ਟਰੂਡੋ ਦੇ ਭਾਰਤ ਦੌਰੇ ਦੌਰਾਨ ਗਰਮ ਖਿਆਲੀਆਂ ਦਾ ਮੁੱਦਾ ਪਟੜੀ ਤੋਂ ਉਤਰਿਆ: ਧਾਲੀਵਾਲ

02/21/2018 4:56:58 PM

ਟੋਰਾਂਟੋ— ਭਾਰਤੀ ਮੂਲ ਦੇ ਕੈਨੇਡਾ ਦੇ ਕੈਬਨਿਟ ਮੰਤਰੀ ਹਰਬ ਧਾਲੀਵਾਲ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਯਾਤਰਾ ਦੌਰਾਨ ਗਰਮ ਖਿਆਲੀਆਂ ਦਾ ਮੁੱਦਾ ਪਟੜੀ ਤੋਂ ਉਤਰ ਗਿਆ ਹੈ। ਦੱਸਣਯੋਗ ਹੈ ਕਿ ਧਾਲੀਵਾਲ 1993 ਵਿਚ ਪੱਛਮੀ ਦੁਨੀਆ ਵਿਚ ਐਮ. ਪੀ ਵਜੋਂ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਸਨ। ਧਾਲੀਵਾਲ ਜਿਨ੍ਹਾਂ ਨੇ 1997 ਤੋਂ 2003 ਤੱਕ ਮਾਲੀਆ ਅਤੇ ਕੁਦਰਤੀ ਸਰੋਤਾਂ ਲਈ ਕੈਨੇਡਾ ਦੇ ਮੰਤਰੀ ਦੇ ਰੂਪ ਵਿਚ ਕੰਮ ਕੀਤਾ, ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਮੁੱਦਾ 'ਮਨੁੱਖੀ ਅਧਿਕਾਰਾਂ ਦੇ ਬਾਰੇ ਵਿਚ ਹੈ ਨਾ ਕਿ ਗਰਮ ਖਿਆਲੀਆਂ 'ਤੇ। ਉਨ੍ਹਾਂ ਕਿਹਾ, 'ਜਦੋਂ ਮੈਂ ਕੈਬਨਿਟ ਮੰਤਰੀ ਸੀ, ਮੈਂ ਪ੍ਰਧਾਨ ਮੰਤਰੀ (ਆਈ.ਕੇ) ਗੁਜਰਾਲ, ਮਨਮੋਹਨ ਸਿੰਘ ਅਤੇ (ਏ.ਬੀ) ਵਾਜਪੇਈ ਨਾਲ ਮੁਲਾਕਾਤ ਕੀਤੀ ਅਤੇ ਜਿਹੜੇ ਲੋਕ 1984 ਦੇ ਦੰਗਿਆ ਦੇ ਪਿੱਛੇ ਸਨ ਉਨ੍ਹਾਂ ਲੋਕਾਂ ਵਿਰੁੱਧ ਸਜ਼ਾ ਦਾ ਮੁੱਦਾ ਚੁੱਕਿਆ।
ਧਾਲੀਵਾਲ ਨੇ ਕਿਹਾ ਕਿ ਕੈਨੇਡਾ ਵਿਚ ਵੱਡੇ ਪੈਮਾਨੇ 'ਤੇ ਸਿੱਖਾਂ ਦਾ ਗਰਮ ਖਿਆਲੀਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਚਾਹੁੰਦੇ ਹਨ ਕਿ ਸਾਰੇ ਮਨੁੱਖੀ ਅਧਿਕਾਰਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਸਿਰਫ ਛੋਟਾ ਜਿਹਾ ਹਿੱਸਾ ਸਿੱਖਾਂ ਦਾ ਹੈ ਜੋ ਆਪਣੇ ਉਦੇਸ਼ਾਂ ਲਈ ਗਰਮ ਖਿਆਲੀਆਂ ਦੇ ਮੁੱਦੇ ਨੂੰ ਉਛਾਲਦਾ ਹੈ। ਤੁਹਾਨੂੰ ਦੱਸ ਦਈਏ ਕਿ ਧਾਲੀਵਾਲ ਨੇ 2003 ਵਿਚ ਚੰਡੀਗੜ੍ਹ ਵਿਚ ਕੈਨੇਡਾ ਦੇ ਵਣਜ ਦੂਤਘਰ ਦੇ ਉਦਘਾਟਨ ਵਿਚ ਅਹਿਮ ਭੂਮਿਕਾ ਨਿਭਾਈ ਸੀ।
ਉਥੇ ਹੀ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਸਮੇਤ ਟਰੂਡੋ ਕੈਬਨਿਟ ਦੇ ਦੋ ਸਿੱਖ ਮੰਤਰੀਆਂ 'ਤੇ ਦੋਸ਼ ਲੱਗਾ ਸੀ ਕਿ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਕੈਨੇਡਾ ਦਾ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਸੀ ਅਤੇ ਸਾਨੂੰ ਆਸ ਹੈ ਕਿ ਟਰੂਡੋ ਇਸ ਮੁੱਦੇ 'ਤੇ ਵੀ ਚਰਚਾ ਕਰਨਗੇ। 2016 ਵਿਚ ਕੈਪਟਨ ਅਮਰਿੰਦਰ ਨੂੰ ਕੈਨੇਡਾ ਦਾ ਵੀਜ਼ਾ ਦੇਣ ਤੋਂ ਇਨਕਾਰ ਕਰਨ ਦੇ ਬਾਰੇ ਵਿਚ ਉਨ੍ਹਾਂ ਕਿਹਾ ਕਿਹਾ, 'ਇਹ ਨੌਕਰਸ਼ਾਹੀ ਜਾਂ ਕਿਸੇ ਹੋਰ ਪੱਧਰ 'ਤੇ ਗਲਤਫਹਿਮੀ ਦਾ ਨਤੀਜਾ ਸੀ। ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਕੈਨੇਡਾ ਨੂੰ ਇਸ ਗਲਤੀ ਲਈ ਅਮਰਿੰਦਰ ਸਿੰਘ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਪ੍ਰਧਾਨ ਮੰਤਰੀ ਮੋਦੀ ਅਤੇ ਟਰੂਡੋ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਇਸ ਮੁੱਦੇ ਕਾਰਨ ਵਪਾਰ ਤੋਂ ਆਪਣਾ ਧਿਆਨ ਕੇਂਦਰਿਤ ਨਾ ਕਰਨ। ਧਾਲੀਵਾਲ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਦੇ ਆਰਥਿਕ ਹਿੱਤ ਪੂਰਕ ਹਨ। ਉਨ੍ਹਾਂ ਕਿਹਾ 'ਕੈਨੇਡਾ ਵਿਚ ਭਾਰਤੀ ਵਿਦਿਆਰਥੀਆਂ ਦੀ ਵੱਡੀ ਗਿਣਤੀ ਹੈ। ਜੋ ਭਵਿੱਖ ਵਿਚ ਰਿਸ਼ਤੇ ਬਣਾਉਣ ਵਿਚ ਮਦਦ ਕਰੇਗਾ।'


Related News