ਕੈਨੇਡਾ ਦੇ ਕਸਬੇ ਹੇ ਰਿਵਰ ਨੂੰ ਜੰਗਲੀ ਅੱਗ ਨੇ ਪਾਇਆ ਘੇਰਾ, ਲੋਕਾਂ ਨੂੰ ਘਰ ਖਾਲੀ ਕਰਨ ਦੇ ਹੁਕਮ ਜਾਰੀ

Saturday, Aug 26, 2023 - 10:33 AM (IST)

ਹੇ ਰਿਵਰ- ਕੈਨੇਡਾ ਦੇ ਉੱਤਰੀ-ਪੱਛਮੀ ਖੇਤਰ ਵਿੱਚ ਸ਼ੁੱਕਰਵਾਰ ਨੂੰ ਜੰਗਲੀ ਅੱਗ ਕਾਰਨ ਗ੍ਰੇਟ ਸਲੇਵ ਲੇਕ ਨੇੜੇ ਸਥਿਤ ਲਗਭਗ 4,000 ਆਬਾਦੀ ਵਾਲੇ ਹੇ ਰਿਵਰ ਕਸਬੇ ਨੂੰ ਖਾਲੀ ਕਰਾਉਣਾ ਪਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉੱਤਰ-ਪੱਛਮੀ ਖੇਤਰ ਦੀ ਸਰਕਾਰ ਨੇ ਕਰਮਚਾਰੀਆਂ ਸਮੇਤ ਕਸਬੇ ਵਿੱਚ ਹਰ ਕਿਸੇ ਨੂੰ ਹੇ ਰਿਵਰ ਮਰਲਿਨ ਕਾਰਟਰ ਹਵਾਈ ਅੱਡੇ 'ਤੇ ਜਾਣ ਅਤੇ ਹੋਰ ਨਿਰਦੇਸ਼ਾਂ ਦੀ ਉਡੀਕ ਕਰਨ ਦਾ ਆਦੇਸ਼ ਦਿੱਤਾ। ਖੇਤਰ ਦੀ ਸਰਕਾਰ ਨੇ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 3:23 ਵਜੇ ਪੋਸਟ ਕੀਤੀ ਇੱਕ ਚੇਤਾਵਨੀ ਵਿੱਚ ਕਿਹਾ, “ਕੋਈ ਵੀ ਵਿਅਕਤੀ ਜੋ ਹੇ ਰਿਵਰ ਵਿੱਚ ਰਹਿੰਦਾ ਹੈ ਉਹ ਆਪਣੇ ਜੋਖ਼ਮ 'ਤੇ ਅਜਿਹਾ ਕਰ ਰਿਹਾ ਹੈ। ਇੱਥੇ ਕੋਈ ਐਮਰਜੈਂਸੀ ਸੇਵਾਵਾਂ ਜਾਂ ਜਵਾਬ ਉਪਲਬਧ ਨਹੀਂ ਹੋਣਗੇ।"

ਇਹ ਵੀ ਪੜ੍ਹੋ: ਵੱਡੀ ਖ਼ਬਰ: ਤਾਮਿਲਨਾਡੂ ਵਿਚ ਰੇਲ ਨੂੰ ਲੱਗੀ ਭਿਆਨਕ ਅੱਗ, 10 ਲੋਕਾਂ ਦੀ ਦਰਦਨਾਕ ਮੌਤ

ਦੱਸ ਦੇਈਏ ਕਿ ਕੈਨੇਡਾ ਇਸ ਸਮੇਂ ਆਪਣੇ ਸਭ ਤੋਂ ਖ਼ਰਾਬ ਜੰਗਲੀ ਅੱਗ ਦੇ ਮੌਸਮ ਦਾ ਸਾਹਮਣਾ ਕਰ ਰਿਹਾ ਹੈ ਅਤੇ ਪਿਛਲੇ ਹਫਤੇ ਉੱਤਰੀ ਪੱਛਮੀ ਖੇਤਰ ਦੀ ਰਾਜਧਾਨੀ ਯੈਲੋਨਾਈਫ ਦੀ ਪੂਰੀ ਆਬਾਦੀ ਸਮੇਤ 50,000 ਤੋਂ ਵੱਧ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋਏ। ਸਰਕਾਰ ਨੇ ਬਾਅਦ ਵਿੱਚ ਇੱਕ ਚੇਤਾਵਨੀ ਵਿੱਚ ਕਿਹਾ ਕਿ ਉੱਤਰ-ਪੱਛਮੀ ਪ੍ਰਦੇਸ਼ਾਂ ਵਿੱਚ ਕਈ ਭਾਈਚਾਰਿਆਂ ਲਈ ਮੇਲ ਸੇਵਾ ਵੀ ਅੱਗ ਨਾਲ ਪ੍ਰਭਾਵਿਤ ਹੋਈ ਹੈ।

ਇਹ ਵੀ ਪੜ੍ਹੋ: PM ਮੋਦੀ ਨੇ ਇਸਰੋ ਦੇ ਵਿਗਿਆਨੀਆਂ ਨੂੰ ਕੀਤਾ ਸੰਬੋਧਨ, ਚੰਦਰਯਾਨ-3 ਲੈਂਡਿੰਗ ਪੁਆਇੰਟ ਦਾ ਨਾਂ ਰੱਖਿਆ 'ਸ਼ਿਵਸ਼ਕਤੀ'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News