ਟਰੰਪ ਨੂੰ ਸ਼ੱਕ, ਚੀਨ ਦੀ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੀ ਗੂਗਲ

07/17/2019 5:22:26 PM

ਬਿਜ਼ਨੈੱਸ ਡੈਸਕ — ਇੰਟਰਨੈੱਟ ਸਰਚ ਇੰਜਣ ਗੂਗਲ 'ਤੇ ਚੀਨ ਦੀ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਨ ਦਾ ਗੰਭੀਰ ਦੋਸ਼ ਲੱਗਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਸਰਕਾਰ ਇਸ ਮੁੱਦੇ ਦੀ ਸਮੀਖਿਆ ਕਰੇ ਕਿ ਕੀ ਗੂਗਲ ਚੀਨ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੀ ਹੈ। ਹਾਲਾਂਕਿ ਦਿੱਗਜ ਇੰਟਰਨੈੱਟ ਕੰਪਨੀ ਨੇ ਇਸ ਦੋਸ਼ ਨੂੰ ਰੱਦ ਕਰ ਦਿੱਤਾ ਹੈ। 

 

 

ਟਰੰਪ ਨੇ ਕੀਤਾ ਟਵੀਟ

ਟਰੰਪ ਨੇ ਟਵੀਟ ਕੀਤਾ, 'ਅਰਬਪਤੀ ਟੇਕ ਨਿਵੇਸ਼ਕ ਪੀਟਰ ਥੀਲ ਦਾ ਮੰਨਣਾ ਹੈ ਕਿ ਗੂਗਲ 'ਤੇ ਦੇਸ਼ਧ੍ਰੋਹੀ ਦੇ ਦੋਸ਼ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਗੂਗਲ ਕੰਪਨੀ ਚੀਨ ਦੀ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੀ ਹੈ।' ਉਨ੍ਹਾਂ ਨੇ ਅੱਗੇ ਕਿਹਾ ਕਿ ਪੀਟਰ ਇਕ ਮਹਾਨ ਅਤੇ ਹੁਨਰਮੰਦ ਵਿਅਕਤੀ ਹਨ, ਜਿਹੜੇ ਕਿ ਇਸ ਵਿਸ਼ੇ ਨੂੰ ਕਿਸੇ ਤੋਂ ਵੀ ਬਿਹਤਰ ਜਾਣਦੇ ਹਨ'। ਰਾਸ਼ਟਰਪਤੀ ਨੇ ਅੱਗੇ ਲਿਖਿਆ, 'ਟਰੰਪ ਪ੍ਰਸ਼ਾਸਨ ਇਸ ਮਾਮਲੇ 'ਤੇ ਗੌਰ ਕਰੇਗਾ।'

ਦੋਸ਼ਾਂ ਨੂੰ ਗੂਗਲ ਨੇ ਦੱਸਿਆ ਗਲਤ

2010 'ਚ ਗੂਗਲ ਨੇ ਆਪਣੇ ਸਰਚ ਇੰਜਣ ਨੂੰ ਚੀਨ ਤੋਂ ਬਾਹਰ ਕਰ ਦਿੱਤਾ ਸੀ। ਦਰਅਸਲ ਚੀਨ ਸਰਕਾਰ ਉਸਦੇ ਸਰਚ ਰਿਜ਼ਲਟ ਨੂੰ ਸੈਂਸਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਦੇ ਵਿਰੋਧ ਵਿਚ ਗੂਗਲ ਨੂੰ ਇਹ ਕਦਮ ਚੁੱਕਣਾ ਪਿਆ। ਚੀਨ ਵਿਚ ਪਹਿਲਾਂ ਤੋਂ ਹੀ ਗੂਗਲ, ਫੇਸਬੁੱਕ ਅਤੇ ਯੂਟਿਊਬ ਵਰਗੀਆਂ ਸਾਈਟਸ 'ਤੇ ਬੈਨ ਲੱਗਾ ਹੋਇਆ ਹੈ। ਇਥੋਂ ਤੱਕ ਦੀ ਚੀਨ ਦੇ ਲੋਕ ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਵੀ ਇਸਤੇਮਾਲ ਨਹੀਂ ਕਰ ਸਕਦੇ। ਚੀਨ ਵਿਚ ਸਰਚ ਇੰਜਣ ਲਈ ਸਥਾਨਕ ਲੋਕ ਬਾਯਡੂ(0000—) ਅਤੇ ਸੋਸ਼ਲ ਮੀਡੀਆ ਸਾਈਟਸ ਦੇ ਤੌਰ 'ਤੇ ਵੀਬੋ(0000) ਦਾ ਇਸਤੇਮਾਲ ਕਰਦੇ ਹਨ।


Related News