ਚੀਨ ''ਚ ਕੋਵਿਡ-19 ਮਹਾਮਾਰੀ ਦੇ ਵੈਕਸੀਨ ਲਈ ਟ੍ਰਾਇਲ-2 ਸ਼ੁਰੂ
Tuesday, Apr 14, 2020 - 01:55 AM (IST)

ਪੇਈਚਿੰਗ (ਏਜੰਸੀ)- ਵੁਹਾਨ ਜਿੱਥੋਂ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ, ਉਥੇ ਹੀ ਹੁਣ ਚੀਨ ਕੋਵਿਡ-19 ਮਹਾਮਾਰੀ ਦੀ ਵੈਕਸੀਨ 'ਤੇ ਕਲੀਨੀਕਲ ਟ੍ਰਾਇਲ ਕਰ ਰਿਹਾ ਹੈ। ਇਹ ਟ੍ਰਾਇਲ ਦਾ ਦੂਜਾ ਫੇਜ਼ ਦੱਸਿਆ ਜਾ ਰਿਹਾ ਹੈ। ਦਰਅਸਲ, ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਦਰਮਿਆਨ ਪੂਰੀ ਦੁਨੀਆ ਵਿਚ ਇਸ ਦੀ ਦਵਾਈ ਲੱਭਣ ਦੀ ਰੇਸ ਤੇਜ਼ ਹੋ ਗਈ ਹੈ। ਇਹ ਵੈਕਸੀਨ ਚੀਨ ਦੇ ਇੰਸਟੀਚਿਊਟ ਆਫ ਬਾਇਓਟੈਕਨਾਲੋਜੀ, ਅਕੈਡਮੀ ਆਫ ਮਿਲਟਰੀ ਮੈਡੀਕਲ ਸਾਇੰਸਿਜ਼ ਆਫ ਚਾਈਨਾ ਵਲੋਂ ਬਣਾਈ ਗਈ ਹੈ। ਮਨੁੱਖੀ ਸਰੀਰ 'ਤੇ ਐਤਵਾਰ ਨੂੰ ਇਸ ਦਾ ਦੂਜੀ ਵਾਰ ਟ੍ਰਾਇਲ ਕੀਤਾ ਗਿ। ਇਸ ਕੰਮ ਵਿਚ 500 ਵਲੰਟੀਅਰ ਨੂੰ ਲਗਾਇਆ ਗਿਆ ਹੈ।
ਸਰਕਾਰੀ ਮੀਡੀਆ ਚਾਈਨਾ ਡੇਲੀ ਮੁਤਾਬਕ ਸਭ ਤੋਂ ਜ਼ਿਆਦਾ ਉਮਰ ਦੇ ਵਲੰਟੀਅਰ ਦੀ ਉਮਰ 84 ਸਾਲ ਹੈ ਉਹ ਵੁਹਾਨ ਦੇ ਰਹਿਣ ਵਾਲੇ ਹਨ। ਉਨ੍ਹਾਂ ਨੂੰ ਸੋਮਵਾਰ ਨੂੰ ਵੈਕਸੀਨ ਦਿੱਤੀ ਗਈ ਸੀ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਵੈਕਸੀਨ ਨੂੰ ਜੈਨੇਟਿਕ ਇੰਜੀਨੀਅਰਿੰਗ ਮੈਥਡ ਨਾਲ ਬਣਾਇਆ ਗਿਆ ਹੈ ਅਤੇ ਇਹ ਕੋਰੋਨਾਵਾਇਰਸ ਨਾਲ ਹੋਣ ਵਾਲੀ ਬੀਮਾਰੀ ਨੂੰ ਰੋਕਦਾ ਹੈ। ਪਹਿਲੇ ਫੇਜ਼ ਵਿਚ ਵੈਕਸੀਨ ਦੇ ਕਲੀਨੀਕਲ ਟ੍ਰਾਇਲ ਵਿਚ ਮੁੱਖ ਧਿਆਨ ਇਸ ਦੀ ਸੁਰੱਖਿਆ 'ਤੇ ਸੀ, ਸਗੋਂ ਦੂਜੇ ਫੇਜ਼ ਵਿਚ ਧਿਆਨ ਇਸ ਦੀ ਸਮਰੱਥਾ 'ਤੇ ਦਿੱਤਾ ਜਾਂਦਾ ਰਿਹਾਹੈ। ਪਹਿਲੇ ਫੇਜ਼ ਤੋਂ ਉਲਟ, ਦੂਜੇ ਵਿਚ ਜ਼ਿਆਦਾ ਲੋਕਾਂ ਨੂੰ ਜੋੜਿਆ ਗਿਆ ਅਤੇ ਵਲੰਟੀਅਰਸ ਨੂੰ ਇਸ ਨਾਲ ਜੋੜਣ ਦੀ ਮੁਹਿੰਮ ਵੀਰਵਾਰ ਨੂੰ ਹੀ ਸ਼ੁਰੂ ਕਰ ਦਿੱਤੀ ਗਈ ਸੀ। ਪਹਿਲਾ ਫੇਜ਼ ਮਾਰਚ ਵਿਚ ਪੂਰਾ ਹੋ ਗਿਆ ਸੀ।
ਕੋਵਿਡ-19 ਮਹਾਮਾਰੀ ਦਾ ਪ੍ਰਸਾਰ ਹੁੰਦੇ ਹੀ ਚੀਨ ਦੇ ਦੂਜੇ ਇੰਸਟੀਚਿਊਟ ਨੇ ਵੀ ਬੀਮਾਰੀ ਦੇ ਵੈਕਸੀਨ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਅਮਰੀਕਾ ਦੇ ਸਿਆਟਲ ਅਤੇ ਵਾਸ਼ਿੰਗਟਨ ਵਿਚ ਕੇਸਰ ਪਰਮਾਨੇਟੇ ਰਿਸਰਚ ਫੈਸਿਲਿਟੀ ਵਿਚ ਵੈਕਸੀਨ 'ਤੇ ਕੰਮ ਸ਼ੁਰੂ ਹੋਣ ਮਗਰੋਂ ਚੀਨ ਨੇ ਦਵਾਈ ਲੱਭਣ ਦਾ ਕੰਮ ਤੇਜ਼ ਕਰ ਦਿੱਤਾ ਸੀ। ਇਸ ਤੋਂ ਬਾਅਦ ਹੀ ਦਵਾਈ ਬਣਾਉਣ ਦੀ ਸੰਸਾਰਕ ਹੋੜ ਸ਼ੁਰੂ ਹੋ ਗਈ। ਭਾਰਤ ਵਿਚ ਵੀ ਸੀਰਮ ਇੰਸਟੀਚਿਊਟ ਆਫ ਇੰਡੀਆ ਅਤੇ ਭਾਰਤ ਬਾਇਓਟੈਕ ਲੈਬ ਵਿਚ ਵੈਕਸੀਨ 'ਤੇ ਕੰਮ ਕਰ ਰਿਹਾ ਹੈ ਅਤੇ ਜਦੋਂ ਕਿ ਆਸਟਰੇਲੀਆ ਅਤੇ ਬ੍ਰਿਟੇਨ ਵਿਚ ਵੀ ਕੰਮ ਜਾਰੀ ਹੈ।