(ਭਾਸ਼ਾ)— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਏਸ਼ੀਆ ਯਾਤਰਾ ਦੌਰਾਨ ਐਤਵਾਰ ਨੂੰ ਕਈ ਟਵੀਟ ਕਰਕੇ ਆਪਣੇ ਵਿਰੋਧੀਆ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਅਮਰੀਕਾ-ਰੂਸ ਸਬੰਧਾਂ ਨੂੰ ਲੈ ਕੇ ਉਨ੍ਹਾਂ ਦੇ ''ਆਲੋਚਕ ਅਤੇ ਮੂਰਖ ਲੋਕ'' ਰਾਜਨੀਤੀ ਕਰ ਰਹੇ ਹਨ। ਏਸ਼ੀਆ ਵਿਚ ਪੰਜ ਦੇਸ਼ਾਂ ਦੇ ਦੌਰੇ ਉੱਤੇ ਆਏ ਅਮਰੀਕੀ ਰਾਸ਼ਟਰਪਤੀ ਵਾਸ਼ਿੰਗਟਨ ਤੋਂ ਇੱਥੇ ਆਉਣ ਦੌਰਾਨ ਟਵਿਟਰ ਉੱਤੇ ਜ਼ਿਆਦਾਤਰ ਸ਼ਾਂਤ ਸਨ ਪਰ ਹਨੋਈ ਵਿਚ ਆਧਿਕਾਤ ਸਵਾਗਤ ਸਮਾਰੋਹ ਤੋਂ ਪਹਿਲਾਂ ਉਨ੍ਹਾਂ ਨੇ ਕਈ ਟਵੀਟ ਕੀਤੇ। ਉਨ੍ਹਾਂ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਆਪਣੇ ਸਬੰਧਾਂ, ਚੀਨ ਵੱਲੋਂ ਪਿਯੋਂਗਯਾਂਗ ਦੇ ਪਰਮਾਣੂ ਪ੍ਰੋਗਰਾਮ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਸਮੇਤ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੂੰ ਲੈ ਕੇ ਟਵਿਟਰ ਤੇ ਇਕ ਤਿੱਖੀ ਟਿੱਪਣੀ ਕੀਤੀ। ਰੂਸੀ ਨੇਤਾ ਨਾਲ ਕਰੀਬੀ ਕਾਮਕਾਜੀ ਸੰਬੰਧ ਬਣਾਉਣ ਦੀਆਂ ਕੋਸ਼ਿਸ਼ਾਂ ਦੀ ਆਲੋਚਨਾ ਕਰਨ ਵਾਲੇ ਵਿਰੋਧੀਆਂ ਦੀ ਟਰੰਪ ਨੇ ਨਿੰਦਾ ਕੀਤੀ ਹੈ। ਰਾਸ਼ਟਰਪਤੀ ਨੇ ਟਵੀਟ ਕੀਤਾ,''ਨਫਰਤ ਕਰਨ ਵਾਲੇ ਅਤੇ ਮੂਰਖ ਲੋਕਾਂ ਨੂੰ ਕਦੋਂ ਅਹਿਸਾਸ ਹੋਵੇਗਾ ਕਿ ਰੂਸ ਨਾਲ ਚੰਗੇ ਸੰਬੰਧ ਚੰਗੀ ਗੱਲ ਹੈ ਨਾ ਕਿ ਗਲਤ।'' ਉਨ੍ਹਾਂ ਕਿਹਾ, ''ਹਮੇਸ਼ਾ ਰਾਜਨੀਤੀ ਕਰਨਾ ਸਾਡੇ ਦੇਸ਼ ਲਈ ਬੁਰਾ ਹੈ। ਮੈਂ ਉੱਤਰੀ ਕੋਰੀਆ, ਸੀਰੀਆ, ਉਕਰੇਨ, ਅੱਤਵਾਦ ਦੇ ਮੁੱਦਿਆਂ ਨੂੰ ਸੁਲਝਾਉਣਾ ਚਾਹੁੰਦਾ ਹਾਂ ਅਤੇ ਰੂਸ ਇਸ ਵਿਚ ਵੱਡੀ ਮਦਦ ਕਰ ਸਕਦਾ ਹੈ।'' ਟਰੰਪ ਵੱਲੋਂ ਕੀਤਾ ਗਿਆ ਟਵੀਟ ਉੱਤਰੀ ਕੋਰੀਆ ਅਤੇ ਇਸ ਦੇ ਪਰਮਾਣੂ ਹਥਿਆਰਾਂ ਦੀਆਂ ਇੱਛਾਵਾਂ ਉੱਤੇ ਵੀ ਕੇਂਦਰਿਤ ਸੀ। ਉੱਤਰੀ ਕੋਰੀਆ ਦੇ ਅਧਿਕਾਰੀਆਂ ਅਤੇ ਸਰਕਾਰੀ ਮੀਡੀਆ ਵੱਲੋਂ ਉਨ੍ਹਾਂ ਨੂੰ 'ਬੁੱਢਾ ਵਿਅਕਤੀ' ਕਹੇ ਜਾਣ ਤੋਂ ਬਾਅਦ ਟਰੰਪ ਇਸ ਟਿੱਪਣੀ ਤੋਂ ਦੁਖੀ ਹੋ ਗਏ ਹਨ ਅਤੇ ਉਨ੍ਹਾਂ ਨੇ ਇਸ ਟਿੱਪਣੀ ਨੂੰ ਉੱਤਰੀ ਕੋਰਿਆਈ ਨੇਤਾ ਵੱਲੋਂ ਕੀਤੀ ਗਈ ਨਿੱਜੀ ਟਿੱਪਣੀ ਦੇ ਤੌਰ ਉੱਤੇ ਲਿਆ ਹੈ। ਟਰੰਪ ਨੇ ਕਿਹਾ,''ਕਿਮ ਜੋਂਗ ਉਨ ਨੇ ਕਿਉਂ ਮੇਰਾ ਅਪਮਾਨ 'ਬੁੱਢਾ' ਕਹਿ ਕੇ ਕੀਤਾ ਜਦੋਂ ਕਿ ਮੈਂ ਉਨ੍ਹਾਂ ਨੂੰ ਕਦੇ ਵੀ 'ਛੋਟਾ ਅਤੇ ਮੋਟਾ' ਨਹੀਂ ਕਹਾਂਗਾਂ। ਮੈਂ ਉਨ੍ਹਾਂ ਦਾ ਦੋਸਤ ਬਨਣ ਦੀ ਕਾਫ਼ੀ ਕੋਸ਼ਿਸ਼ ਕਰਦਾ ਹਾਂ ਅਤੇ ਸੰਭਵ ਹੈ ਕਿ ਅਜਿਹਾ ਕਿਸੇ ਦਿਨ ਹੋ ਜਾਵੇ।''
Why would Kim Jong-un insult me by calling me "old," when I would NEVER call him "short and fat?" Oh well, I try so hard to be his friend - and maybe someday that will happen!
— Donald J. Trump (@realDonaldTrump) November 12, 2017