ਪਟੜੀ 'ਤੇ ਆ ਡਿੱਗੀ ਕੰਧ ! ਉੱਤੋਂ ਆ ਗਈ ਸਵਾਰੀਆਂ ਨਾਲ ਭਰੀ ਟਰੇਨ, 2 ਦਿਨਾਂ 'ਚ ਦੂਜੇ ਹਾਦਸੇ ਨਾਲ ਕੰਬਿਆ ਸਪੇਨ
Wednesday, Jan 21, 2026 - 11:53 AM (IST)
ਬਾਰਸੀਲੋਨਾ (ਏਜੰਸੀ) : ਸਪੇਨ ਵਿੱਚ ਰੇਲ ਹਾਦਸਿਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਅਜੇ ਦੋ ਦਿਨ ਪਹਿਲਾਂ ਵਾਪਰੇ ਭਿਆਨਕ ਹਾਦਸੇ ਦਾ ਜ਼ਖ਼ਮ ਭਰਿਆ ਨਹੀਂ ਸੀ ਕਿ ਮੰਗਲਵਾਰ ਨੂੰ ਸਪੇਨ ਦੇ ਬਾਰਸੀਲੋਨਾ ਵਿੱਚ ਇੱਕ ਹੋਰ ਦਰਦਨਾਕ ਰੇਲ ਹਾਦਸਾ ਵਾਪਰ ਗਿਆ। ਉੱਤਰ-ਪੂਰਬੀ ਸਪੇਨ ਦੇ ਕਾਤਾਲੋਨੀਆ ਇਲਾਕੇ ਵਿੱਚ ਪਟੜੀਆਂ ’ਤੇ ਇੱਕ ਕੰਧ ਡਿੱਗਣ ਕਾਰਨ ਟ੍ਰੇਨ ਹਾਦਸਾਗ੍ਰਸਤ ਹੋ ਗਈ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 37 ਹੋਰ ਲੋਕ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ: ਅਮਰੀਕਾ 'ਚ ਭਾਰਤੀਆਂ ਦੀ No Entry ! 'ਟਰੰਪ ਰਾਜ' 'ਚ 8000 ਵਿਦਿਆਰਥੀਆਂ ਦੇ ਵੀਜ਼ੇ ਰੱਦ
ਰੇਲਵੇ ਸੰਚਾਲਕ 'ਏ.ਡੀ.ਆਈ.ਐੱਫ.' (ADIF) ਅਨੁਸਾਰ, ਇਸ ਹਾਦਸੇ ਦਾ ਮੁੱਖ ਕਾਰਨ ਇਲਾਕੇ ਵਿੱਚ ਹੋ ਰਹੀ ਲਗਾਤਾਰ ਭਾਰੀ ਬਾਰਿਸ਼ ਨੂੰ ਮੰਨਿਆ ਜਾ ਰਿਹਾ ਹੈ। ਬਾਰਿਸ਼ ਕਾਰਨ ਪਟੜੀ ਦੇ ਕਿਨਾਰੇ ਬਣੀ ਇੱਕ ਕੰਧ ਕਮਜ਼ੋਰ ਹੋ ਕੇ ਪਟੜੀਆਂ 'ਤੇ ਡਿੱਗ ਗਈ, ਜਿਸ ਨਾਲ ਤੇਜ਼ ਰਫ਼ਤਾਰ ਟ੍ਰੇਨ ਟਕਰਾ ਗਈ। ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਇਸ ਰੂਟ 'ਤੇ ਰੇਲ ਸੇਵਾਵਾਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਹਨ।
ਇਹ ਵੀ ਪੜ੍ਹੋ: ਹਵਾ 'ਚ ਉੱਡਣ ਲੱਗਣਗੀਆਂ ਕਾਰਾਂ ਤੇ ਘਰ ! ਧਰਤੀ 'ਤੇ ਬੇਹੱਦ ਭਾਰੀ '7 ਸਕਿੰਟ', ਜਾਣੋ ਪੂਰਾ ਮਾਮਲਾ

ਬਚਾਅ ਕਾਰਜ ਜਾਰੀ
