ਕੈਨੇਡਾ: ਜਨਰਲ ਮੋਟਰਜ਼ ਦੇ ਫੈਸਲੇ ਕਾਰਨ ਟਰੰਪ-ਟਰੂਡੋ ਹੋਏ ਨਾਰਾਜ਼

11/28/2018 3:53:02 PM

ਓਟਾਵਾ(ਏਜੰਸੀ)— ਕੈਨੇਡਾ ਦੇ ਓਂਟਾਰੀਓ ਸੂਬੇ 'ਚ ਜਨਰਲ ਮੋਟਰਜ਼ ਨੇ ਆਪਣਾ ਕਾਰਖਾਨਾ ਬੰਦ ਕਰਨ ਦਾ ਫੈਸਲਾ ਲਿਆ ਹੈ, ਜਿਸ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੋਵਾਂ ਨੇ ਨਾਰਾਜ਼ਗੀ ਪ੍ਰਗਟ ਕੀਤੀ ਹੈ। ਦੋਹਾਂ ਨੇਤਾਵਾਂ ਨੇ ਮੰਗਲਵਾਰ ਨੂੰ ਫੋਨ 'ਤੇ ਇਸ ਗੱਲ 'ਤੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਹੈ। ਟਰੂਡੋ ਦੇ ਬੁਲਾਰੇ ਕੈਮਰਨ ਅਹਿਮਦ ਨੇ ਕਿਹਾ,''ਦੋਹਾਂ ਨੇਤਾਵਾਂ ਨੇ ਕੈਨੇਡਾ ਅਤੇ ਅਮਰੀਕਾ 'ਚ ਜਨਰਲ ਮੋਟਰਜ਼ ਦੇ ਕਾਰਖਾਨੇ ਨੂੰ ਬੰਦ ਕਰਨ 'ਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ। ਦੋਹਾਂ ਨੇ ਹੀ ਇਸ ਨਾਲ ਪ੍ਰਭਾਵਿਤ ਹੋਣ ਵਾਲੇ ਕੰਪਨੀ ਦੇ ਕਰਮਚਾਰੀਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਭਾਈਚਾਰਿਆਂ ਬਾਰੇ ਆਪਣੀ ਚਿੰਤਾ ਪ੍ਰਗਟ ਕੀਤੀ।''

ਵ੍ਹਾਈਟ ਹਾਊਸ ਵਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੋਹਾਂ ਨੇਤਾਵਾਂ ਨੇ ਕੰਪਨੀ ਦੇ ਇਸ ਫੈਸਲੇ 'ਤੇ ਆਪਣੀ ਚਿੰਤਾ ਪ੍ਰਗਟ ਕੀਤੀ। ਇਸ ਹਫਤੇ ਅਰਜਨਟੀਨਾ ਦੇ ਬਿਊਨਸ ਆਇਰਜ਼ 'ਚ ਹੋਣ ਵਾਲੇ ਜੀ-20 ਸਿਖਰ ਸੰਮੇਲਨ 'ਚ ਦੋਹਾਂ ਨੇਤਾਵਾਂ ਦੇ ਮੁਲਾਕਾਤ ਕਰਨ ਦੀ ਉਮੀਦ ਹੈ।


Related News