ਤਣਾਅ ਦੇ ਬਾਵਜੂਦ ਟਰੰਪ ਅਤੇ ਪੁਤਿਨ ਦੀ ਹੋਵੇਗੀ ਮੁਲਾਕਾਤ

07/16/2018 1:44:28 PM

ਹੇਲਸਿੰਕੀ, (ਭਾਸ਼ਾ)— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਕਾਰ ਤਣਾਅ ਦੇ ਬਾਵਜੂਦ ਮੁਲਾਕਾਤ ਹੋਵੇਗੀ। ਜੇਕਰ ਟਰੰਪ ਦਾ ਇਹ ਕਦਮ ਠੀਕ ਸਿੱਧ ਹੋਇਆ ਅਤੇ ਉਹ ਪੁਤਿਨ ਨਾਲ ਸਾਂਝਾ ਹਿੱਤ ਲੱਭ ਸਕੇ ਤਾਂ ਹੇਲਸਿੰਕੀ ਸਿਖਰ ਵਾਰਤਾ ਵਿਸ਼ਵ ਦੇ ਕੁੱਝ ਵੱਡੇ ਵਿਵਾਦਾਂ ਨੂੰ ਖਤਮ ਕਰ ਸਕਦੀ ਹੈ। ਵਾਸ਼ਿੰਗਟਨ ਅਤੇ ਮਾਸਕੋ ਦਾ ਤਣਾਅ ਦਹਾਕਿਆਂ ਤੋਂ ਜਗ ਜ਼ਾਹਰ ਹੈ। ਦੋਹਾਂ ਮੁਖੀਆ ਵਿਚਕਾਰ ਹੋਣ ਵਾਲੀ ਇਸ ਬੈਠਕ ਦੀ ਵੱਡੇ ਪੱਧਰ 'ਤੇ ਨਿੰਦਾ ਵੀ ਹੋ ਰਹੀ ਹੈ। ਫਿਲਹਾਲ, ਹੇਲਸਿੰਕੀ ਪੁੱਜਣ ਤੋਂ ਪਹਿਲਾਂ ਟਰੰਪ ਨੇ ਇਕ ਇੰਟਰਵਿਊ 'ਚ ਕਿਹਾ ਸੀ,'ਮੈਂ ਵਧੇਰੇ ਉਮੀਦ ਲੈ ਕੇ ਉੱਥੇ ਨਹੀਂ ਜਾ ਰਿਹਾ।''
ਤੁਹਾਨੂੰ ਦੱਸ ਦੇਈਏ ਕਿ ਅਮਰੀਕਾ 'ਚ ਸਾਲ 2016 'ਚ ਰਾਸ਼ਟਰਪਤੀ ਚੋਣਾਂ ਸਮੇਂ ਰੂਸ 'ਤੇ ਦੋਸ਼ ਲੱਗੇ ਸਨ ਕਿ ਉਸ ਨੇ ਇਨ੍ਹਾਂ ਚੋਣਾਂ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ। ਇਨ੍ਹਾਂ ਦੋਸ਼ਾਂ ਦੇ ਬਾਅਦ ਪਹਿਲੀ ਵਾਰ ਟਰੰਪ ਅਤੇ ਪੁਤਿਨ ਦੀ ਮੁਲਾਕਾਤ ਹੋ ਰਹੀ ਹੈ। ਇਸ ਮੁਲਾਕਾਤ ਨੂੰ ਕੌਮਾਂਤਰੀ ਪੱਧਰ 'ਤੇ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਦੋਹਾਂ ਨੇਤਾਵਾਂ ਦੀ ਮੁਲਾਕਾਤ ਵਨ-ਟੂ-ਵਨ ਹੋਵੇਗੀ ਅਤੇ ਵ੍ਹਾਈਟ ਹਾਊਸ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਇਹ ਤਕਰੀਬਨ 90 ਮਿੰਟ ਤਕ ਚੱਲੇਗੀ।


Related News