ਕੋਰੋਨਾ ਦੌਰਾਨ 40 ਹਜ਼ਾਰ ਲੋਕ ਪੁੱਜੇ ਕੈਨੇਡਾ, ਬਹੁਤ ਘੱਟ ਲੋਕਾਂ ਨੇ ਤੋੜਿਆ ਇਕਾਂਤਵਾਸ ਨਿਯਮ

Wednesday, Dec 30, 2020 - 01:36 PM (IST)

ਕੋਰੋਨਾ ਦੌਰਾਨ 40 ਹਜ਼ਾਰ ਲੋਕ ਪੁੱਜੇ ਕੈਨੇਡਾ, ਬਹੁਤ ਘੱਟ ਲੋਕਾਂ ਨੇ ਤੋੜਿਆ ਇਕਾਂਤਵਾਸ ਨਿਯਮ

ਟੋਰਾਂਟੋ-  ਕੋਰੋਨਾ ਵਾਇਰਸ ਦੌਰਾਨ ਲਗਭਗ 40,000 ਲੋਕ ਹਵਾਈ ਸਫਰ ਕਰਕੇ ਕੈਨੇਡਾ ਪੁੱਜੇ ਤੇ ਇਨ੍ਹਾਂ ਵਿਚੋਂ ਬਹੁਤ ਘੱਟ ਲੋਕਾਂ ਨੇ ਇਕਾਂਤਵਾਸ ਦੇ ਨਿਯਮ ਤੋੜੇ। ਪੁਲਸ ਵਲੋਂ ਸਿਰਫ 130 ਲੋਕਾਂ ਨੂੰ ਹੀ ਜੁਰਮਾਨੇ ਦੀਆਂ ਟਿਕਟਾਂ ਜਾਰੀ ਕੀਤੀਆਂ ਗਈਆਂ ਅਤੇ 8 ਲੋਕਾਂ 'ਤੇ ਕੋਰੋਨਾ ਪਾਬੰਦੀਆਂ ਤੋੜਨ ਕਾਰਨ ਦੋਸ਼ ਲੱਗੇ ਹਨ। 

ਇਕ ਪ੍ਰੈੱਸ ਰਿਲੀਜ਼ ਵਿਚ ਸਰਕਾਰ ਵਲੋਂ ਦੱਸਿਆ ਗਿਆ ਕਿ ਅਧਿਕਾਰੀਆਂ ਨੇ ਇਕਾਂਤਵਾਸ ਵਿਚ ਰਹਿਣ ਵਾਲੇ ਲੋਕਾਂ ਨੂੰ ਹਰ ਰੋਜ਼ ਕਈ ਵਾਰ ਫੋਨ ਕਰਕੇ ਇਹ ਪਤਾ ਕੀਤਾ ਕਿ ਉਹ ਇਕਾਂਤਵਾਸ ਵਿਚ ਹੀ ਹਨ ਜਾਂ ਕਿਤੇ ਬਾਹਰ ਤਾਂ ਨਹੀਂ ਗਏ। ਪੁਲਸ ਨੇ 185 ਲੋਕਾਂ ਨੂੰ ਜ਼ੁਬਾਨੀ ਚਿਤਾਵਨੀ ਦਿੱਤੀ ਅਤੇ 20 ਲੋਕਾਂ ਨੂੰ ਲਿਖਤੀ ਵਿਚ ਚਿਤਾਵਨੀ ਭੇਜੀ ਗਈ। ਇਸ ਦੇ ਇਲਾਵਾ 130 ਲੋਕਾਂ ਨੂੰ ਜੁਰਮਾਨੇ ਦੀ ਟਿਕਟ ਜਾਰੀ ਕੀਤੀ ਗਈ ਤੇ 8 ਲੋਕਾਂ 'ਤੇ ਦੋਸ਼ ਲੱਗੇ ਹਨ। 

ਦੱਸ ਦਈਏ ਕਿ ਇਕਾਂਤਵਾਸ ਪਾਬੰਦੀਆਂ ਤੋੜਨ ਦੇ ਦੋਸ਼ ਵਿਚ ਕਿਸੇ ਵੀ ਵਿਅਕਤੀ ਨੂੰ 7,50,000 ਡਾਲਰ ਜੁਰਮਾਨਾ ਜਾਂ 6 ਮਹੀਨੇ ਦੀ ਜੇਲ੍ਹ ਦਾ ਪ੍ਰਬੰਧ ਹੈ। ਕੈਨੇਡਾ ਨੇ ਇਕਾਂਤਵਾਸ ਦੇ ਨਿਯਮ ਵਿਚ ਕਦੇ ਢਿੱਲ ਨਹੀਂ ਕੀਤੀ। ਜਦੋਂ ਕਈ ਦੇਸ਼ਾਂ ਨੇ ਇਕਾਂਤਵਾਸ ਦਾ ਸਮਾਂ 10 ਜਾਂ 7 ਦਿਨਾਂ ਦਾ ਕਰ ਲਿਆ ਹੈ, ਅਜਿਹੇ ਵਿਚ ਵੀ ਕੈਨੇਡਾ ਨੇ 14 ਦਿਨਾਂ ਦਾ ਇਕਾਂਤਵਾਸ ਰੱਖਿਆ ਹੈ ਤਾਂ ਕਿ ਕੋਰੋਨਾ ਕਾਰਨ ਹੋਰਾਂ ਨੂੰ ਬਚਾਇਆ ਜਾ ਸਕੇ। ਜ਼ਿਕਰਯੋਗ ਹੈ ਕਿ 22 ਮਾਰਚ ਤੋਂ 2 ਅਕਤੂਬਰ ਤੱਕ ਲਗਭਗ 22,000 ਵਿਦੇਸ਼ੀਆਂ ਨੂੰ ਜਲ, ਥਲ ਜਾਂ ਹਵਾਈ ਰਾਹ ਰਾਹੀਂ ਕੈਨੇਡਾ ਵਿਚ ਆਉਣ ਤੋਂ ਰੋਕਿਆ ਗਿਆ। ਇਨ੍ਹਾਂ ਵਿਚੋਂ 87 ਫੀਸਦੀ ਅਮਰੀਕੀ ਹੀ ਸੀ ਜੋ ਸ਼ਾਪਿੰਗ ਕਰਨ ਲਈ ਕੈਨੇਡਾ ਆਉਣਾ ਚਾਹੁੰਦੇ ਸਨ।


author

Lalita Mam

Content Editor

Related News