ਕੋਵਿਡ-19 ਦੀ ''ਓਰਲ'' ਖੁਰਾਕ ਵਾਲੇ ਨਵੇਂ ਟੀਕੇ ਦਾ ਦੱਖਣੀ ਅਫਰੀਕਾ ''ਚ ਪ੍ਰੀਖਣ ਸ਼ੁਰੂ
Thursday, Dec 16, 2021 - 10:00 PM (IST)
ਜੋਹਾਸਿਨਬਰਗ-ਅਮਰੀਕੀ/ਇਜ਼ਰਾਈਲੀ ਫਾਰਮਾਸਿਊਟੀਕਲ ਕੰਪਨੀ ਓਰਾਮੇਡ ਦੀ ਸਹਾਇਕ ਕੰਪਨੀ ਓਰਾਵੈਕਸ ਮੈਡੀਕਲ ਇੰਕ ਨੇ ਦੱਖਣੀ ਅਫਰੀਕਾ 'ਚ ਕੋਵਿਡ-19 ਦੀ 'ਓਰਲ' ਖੁਰਾਕ ਵਾਲੇ ਆਪਣੇ ਨਵੇਂ ਟੀਕੇ ਦੇ ਪਹਿਲੇ ਪੜਾਅ ਦਾ ਕਲੀਨਿਕਲ ਪ੍ਰੀਖਣ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ 'ਚ ਗਲਤ ਸੂਚਨਾ ਫੈਲਾਏ ਜਾਣ ਦੇ ਚੱਲਦੇ ਵਿਆਪਕ ਪੱਧਰ 'ਤੇ ਲੋਕਾਂ ਦੇ ਟੀਕਾ ਲਵਾਉਣ 'ਚ ਝਿਜਕ ਦਰਮਿਆਨ ਦੱਖਣੀ ਅਫਰੀਕਾ ਟੀਕਾਕਰਨ ਰਾਹੀਂ ਆਬਾਦੀ ਦੇ ਵੱਡੇ ਹਿੱਸੇ 'ਚ ਟੀਚੇ ਨੂੰ ਹਾਸਲ ਕਰਨ 'ਚ ਸੰਘਰਸ਼ ਕਰ ਰਿਹਾ ਹੈ। ਨਾਲ ਹੀ, ਟੀਕਾਕਰਨ ਦੇ ਵਿਰੋਧ 'ਚ ਕੁਝ ਸਿਆਸੀ ਦਲਾਂ ਸਮੇਤ ਇਕ ਮਜ਼ਬੂਤ ਲਾਬੀ ਵੀ ਹੈ।
ਇਹ ਵੀ ਪੜ੍ਹੋ : ਮਾਡਰਨਾ ਦਾ ਟੀਕਾ ਕੋਰੋਨਾ ਵਾਇਰਸ ਦੇ ਵੇਰੀਐਂਟ ਦੇ ਵਿਰੁੱਧ 'ਜ਼ਿਆਦਾ ਪ੍ਰਭਾਵੀ' : ਅਧਿਐਨ
ਓਰਾਮੇਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਦਾਵ ਕਿਦ੍ਰੋਂ ਨੇ ਇਕ ਬਿਆਨ 'ਚ ਕਿਹਾ ਕਿ ਅਸੀਂ ਤੇਜ਼ੀ ਨਾਲ ਇਸ ਅਧਿਐਨ ਨੂੰ ਪੂਰਾ ਕਰਨ ਦੀ ਉਮੀਦ ਕਰ ਰਹੇ ਹਾਂ। ਦੱਖਣੀ ਅਫਰੀਕਾ ਪਹਿਲੇ ਪੜਾਅ ਦੇ ਅਧਿਐਨ ਲਈ ਇਕ ਬਿਹਤਰ ਸਥਾਨ ਹੈ ਕਿਉਂਕਿ ਇਹ ਫਿਲਹਾਲ ਕੋਵਿਡ ਦੇ ਮਾਮਲਿਆਂ 'ਚ ਤੇਜ਼ੀ ਨਾਲ ਵਾਧੇ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਨੂੰ ਭਰਪੂਰ ਮਾਤਰਾ 'ਚ ਟੀਕੇ ਹਾਸਲ ਕਰਨ ਲਈ ਸੰਘਰਸ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਇਹ ਦ੍ਰਿੜ ਵਿਸ਼ਵਾਸ ਹੈ ਕਿ ਓਰਲ ਖੁਰਾਕ ਵਾਲਾ ਟੀਕਾ ਸਿੰਰੀਜ਼ (ਸੂਈ) ਦੀ ਲੋੜ ਨੂੰ ਖਤਮ ਕਰ ਦੇਵੇਗਾ ਅਤੇ ਟੀਕੇ ਦੀ ਵੰਡ ਅਤੇ ਉਸ ਦੀ ਖੁਰਾਕ ਲਾਉਣ ਨੂੰ ਆਸਾਨ ਬਣਾਏਗਾ। ਇਸ ਨਾਲ ਦੱਖਣੀ ਅਫਰੀਕਾ ਅਤੇ ਇਸ ਦੇ ਵਰਗੇ ਦੇਸ਼ਾਂ 'ਚ ਟੀਕਾਕਰਨ ਦਰ ਵਧਾਉਣ 'ਚ ਕਾਫੀ ਮਦਦ ਮਿਲੇਗੀ।
ਇਹ ਵੀ ਪੜ੍ਹੋ : ਅਮਰੀਕਾ ਮਿਆਂਮਾਰ ’ਤੇ ਨਵੀਆਂ ਪਾਬੰਦੀਆਂ ਲਗਾ ਰਿਹੈ : ਬਲਿੰਕਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।