ਤ੍ਰਿਸ਼ਨੀਤ ਅਰੋੜਾ ਦੀ ਅਮਰੀਕਾ ਫੇਰੀ ''ਤੇ ਸਿੱਖਸ ਆਫ਼ ਅਮੈਰਿਕਾ ਵੱਲੋਂ ਨਿੱਘਾ ਸਵਾਗਤ
Wednesday, Sep 04, 2024 - 02:18 PM (IST)
ਵਾਸ਼ਿੰਗਟਨ, (ਰਾਜ ਗੋਗਨਾ)- 30 ਸਾਲਾ ਤ੍ਰਿਸ਼ਨੀਤ ਅਰੋੜਾ ਲੁਧਿਆਣਾ (ਪੰਜਾਬ) ਦਾ ਜੰਮਪਲ ਸਫਲ ਕਾਰੋਬਾਰੀ ਸਾਈਬਰ ਸੁਰੱਖਿਆ ਕੰਪਨੀ ਖੋਲ੍ਹ ਕੇ ਜੋ ਅਰਬਪਤੀਆਂ ਦੀ ਸੂਚੀ 'ਚ ਸ਼ਾਮਲ ਹੈ।ਅੱਜਕਲ੍ਹ ਆਪਣੀ ਅਮਰੀਕਾ ਫੇਰੀ 'ਤੇ ਹਨ।ਉਨ੍ਹਾਂ ਦਾ ਅਮਰੀਕਾ ਪੁੱਜਣ 'ਤੇ ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ’ ਪ੍ਰਧਾਨ ਕੰਵਲਜੀਤ ਸਿੰਘ ਸੋਨੀ’ ਡਾਇਰੈਕਟਰ ਸਾਜਿਦ ਤਰਾਰ, ਉਪ ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ’, ਵਰਿੰਦਰ ਸਿੰਘ, ਸੁਖਪਾਲ ਸਿੰਘ ਧਨੋਆ, ਵੱਲੋਂ ਵਾਸ਼ਿੰਗਟਨ ਡੀ.ਸੀ ਵਿੱਖੇਂ ਭਰਵਾਂ ਸਵਾਗਤ ਕੀਤਾ ਗਿਆ।
ਇਸ ਸੰਬੰਧ ਚ’ ਸਿੱਖਸ ਆਫ਼ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਤ੍ਰਿਸ਼ਨੀਤ ਅਰੋੜਾ ਬਾਰੇ ਜਾਣਕਾਰੀ ਦਿੰਦਿਆਂ ਜੱਸੀ’ ਨੇ ਕਿਹਾ ਕਿ ਇੰਨੀ ਛੋਟੀ ਉਮਰ ਵਿਚ ਇਹ ਪੰਜਾਬੀ ਨੋਜਵਾਨ ਜੋ ਟੀ.ਏ.ਸੀ ਸੁਰੱਖਿਆ ਦਾ ਸੰਸਥਾਪਕ ਅਤੇ ਸੀ.ਈ.ੳ ਹੈ।ਭਾਰਤ ਦੀ ਇਹ ਕੰਪਨੀ ਸਾਈਬਰ ਸੁੱਰਖਿਆ ਦਾ ਕੰਮ ਕਰਦੀ ਹੈ। ਅਤੇ ਭਾਰਤ ਨਾਲ ਇਸ ਕੰਪਨੀ ਦੇ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਵਿੱਚ ਦਫ਼ਤਰ ਹਨ। ਹਾਲ ਹੀ ਵਿੱਚ ਜਾਰੀ ਹੁਰੁਨ ਇੰਡੀਆ ਦੀ ਅਮੀਰਾਂ ਦੀ ਲਿਸਟ - 2024 ਵਿੱਚ ਸੁਰੱਖਿਆ ਦੇ ਤ੍ਰਿਸ਼ਨੀਤ ਅਰੋੜਾ ਦਾ ਨਾਮ ਵੀ ਸ਼ਾਮਲ ਹੈ।ਤ੍ਰਿਸ਼ਨੀਤ ਅਰੋੜਾ ਇਸ ਸੂਚੀ ਵਿੱਚ 1463 ਦੇ ਬਰਾਬਰ ਹੈ, ਪਰ ਇਹ ਭਾਰਤੀ ਨੋਜਵਾਨ ਛੇਵੇਂ ਸਥਾਨ 'ਤੇ ਹੈ।
