ਟਰੂਡੋ ਨੇ ਕੀਤੀ ਸੀ ਆਗਾ ਖਾਨ ਦੇ ਨਿਜੀ ਹੈਲੀਕਾਪਟਰ ਦੀ ਵਰਤੋਂ

01/13/2017 10:15:14 AM

ਓਨਟਾਰੀਓ— ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਛੁੱਟੀਆਂ ਦੌਰਾਨ ਉਨ੍ਹਾਂ ਵੱਲੋਂ ਆਗਾ ਖਾਨ ਦੇ ਨਿਜੀ ਹੈਲੀਕਾਪਟਰ ਦੀ ਵਰਤੋਂ ਕੀਤੀ ਗਈ ਸੀ। ਇਨਾਂ ਹੀ ਨਹੀਂ ਉਹ ਇਸ ਨੂੰ ਸਹੀ ਵੀ ਠਹਿਰਾਅ ਰਹੇ ਹਨ ਕਿਉਂਕਿ ਉਨ੍ਹਾਂ ਮੁਤਾਬਕ ਆਗਾ ਖਾਨ ਦੇ ਟਾਪੂ ਤੱਕ ਪਹੁੰਚਣ ਲਈ ਇਸ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ। 
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੇ ਪਰਿਵਾਰ ਨੇ ਕ੍ਰਿਸਮਸ ਦੀਆਂ ਛੁੱਟੀਆਂ ਬਹਾਮਾਸ ਦੇ ਬੈੱਲ ਟਾਪੂ ਉੱਤੇ ਗੁਜ਼ਾਰੀਆਂ ਸਨ। ਅਜਿਹਾ ਕਰਨ ਲਈ ਉਹ ਨਸਾਊ ਤੱਕ ਕੈਨੇਡੀਅਨ ਸਰਕਾਰ ਦੇ ਜੈੱਟ ਉੱਤੇ ਗਏ ਪਰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਉਨ੍ਹਾਂ ਆਗਾ ਖਾਨ ਦੇ ਹੈਲੀਕਾਪਟਰ ਦੀ ਵਰਤੋਂ ਕੀਤੀ। 
ਟਰੂਡੋ ਦੇ ਆਪਣੇ ਐਥਿਕਜ਼ (ਨੈਤਿਕ) ਦਿਸ਼ਾ ਨਿਰਦੇਸ਼ ਪ੍ਰਾਈਵੇਟ ਜਹਾਜ਼ ਵਿਚ ਸਪਾਂਸਰਡ ਸਫਰ ਦੀ ਵਰਤੋਂ ਕਰਨ ਤੋਂ ਰੋਕਦੇ ਹਨ ਪਰ ਪ੍ਰਧਾਨ ਮੰਤਰੀ ਦੇ ਕੰਮ ਦੇ ਮੱਦੇਨਜ਼ਰ ਉਹ ਵੱਖਰੀ ਕਿਸਮ ਦੇ ਹਾਲਾਤ ਵਿਚ ਅਜਿਹਾ ਕਰ ਸਕਦੇ ਹਨ ਉਹ ਵੀ ਐਥਿਕਜ਼ ਕਮਿਸ਼ਨਰ ਦੀ ਅਗਾਊਂ ਮਨਜ਼ੂਰੀ ਦੇ ਨਾਲ। ਟਰੂਡੋ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਸ ਦੌਰੇ ਕਾਰਨ ਕੋਈ ਸਿਆਸੀ ਗਲਤੀ ਹੋਈ ਹੈ। ਉਨ੍ਹਾਂ ਆਖਿਆ ਕਿ ਉਹ ਇਹ ਮੁੱਦਾ ਕਨਫਲਿਕਟ ਆਫ ਇੰਟਰਸਟ ਅਤੇ ਐਥਿਕਸ ਕਮਿਸ਼ਨਰ ਮੈਰੀ ਡਾਅਸਨ ਨਾਲ ਵਿਚਾਰਨ ਲਈ ਤਿਆਰ ਹਨ ਅਤੇ ਉਨ੍ਹਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਲਈ ਰਾਜ਼ੀ ਹਨ।

Kulvinder Mahi

News Editor

Related News