ਵਿਸਾਖੀ ਮੌਕੇ ਟਰੂਡੋ ਵੈਨਕੂਵਰ ਦੇ ਗੁਰੂ ਘਰ ਹੋਏ ਨਤਮਤਸਕ

Monday, Apr 15, 2019 - 01:26 AM (IST)

ਵਿਸਾਖੀ ਮੌਕੇ ਟਰੂਡੋ ਵੈਨਕੂਵਰ ਦੇ ਗੁਰੂ ਘਰ ਹੋਏ ਨਤਮਤਸਕ

ਵੈਨਕੂਵਰ - ਵਿਸਾਖੀ ਮੌਕੇ ਵੈਨਕੂਵਰ ਵਿਖੇ ਸਜਾਏ ਗਏ ਅਲੌਕਿਕ ਨਗਰ ਕੀਰਤਨ 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸ਼ਾਮਲ ਹੋਏ। ਜਿਸ 'ਚ ਉਨ੍ਹਾਂ ਕਿਹਾ ਕਿ ਸਿੱਖ ਧਰਮ ਦੇ 'ਸਰਬੱਤ ਦਾ ਭਲਾ' ਸਿਧਾਂਤ 'ਤੇ ਹੀ ਕੈਨੇਡਾ ਅੱਗੇ ਵਧ ਰਿਹਾ ਹੈ। ਨਗਰ ਕੀਰਤਨ 'ਚ ਸ਼ਾਮਲ ਹੋਣ ਤੋਂ ਪਹਿਲਾਂ ਟਰੂਡੋ ਨੇ ਵੈਨਕੂਵਰ ਦੇ ਰੌਸ ਸਟ੍ਰੀਟ ਗੁਰੂ ਘਰ 'ਚ ਮੱਥਾ ਟੇਕਿਆ ਅਤੇ ਸਿੱਖ ਭਾਈਚਾਰੇ ਨਾਲ ਵਿਸਾਖੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।

PunjabKesari

ਕੈਨੇਡਾ 'ਚ ਸਿੱਖਾਂ ਦੇ 125 ਸਾਲ ਦੇ ਇਤਿਹਾਸ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਸਮਾਨਤਾ ਅਤੇ ਸਮਾਜਿਕ ਨਿਆਂ ਰਾਹ ਵਿਖਾਇਆ ਅਤੇ ਕੈਨੇਡੀਅਨ ਸਿੱਖ 20ਵੀਂ ਸਦੀ ਦੀ ਸ਼ੁਰੂਆਤ ਤੋਂ ਸਥਾਨਕ ਸਮਾਜ ਨੂੰ ਇਸ ਰਾਹ 'ਤੇ ਅੱਗੇ ਵਧਣ ਲਈ ਪ੍ਰੇਰਿਤ ਕਰ ਰਹੇ ਹਨ।

PunjabKesari

PunjabKesari

ਦੱਸ ਦਈਏ ਕਿ ਕੈਨੇਡਾ ਸਰਕਾਰ ਦੀ ਅਤਿਵਾਦੀ ਖ਼ਤਰਿਆਂ ਬਾਰੇ ਰਿਪੋਰਟ 'ਚੋਂ ਸਿੱਖ ਵੱਖਵਾਦ ਸ਼ਬਦ ਹਟਾਏ ਜਾਣ ਤੋਂ ਕੁਝ ਘੰਟੇ ਬਾਅਦ ਜਸਟਿਨ ਟਰੂਡੋ ਵਿਸਾਖੀ ਦੇ ਇਕੱਠ 'ਚ ਸ਼ਾਮਲ ਹੋਏ। ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰਿਊ ਸ਼ੀਅਰ ਅਤੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਵੀ ਗੁਰੂਦੁਆਰਾ ਸਾਹਿਬ 'ਚ ਸੀਸ ਨਿਵਾਇਆ ਅਤੇ ਨਗਰ ਕੀਰਤਨ 'ਚ ਹਾਜ਼ਰੀ ਭਰੀ।

PunjabKesari

PunjabKesari


author

Khushdeep Jassi

Content Editor

Related News