ਜਾਪਾਨ ’ਚ ਕ੍ਰਾਸਿੰਗ ’ਤੇ ਟਰੇਨ ਦੀ ਕਾਰ ਨਾਲ ਟੱਕਰ, ਲੱਗੀ ਅੱਗ
Sunday, Dec 21, 2025 - 02:00 AM (IST)
ਟੋਕੀਓ – ਜਾਪਾਨ ’ਚ ਕਿਓਟੋ ਪ੍ਰੀਫੈਕਚਰ ਦੇ ਸੇਈਕਾ ਸ਼ਹਿਰ ’ਚ ਸ਼ਨੀਵਾਰ ਨੂੰ ਇਕ ਰੇਲਵੇ ਕ੍ਰਾਸਿੰਗ ’ਤੇ ਐਕਸਪ੍ਰੈੱਸ ਟਰੇਨ ਦੀ ਕਾਰ ਨਾਲ ਟੱਕਰ ਹੋ ਗਈ, ਜਿਸ ਨਾਲ ਕਾਰ ਨੂੰ ਅੱਗ ਲੱਗ ਗਈ ਜੋ ਟਰੇੇਨ ਦੇ ਇਕ ਹਿੱਸੇ ਤਕ ਫੈਲ ਗਈ। ਪੁਲਸ ਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਅਨੁਸਾਰ ਅੱਗ ’ਤੇ ਕਾਬੂ ਪਾ ਲਿਆ ਗਿਆ।
ਹਾਦਸੇ ’ਚ ਕਿਸੇ ਵੀ ਜਾਨੀ ਨੁਕਸਾਨ ਦੀ ਅਜੇ ਤਕ ਕੋਈ ਸੂਚਨਾ ਨਹੀਂ ਹੈ। ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 11 ਵਜੇ ਹੋਇਆ ਜਦੋਂ ਟਰੇਨ ਕ੍ਰਾਸਿੰਗ ਉੱਪਰੋਂ ਲੰਘ ਰਹੀ ਕਾਰ ਨਾਲ ਟਕਰਾ ਗਈ। ਹਾਦਸੇ ਵੇਲੇ ਟਰੇਨ ਵਿਚ 100 ਯਾਤਰੀ ਸਵਾਰ ਸਨ। ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