ਪੜ੍ਹੋ ਇਹ ਅਹਿਮ ਖ਼ਬਰ- PM ਮੋਦੀ ਦਾ ਬਰੂਨੇਈ ਦੇ ਸੁਲਤਾਨ ਨੇ ਕੀਤਾ ਨਿੱਘਾ ਸਵਾਗਤ, ਕੀਤੀ ਦੁਵੱਲੀ ਗੱਲਬਾਤ
ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਜੰਮਪਲ ਤ੍ਰਿਸ਼ਨੀਤ ਅਰੋੜਾ ਅੱਠਵੀਂ ਜਮਾਤ ਵਿੱਚ ਫੇਲ੍ਹ ਹੋ ਗਿਆ ਸੀ। ਮਾਪਿਆਂ ਨੇ ਸੋਚਿਆ ਕਿ ਇਹ ਸਾਰਾ ਦਿਨ ਕੰਪਿਊਟਰ ਦੀਆਂ ਗੇਮਾਂ ਖੇਡਣ ਕਾਰਨ ਹੈ।ਕੰਪਿਊਟਰ 'ਤੇ ਪਾਸਵਰਡ ਲਾਕ ਕਰਕੇ ਉਸ ਨੇ ਕੰਪਿਊਟਰ ਦਾ ਪਾਸਵਰਡ ਹੈਕ ਕਰਕੇ ਉਥੇ ਹੀ ਆਪਣਾ ਉਸ ਨੇ ਕਾਰੋਬਾਰ ਸ਼ੁਰੂ ਕਰ ਲਿਆ। ਅੱਜ 30 ਸਾਲ ਦੀ ਉਮਰ ਵਿੱਚ, ਤ੍ਰਿਸ਼ਨੀਤ ਅਰੋੜਾ 1100 ਕਰੋੜ ਰੁਪਏ ਦੀ ਕੁੱਲ ਸੰਪਤੀ ਦਾ ਉਹ ਮਾਲਕ ਹੈ।ਅਤੇ ਭਾਰਤ ਵਿੱਚ ਤਕਨੀਕੀ ਅਤੇ ਸਾਈਬਰ ਸੁਰੱਖਿਆ ਵਿੱਚ ਉਹ ਸਭ ਤੋਂ ਅੱਗੇ ਹੈ।ਬਚਪਨ ਤੋਂ ਸਾਈਬਰ ਸੁਰੱਖਿਆ ਵਿਚ ਰੁੱਚੀ ਰੱਖਣ ਵਾਲੇ ਤ੍ਰਿਸ਼ਨੀਤ ਅਰੋੜਾ ਨੇ ਬਾਕੀ ਦੀ ਸਿੱਖਿਆ ਉਸ ਨੇ ਪ੍ਰਾਈਵੇਟ ਪ੍ਰਾਪਤ ਕਰ ਲਈ ਸੀ। 19 ਸਾਲ ਦੀ ਉਮਰ ਵਿੱਚ ਉਸਨੇ 2013 ਵਿੱਚ ਟੀ.ਏ.ਸੀ ਸੁਰੱਖਿਆ ਦੀ ਸਥਾਪਨਾ ਕੀਤੀ।ਉਸ ਦੀ ਇਹ ਕੰਪਨੀ ਲਿਮਟਿਡ ਦੇ ਰੂਪ ਵਿੱਚ ਸੂਚੀਬੱਧ ਹੈ ਅਤੇ ਉਹ ਇਕ ਅਮਰੀਕੀ ਸਾਈਬਰ ਸੁਰੱਖਿਆ ਕੰਪਨੀ ਸੈਂਡੀਆ ਨੂੰ ਹਾਸਲ ਕਰਨ ਵਿੱਚ ਵੀ ਆਪਣੀ ਦਿਲਚਸਪੀ ਰੱਖਦਾ ਹੈ।ਉਨ੍ਹਾਂ ਕਿਹਾ ਕਿ ਛੋਟੀ ਉਮਰ ਵਿਚ ਮਿਹਨਤ ਨਾਲ ਇੰਨਾਂ ਵੱਡਾ ਮੁਕਾਮ ਹਾਸਲ ਕਰਨਾ ਸਾਰੇ ਭਾਰਤੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।