ਯਾਤਰਾ ਪਾਬੰਦੀ ਰੋਕਣ ਵਾਲੀਆਂ ਅਦਾਲਤਾਂ ''ਤੇ ਟਰੰਪ ਨੇ ਕੱਢਿਆ ਗੁੱਸਾ, ਦਿੱਤੀ ਖਤਰੇ ਦੀ ਚਿਤਾਵਨੀ

02/06/2017 10:20:18 AM

ਅਮਰੀਕਾ— ਯਾਤਰਾ ਪਾਬੰਦੀ ''ਤੇ ਲਾਈ ਗਈ ਰੋਕ ਲਈ ਲਗਾਤਾਰ ਦੂਜੇ ਦਿਨ ਸੰਘੀ ਅਦਾਲਤਾਂ ''ਤੇ ਵਰ੍ਹਦੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਨਿਆਂਪਾਲਿਕਾ ਅਮਰੀਕੀਆਂ ਨੂੰ ''ਖਤਰੇ'' ''ਚ ਪਾ ਸਕਦੀ ਹੈ। ਟਰੰਪ ਨੇ ਟਵਿੱਟਰ ''ਤੇ ਟਵੀਟ ਕੀਤਾ, ''''ਯਕੀਨ ਨਹੀਂ ਆਉਂਦਾ ਕਿ ਕੋਈ ਜੱਜ ਸਾਡੇ ਦੇਸ਼ ਨੂੰ ਅਜਿਹੇ ਖਤਰੇ ਵਿਚ ਪਾ ਦੇਵੇਗਾ। ਟਰੰਪ ਨੇ ਕਿਹਾ ਕਿ ਜੇਕਰ ਦੇਸ਼ ''ਚ ਕਿਸੇ ਤਰ੍ਹਾਂ ਦੀ ਕੋਈ ਘਟਨਾ ਹੁੰਦੀ ਹੈ, ਤਾਂ ਇਸ ਲਈ ਜੱਜ ਅਤੇ ਕੋਰਟ ਪ੍ਰਣਾਲੀ ਜ਼ਿੰਮੇਵਾਰ ਹੋਵੇਗਾ। ਟਰੰਪ ਨੇ ਇਸ ਦੇ ਨਾਲ ਹੀ ਲਿਖਿਆ, ''''ਮੈਂ ਗ੍ਰਹਿ ਸੁਰੱਖਿਆ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਸਾਡੇ ਦੇਸ਼ ''ਚ ਆਉਣ ਵਾਲੇ ਲੋਕਾਂ ਦੀ ਜਾਂਚ ਬੇਹੱਦ ਸਾਵਧਾਨੀ ਨਾਲ ਕਰਨ। ਅਦਾਲਤਾਂ ਇਸ ਕੰਮ ਨੂੰ ਬਹੁਤ ਮੁਸ਼ਕਲ ਬਣਾ ਰਹੀਆਂ ਹਨ।'''' 
ਇਸ ਪੂਰੇ ਮਾਮਲੇ ਦੀ ਸ਼ੁਰੂਆਤ 27 ਜਨਵਰੀ ਨੂੰ ਹੋਈ, ਜਦੋਂ ਟਰੰਪ ਨੇ ਸਾਰੇ ਸ਼ਰਣਾਰਥੀਆਂ ''ਤੇ ਅਤੇ ਈਰਾਨ, ਇਰਾਕ, ਲੀਬੀਆ, ਸੋਮਾਲੀਆ, ਸੂਡਾਨ, ਸੀਰੀਆ ਅਤੇ ਯਮਨ ਤੋਂ ਆਉਣ ਵਾਲੇ ਨਾਗਰਿਕਾਂ ''ਤੇ ਅਮਰੀਕਾ ''ਚ ਐਂਟਰੀ ਕਰਨ ''ਤੇ ਅਸਥਾਈ ਪਾਬੰਦੀ ਲਾ ਦਿੱਤੀ। ਟਰੰਪ ਦੇ ਇਸ ਹੁਕਮ ਨਾਲ ਦੁਨੀਆ ਭਰ ''ਚ ਰੋਸ ਪੈਦਾ ਹੋ ਗਿਆ ਅਤੇ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਅਤੇ ਹਵਾਈ ਅੱਡਿਆਂ ''ਤੇ ਵਿਰੋਧ ਪ੍ਰਦਰਸ਼ਨ ਹੋਇਆ।  ਸੀਏਟਲ ''ਚ ਬੀਤੇ ਸ਼ੁੱਕਰਵਾਰ ਨੂੰ ਇਕ ਸੰਘੀ ਜੱਜ ਜੇਮਸ ਰਾਬਰਟ ਨੇ 7 ਮੁਸਲਿਮ ਦੇਸ਼ਾਂ ਦੇ ਨਾਗਰਿਕਾਂ ''ਤੇ ਲੱਗੇ ਵੀਜ਼ਾ ਪਾਬੰਦੀ ਦੇ ਟਰੰਪ ਦੇ ਸ਼ਾਸਕੀ ਹੁਕਮ ''ਤੇ ਰੋਕ ਲਾ ਦਿੱਤੀ ਸੀ। ਟਰੰਪ ਨੇ ਸ਼ਨੀਵਾਰ ਨੂੰ ਗੁੱਸੇ ''ਚ ਇਸ ਮੁੱਦੇ ''ਤੇ ਕਈ ਟਵੀਟ ਕੀਤੇ ਅਤੇ ਉਨ੍ਹਾਂ ਨੇ ਇਸ ਟਵੀਟਾਂ ਦੀ ਡੈਮੋਕ੍ਰੇਟ ਮੈਂਬਰਾਂ ਅਤੇ ਹੋਰ ਲੋਕਾਂ ਨੇ ਆਲੋਚਨਾ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਰਾਸ਼ਟਰਪਤੀ ਸਰਕਾਰ ਦੀ ਨਿਆਂ ਪ੍ਰਣਾਲੀ ''ਚ ਖਤਰਨਾਕ ਢੰਗ ਨਾਲ ਦਖਲ ਅੰਦਾਜੀ ਕਰ ਰਹੇ ਹਨ।

Tanu

News Editor

Related News