ਹਾਦਸੇ ਤੋਂ ਤੁਰੰਤ ਬਾਅਦ ਮੌਕੇ 'ਤੇ ਹਾਹਾਕਾਰ ਮਚ ਗਈ। ਕਾਤਾਲੋਨੀਆ ਦੀਆਂ ਐਮਰਜੈਂਸੀ ਸੇਵਾਵਾਂ ਮੁਤਾਬਕ 20 ਐਂਬੂਲੈਂਸਾਂ ਨੂੰ ਤੁਰੰਤ ਮੌਕੇ 'ਤੇ ਭੇਜਿਆ ਗਿਆ। 37 ਜ਼ਖ਼ਮੀਆਂ ਵਿੱਚੋਂ 5 ਦੀ ਹਾਲਤ ਬੇਹੱਦ ਨਾਜ਼ੁਕ ਹੈ, ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਰਾਹਤ ਕਰਮੀ ਮਲਬੇ ਨੂੰ ਹਟਾਉਣ ਅਤੇ ਫਸੇ ਹੋਏ ਮੁਸਾਫ਼ਰਾਂ ਨੂੰ ਕੱਢਣ ਵਿੱਚ ਜੁਟੇ ਹੋਏ ਹਨ।
ਇਹ ਵੀ ਪੜ੍ਹੋ: ਵੱਡਾ ਹਾਦਸਾ ! ਹਾਈਵੇ 'ਤੇ 100 ਗੱਡੀਆਂ ਦੀ ਆਪਸੀ ਟੱਕਰ, ਅਮਰੀਕਾ 'ਚ ਬਰਫੀਲੇ ਤੂਫਾਨ ਦਾ ਕਹਿਰ
ਦੋ ਦਿਨ ਪਹਿਲਾਂ 42 ਲੋਕਾਂ ਨੇ ਗੁਆਈ ਸੀ ਜਾਨ
ਇਹ ਹਾਦਸਾ ਅਜਿਹੇ ਸਮੇਂ ਵਾਪਰਿਆ ਹੈ ਜਦੋਂ ਸਪੇਨ ਪਹਿਲਾਂ ਹੀ ਸੋਗ ਵਿੱਚ ਹੈ। ਐਤਵਾਰ ਨੂੰ ਦੇਸ਼ ਦੇ ਦੱਖਣੀ ਹਿੱਸੇ ਵਿੱਚ ਵਾਪਰੇ ਇੱਕ ਹੋਰ ਰੇਲ ਹਾਦਸੇ ਵਿੱਚ 42 ਲੋਕਾਂ ਦੀ ਮੌਤ ਹੋ ਗਈ ਸੀ। ਲਗਾਤਾਰ ਹੋ ਰਹੇ ਇਨ੍ਹਾਂ ਹਾਦਸਿਆਂ ਨੇ ਸਪੇਨ ਦੇ ਰੇਲਵੇ ਸੁਰੱਖਿਆ ਪ੍ਰਬੰਧਾਂ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਇਹ ਵੀ ਪੜ੍ਹੋ: ਨੋਚ-ਨੋਚ ਖਾ ਗਏ ਕੁੱਤੇ ! ਸਵੀਮਿੰਗ ਕਰਨ ਗਈ ਕੁੜੀ ਦੀ ਸਮੁੰਦਰ ਕੰਢਿਓਂ ਮਿਲੀ ਲਾਸ਼
ਪ੍ਰਧਾਨ ਮੰਤਰੀ ਨੇ ਪ੍ਰਗਟਾਇਆ ਦੁੱਖ
ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੇ ਇਸ ਮੰਦਭਾਗੀ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ 'ਐਕਸ' 'ਤੇ ਪੋਸਟ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ ਅਤੇ ਜ਼ਖ਼ਮੀਆਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ।
ਇਹ ਵੀ ਪੜ੍ਹੋ: ਲੱਗ ਗਈ ਐਮਰਜੈਂਸੀ ! ਸੜਕਾਂ 'ਤੇ ਉਤਰੀ ਫੌਜ, ਸਕੂਲ ਹੋਏ ਬੰਦ, ਗੁਆਟੇਮਾਲਾ 'ਚ ਬੇਕਾਬੂ ਹੋਏ ਹਾਲਾਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
