ਟ੍ਰੇਡ ਵਾਰ : ਸਟੀਲ ਅਤੇ ਐਲੂਮੀਨੀਅਮ ’ਤੇ ਵੀ ਟੈਰਿਫ ਲਾਉਣਗੇ ਟਰੰਪ, ਫ਼ਰਾਂਸ-ਯੂਰਪ ’ਚ ਨਾਰਾਜ਼ਗੀ
Tuesday, Feb 11, 2025 - 10:40 AM (IST)
![ਟ੍ਰੇਡ ਵਾਰ : ਸਟੀਲ ਅਤੇ ਐਲੂਮੀਨੀਅਮ ’ਤੇ ਵੀ ਟੈਰਿਫ ਲਾਉਣਗੇ ਟਰੰਪ, ਫ਼ਰਾਂਸ-ਯੂਰਪ ’ਚ ਨਾਰਾਜ਼ਗੀ](https://static.jagbani.com/multimedia/2025_2image_11_30_030765805trump.jpg)
ਵਾਸ਼ਿੰਗਟਨ (ਇੰਟ.)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੇਂ ਟੈਰਿਫ ਲਾਉਣ ਦਾ ਫੈਸਲਾ ਲਿਆ ਹੈ। ਟਰੰਪ ਨੇ ਕਿਹਾ ਹੈ ਕਿ ਉਹ ਸਟੀਲ ਅਤੇ ਐਲੂਮੀਨੀਅਮ ’ਤੇ 25 ਫੀਸਦੀ ਇੰਪੋਰਟ ਡਿਊਟੀ ਲਾ ਰਹੇ ਹਨ। ਟਰੰਪ ਨੇ ਏਅਰਫੋਰਸ ਵਨ ’ਚ ਕਿਹਾ ਕਿ ਇਹ ਟੈਰਿਫ ਅਮਰੀਕਾ ’ਚ ਆਉਣ ਵਾਲੇ ਕਿਸੇ ਵੀ ਸਟੀਲ ਅਤੇ ਐਲੂਮੀਨੀਅਮ ’ਤੇ ਲਾਗੂ ਹੋਵੇਗਾ। ਡੋਨਾਲਡ ਟਰੰਪ ਦੇ ਇਸ ਫੈਸਲੇ ’ਤੇ ਯੂਰਪ ਅਤੇ ਚੀਨ ਨੇ ਬਦਲੇ ਦੀ ਕਾਰਵਾਈ ਦੀ ਧਮਕੀ ਦਿੱਤੀ ਹੈ। ਅਜਿਹੇ ’ਚ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਇਕ ਨਵੀਂ ਟ੍ਰੇਡ ਵਾਰ ਸ਼ੁਰੂ ਹੋ ਸਕਦੀ ਹੈ।
ਇਹ ਵੀ ਪੜ੍ਹੋ: ਲੀਬੀਆ ’ਚ ਕਿਸ਼ਤੀ ਪਲਟਣ ਕਾਰਨ 65 ਲੋਕ ਡੁੱਬੇ
ਡੋਨਾਲਡ ਟਰੰਪ ਦੇ ਸਟੀਲ ਅਤੇ ਐਲੂਮੀਨੀਅਮ ’ਤੇ 25 ਫੀਸਦੀ ਟੈਰਿਫ ਲਾਉਣ ਦਾ ਸਭ ਤੋਂ ਜ਼ਿਆਦਾ ਅਸਰ ਕੈਨੇਡਾ ਅਤੇ ਮੈਕਸੀਕੋ ’ਤੇ ਹੋਵੇਗਾ। ਕੈਨੇਡਾ ਅਤੇ ਮੈਕਸੀਕੋ ਸਟੀਲ ’ਚ ਅਮਰੀਕਾ ਦੇ ਸਭ ਤੋਂ ਵੱਡੇ ਪਾਰਟਨਰ ਹਨ। ਅਮਰੀਕਾ ’ਚ ਐਲੂਮੀਨੀਅਮ ਭੇਜਣ ਵਾਲਾ ਸਭ ਤੋਂ ਵੱਡਾ ਸਪਲਾਇਰ ਕੈਨੇਡਾ ਹੈ। ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਵੀ ਇਸੇ ਤਰ੍ਹਾਂ ਦੇ ਟੈਰਿਫ ਲਾਏ ਸਨ। ਡੋਨਾਲਡ ਟਰੰਪ ਦਾ ਫੈਸਲਾ ਵਪਾਰ ਦੇ ਖੇਤਰ ’ਚ ਦੁਨੀਆ ’ਚ ਨਵੀਂ ਹਲਚਲ ਪੈਦਾ ਕਰ ਸਕਦਾ ਹੈ। ਕੈਨੇਡਾ, ਬ੍ਰਾਜ਼ੀਲ, ਮੈਕਸੀਕੋ, ਚੀਨ ਅਤੇ ਦੱਖਣ ਕੋਰੀਆ ਦੇ ਨਾਲ ਅਮਰੀਕਾ ਦਾ ਤਣਾਅ ਵਧ ਸਕਦਾ ਹੈ।
ਇਹ ਵੀ ਪੜ੍ਹੋ: ਵੱਡੀ ਖਬਰ; ਕਈ ਵਾਹਨਾਂ ਨਾਲ ਟਕਰਾਉਣ ਮਗਰੋਂ ਖੱਡ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 55 ਮੌਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8