ਨਿਊ ਸਾਊਥ ਵੇਲਜ਼ ''ਚ ਵਾਪਰੇ ਹਾਦਸੇ ਦੇ ਗਵਾਹਾਂ ਨੇ ਖੋਲ੍ਹਿਆ ਡਰਾਈਵਰ ਦਾ ਭੇਦ

02/04/2018 1:22:09 PM

ਨਿਊ ਸਾਊਥ ਵੇਲਜ਼— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੇ ਸ਼ਹਿਰ ਡੁੱਬੋ ਵਿਚ ਵਾਪਰੇ ਭਿਆਨਕ ਹਾਦਸੇ ਦੇ ਗਵਾਹਾਂ ਨੇ ਦੱਸਿਆ ਕਿ ਟਰੱਕ ਡਰਾਈਵਰ ਨੇ ਬਰੇਕ ਲਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਜਿਸ ਕਾਰਨ 6 ਵਾਹਨਾਂ ਦੀ ਟੱਕਰ ਹੋ ਗਈ ਅਤੇ ਇਕ ਜੋੜੇ ਦੀ ਮੌਕੇ 'ਤੇ ਹੀ ਮੌਤ ਹੋ ਗਈ। 50 ਸਾਲਾ ਟਰੱਕ ਡਰਾਈਵਰ ਰਾਬਰਟ ਕਰੋਕਫੋਰਟ ਨੂੰ ਸਿਡਨੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਅਦਾਲਤ ਨੇ ਉਸ ਨੂੰ ਜ਼ਮਾਨਤ ਨਹੀਂ ਦਿੱਤੀ। ਰਾਬਰਟ 'ਤੇ 10 ਲੋਕਾਂ ਦੀ ਜਾਨ ਨੂੰ ਖਤਰੇ 'ਚ ਪਾਉਣ ਅਤੇ ਇਕ ਜੋੜੇ ਦੀ ਜਾਨ ਲੈਣ ਦਾ ਦੋਸ਼ੀ ਮੰਨਿਆ ਹੈ। 

PunjabKesari
ਦੱਸਣਯੋਗ ਹੈ ਕਿ ਬੀਤੀ 16 ਜਨਵਰੀ ਨੂੰ ਨਿਊ ਸਾਊਥ ਵੇਲਜ਼ 'ਚ ਡੁੱਬੋ ਦੇ ਨੇੜੇ ਨੇਵੇਲ ਹਾਈਵੇਅ 'ਤੇ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਸੀ। ਇਸ ਭਿਆਨਕ ਟੱਕਰ ਕਾਰਨ ਜੋੜੇ ਦੀ ਮੌਤ ਹੋ ਗਈ ਅਤੇ ਕਤਾਰ 'ਚ ਲੱਗੀਆਂ 6 ਕਾਰਾਂ 'ਚ ਸਵਾਰ 10 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪੁਲਸ ਮੁਤਾਬਕ ਟਰੱਕ ਡਰਾਈਵਰ ਹਾਈਵੇਅ 'ਤੇ ਟਰੱਕ ਦੀ ਬਰੇਕ ਲਾਉਣ 'ਚ ਅਸਫਲ ਰਿਹਾ, ਜਿਸ ਕਾਰਨ ਕਾਰਾਂ ਵਿਚਾਲੇ ਟੱਕਰ ਹੋ ਗਈ। ਪੁਲਸ ਨੇ ਡਰਾਈਵਰ ਨੂੰ ਕੱਲ ਗ੍ਰਿਫਤਾਰ ਕੀਤਾ, ਕਿਉਂਕਿ ਉਹ ਵੀ ਹਾਦਸੇ 'ਚ ਜ਼ਖਮੀ ਹੋਇਆ ਸੀ ਅਤੇ ਉਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਸ਼ਨੀਵਾਰ ਦੀ ਸ਼ਾਮ ਨੂੰ ਉਸ ਨੂੰ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਗਈ।


Related News