ਲੀਹੋਂ ਲਹਿ ਗਈ ਰੇਲ ਗੱਡੀ, ਲਾਸ਼ਾਂ ਦਾ ਲੱਗਾ ਢੇਰ, 90 ਤੋਂ ਵੱਧ ਜ਼ਖਮੀ, ਮੈਕਸੀਕਨ ਗ੍ਰਹਿ ਮੰਤਰਾਲੇ ਵਲੋਂ ਜਾਂਚ ਸ਼ੁਰੂ

Monday, Dec 29, 2025 - 11:16 AM (IST)

ਲੀਹੋਂ ਲਹਿ ਗਈ ਰੇਲ ਗੱਡੀ, ਲਾਸ਼ਾਂ ਦਾ ਲੱਗਾ ਢੇਰ, 90 ਤੋਂ ਵੱਧ ਜ਼ਖਮੀ, ਮੈਕਸੀਕਨ ਗ੍ਰਹਿ ਮੰਤਰਾਲੇ ਵਲੋਂ ਜਾਂਚ ਸ਼ੁਰੂ

ਇੰਟਰਨੈਸ਼ਨਲ ਡੈਸਕ- ਮੱਧ ਅਮਰੀਕੀ ਦੇਸ਼ ਮੈਕਸੀਕੋ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨੇ ਐਲਾਨ ਕੀਤਾ ਕਿ ਐਤਵਾਰ ਨੂੰ ਪ੍ਰਸ਼ਾਂਤ ਮਹਾਸਾਗਰ ਨੂੰ ਮੈਕਸੀਕੋ ਦੀ ਖਾੜੀ ਨਾਲ ਜੋੜਨ ਵਾਲੀ ਰੇਲਵੇ ਲਾਈਨ 'ਤੇ ਇੱਕ ਰੇਲਗੱਡੀ ਪਟੜੀ ਤੋਂ ਉਤਰ ਗਈ, ਜਿਸ ਕਾਰਨ 13 ਲੋਕਾਂ ਦੀ ਦਰਦਨਾਕ ਮੌਤ ਹੋ ਗਈ, ਜਦਕਿ ਅਤੇ 98 ਹੋਰ ਜ਼ਖਮੀ ਹੋ ਗਏ।

ਇੰਟਰਓਸ਼ੀਅਨ ਟ੍ਰੇਨ, ਜੋ ਕਿ ਓਕਸਾਕਾ ਅਤੇ ਵੇਰਾਕਰੂਜ਼ ਸੂਬਿਆਂ ਨੂੰ ਜੋੜਦੀ ਹੈ, ਨਿਜੰਡਾ ਸ਼ਹਿਰ ਦੇ ਨੇੜੇ ਇੱਕ ਮੋੜ ਤੋਂ ਲੰਘਦੇ ਸਮੇਂ ਪਟੜੀ ਤੋਂ ਉਤਰ ਗਈ। ਅਧਿਕਾਰੀਆਂ ਦੇ ਅਨੁਸਾਰ, ਹਾਦਸੇ ਸਮੇਂ ਰੇਲਗੱਡੀ ਵਿੱਚ 241 ਯਾਤਰੀ ਅਤੇ 9 ਸਟਾਫ ਮੈਂਬਰ ਸਵਾਰ ਸਨ ਤੇ ਹਾਦਸੇ ਮਗਰੋਂ ਲਾਈਨ 'ਤੇ ਆਵਾਜਾਈ ਰੋਕ ਦਿੱਤੀ ਗਈ ਹੈ। ਸ਼ੀਨਬੌਮ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ, "ਮੈਕਸੀਕਨ ਨੇਵੀ ਨੇ ਮੈਨੂੰ ਸੂਚਿਤ ਕੀਤਾ ਹੈ ਕਿ ਬਦਕਿਸਮਤੀ ਨਾਲ, ਇੰਟਰਓਸ਼ੀਅਨ ਟ੍ਰੇਨ ਹਾਦਸੇ ਵਿੱਚ 13 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 98 ਹੋਰ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ 'ਚੋਂ 5 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।" 

Mexico: 13 killed, 98 injured as passenger train derails on Isthmus of Tehuantepec Railway

Read @ANI Story l https://t.co/JOptvNVv5U #Mexico #TrainDerailment #Isthmus pic.twitter.com/jjS4U8p9aK

— ANI Digital (@ani_digital) December 29, 2025

ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਨੇਵੀ ਸਕੱਤਰ ਅਤੇ ਗ੍ਰਹਿ ਮੰਤਰਾਲੇ ਦੇ ਮਨੁੱਖੀ ਅਧਿਕਾਰ ਮਾਮਲਿਆਂ ਦੇ ਅੰਡਰ ਸੈਕਟਰੀ ਨੂੰ ਨਿੱਜੀ ਤੌਰ 'ਤੇ ਘਟਨਾ ਸਥਾਨ ਦਾ ਦੌਰਾ ਕਰਨ ਅਤੇ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ। ਇਸ ਦੌਰਾਨ, ਓਕਸਾਕਾ ਸੂਬੇ ਦੇ ਗਵਰਨਰ ਸਲੋਮੋਨ ਜਾਰਾ ਨੇ X 'ਤੇ ਦੱਸਿਆ ਕਿ ਜ਼ਖਮੀਆਂ ਦੀ ਸਹਾਇਤਾ ਲਈ ਕਈ ਸਰਕਾਰੀ ਏਜੰਸੀਆਂ ਹਾਦਸੇ ਵਾਲੀ ਥਾਂ 'ਤੇ ਪਹੁੰਚੀਆਂ ਸਨ। 

ਇਹ ਵੀ ਪੜ੍ਹੋ- 'ਘਰਾਂ 'ਚ ਹੀ ਰਹਿਣ ਲੋਕ..!', ਅਮਰੀਕਾ 'ਚ 9000 ਤੋਂ ਵੱਧ ਫਲਾਈਟਾਂ ਰੱਦ, ਕਈ ਸੂਬਿਆਂ 'ਚ ਅਲਰਟ ਜਾਰੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News