ਟਰੰਪ ਦੇ ਬੰਦੂਕ ਕਾਨੂੰਨਾਂ ਦੇ ਵਿਰੋਧ ''ਚ ਵਿਦਿਆਰਥੀਆਂ ਦਾ ਅੰਦੋਲਨ

02/22/2018 12:44:02 PM

ਵਾਸ਼ਿੰਗਟਨ(ਭਾਸ਼ਾ)— ਇਕ ਪਾਸੇ ਅਮਰੀਕੀ ਰਾਸ਼ਟਰਪਤੀ ਹਮਲਿਆਂ ਨੂੰ ਰੋਕਣ ਲਈ ਅਧਿਆਪਕਾਂ ਨੂੰ ਹਥਿਆਰ ਦੇਣ ਦੀ ਵਕਾਲਤ ਕਰ ਰਹੇ ਹਨ। ਉਥੇ ਹੀ ਦੂਜੇ ਪਾਸੇ ਫਲੋਰੀਡਾ ਹਾਈ ਸਕੂਲ ਵਿਚ ਭਿਆਨਕ ਗੋਲੀਬਾਰੀ ਦੀ ਘਟਨਾ ਨਾਲ ਜੁੜੇ ਵਿਦਿਆਰਥੀਆਂ ਨੇ ਸੰਸਦ ਮੈਂਬਰਾਂ ਨੂੰ ਬੰਦੂਕਾਂ ਦੀ ਵਿਕਰੀ 'ਤੇ ਪਾਬੰਦੀ ਲਗਾਉਣ ਦੀ ਮੰਗ ਕਰਦੇ ਹੋਏ ਕੱਲ ਭਾਵ ਬੁੱਧਵਾਰ ਤੋਂ ਅੰਦੋਲਨ ਦੀ ਸ਼ੁਰੂਆਤ ਕਰ ਦਿੱਤੀ ਹੈ। ਬੱਚਿਆਂ ਅਤੇ ਮਾਤਾ-ਪਿਤਾ ਦੇ ਸਮੂਹ ਨੇ ਵ੍ਹਾਈਟ ਹਾਊਸ ਅਤੇ ਟਾਲਾਹਾਸੀ ਵਿਚ ਫਲੋਰੀਡਾ ਸਟੇਟ ਹਾਊਸ ਵਿਚ ਪ੍ਰਦਰਸ਼ਨ ਕੀਤੇ। ਇਨ੍ਹਾਂ ਵਿਚੋਂ ਕੁੱਝ ਲੋਕਾਂ ਨੇ ਕੱਲ ਸਟੇਟ ਹਾਊਸ ਵਿਚ ਸੰਸਦ ਮੈਂਬਰਾਂ ਦੇ ਸਾਹਮਣੇ ਆਪਣੀਆਂ ਮੰਗਾਂ ਵੀ ਰੱਖੀਆਂ। ਦੇਸ਼ ਦੇ ਵੱਖ-ਵੱਖ ਇਲਾਕਿਆਂ ਵਿਚ ਸਾਥੀ ਵਿਦਿਆਰਥੀਆਂ ਨੇ ਕੱਲ ਕਲਾਸਰੂਮ ਦਾ ਬਾਇਕਾਟ ਕਰ ਕੇ ਰੈਲੀਆਂ ਆਯੋਜਿਤ ਕੀਤੀਆਂ।

PunjabKesari
ਉਥੇ ਹੀ ਟਰੰਪ ਨੇ ਕਿਹਾ, 'ਹਥਿਆਰਬੰਦ ਅਧਿਆਪਕ ਹਮਲੇ ਨੂੰ ਰੋਕ ਸਕਦਾ ਹੈ।' ਟਰੰਪ ਨੇ ਇਹ ਸੁਝਾਅ ਅਜਿਹੇ ਸਮੇਂ ਵਿਚ ਦਿੱਤਾ ਹੈ ਜਦੋਂ ਪਿਛਲੇ ਹਫਤੇ ਫਲੋਰੀਡਾ ਦੇ ਸਕੂਲ ਵਿਚ ਗੋਲੀਬਾਰੀ ਤੋਂ ਬਾਅਦ ਉਨ੍ਹਾਂ ਨੂੰ ਇਹ ਯਕੀਨੀ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਕਿ ਅਜਿਹੇ ਹਮਲੇ ਦੁਹਰਾਏ ਨਾ ਜਾਣ। ਅਮਰੀਕੀ ਰਾਸ਼ਟਰਪਤੀ ਨੇ ਉਸ ਪ੍ਰਸਤਾਵ ਦਾ ਵੀ ਸਮਰਥਨ ਕੀਤਾ, ਜਿਸ ਦਾ ਪ੍ਰਚਾਰ ਗਨ ਲੋਬੀ ਸਮੂਹ ਨੈਸ਼ਨਲ ਰਾਈਫਲ ਐਸੋਸੀਏਸ਼ਨ (ਐਨ.ਆਰ.ਏ) ਕਰਦਾ ਰਿਹਾ ਹੈ। ਉਨ੍ਹਾਂ ਨੇ ਅਧਿਆਪਕਾਂ ਅਤੇ ਹੋਰ ਸਟਾਫ ਨੂੰ ਬੰਦੂਕਾਂ ਨਾਲ ਲੈਸ ਕਰਨ ਦੀ ਮੰਗ ਦਾ 'ਮਜਬੂਤੀ' ਨਾਲ ਸਮਰਥਨ ਵੀ ਕੀਤਾ। ਉਨ੍ਹਾਂ ਕਿਹਾ, ਜੇਕਰ ਅਧਿਆਪਕ ਹਥਿਆਰ ਚਲਾਉਣ ਵਿਚ ਮਾਹਰ ਹਨ ਤਾਂ ਹਮਲੇ ਨੂੰ ਤੁਰੰਤ ਰੋਕਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਉਕਤ ਸਕੂਲ ਵਿਚ ਹੋਏ ਹਮਲੇ ਵਿਚ ਇਕ ਅਧਿਆਪਕ ਤੋਂ ਇਲਾਵਾ 17 ਵਿਦਿਆਰਥੀਆਂ ਦੀ ਹੱਤਿਆ ਕਰ ਦਿੱਤੀ ਗਈ ਸੀ। ਹਮਲਾਵਰ ਸਕੂਲ ਦਾ ਹੀ ਇਕ ਸਾਬਕਾ ਵਿਦਿਆਰਥੀ ਨਿਕੋਲਸ ਕਰੂਜ ਸੀ, ਜਿਸ ਨੇ ਇਕ ਸਾਲ ਪਹਿਲਾਂ ਹੀ ਏਆਰ-15 ਸਟਾਈਲ ਦੇ ਹਥਿਆਰ ਨੂੰ ਖਰੀਦਿਆ ਸੀ।


Related News