ਪਾਕਿ ''ਚ ਸੈਲਾਨੀਆਂ ਦੀ ਸਹੂਲਤ ਲਈ ਕਰਤਾਰਪੁਰ ’ਚ ਬਣੇਗਾ ‘ਸਿੱਖ ਰਿਜ਼ਾਰਟ’, ਆਨਲਾਈਨ ਬੁਕਿੰਗ ਪੋਰਟਲ ਵੀ ਬਣਿਆ

Monday, Jan 01, 2024 - 10:36 AM (IST)

ਪਾਕਿ ''ਚ ਸੈਲਾਨੀਆਂ ਦੀ ਸਹੂਲਤ ਲਈ ਕਰਤਾਰਪੁਰ ’ਚ ਬਣੇਗਾ ‘ਸਿੱਖ ਰਿਜ਼ਾਰਟ’, ਆਨਲਾਈਨ ਬੁਕਿੰਗ ਪੋਰਟਲ ਵੀ ਬਣਿਆ

ਗੁਰਦਾਸਪੁਰ (ਵਿਨੋਦ)- ਪਾਕਿਸਤਾਨ ਵਿਚ ਸਿੱਖਾਂ ਦੇ ਇਤਿਹਾਸਕ ਸਥਾਨਾਂ ਸਮੇਤ ਹੋਰ ਸੈਰ-ਸਪਾਟਾ ਸਥਾਨਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਆਉਣ ਵਾਲੇ ਸਿੱਖ ਸੈਲਾਨੀਆਂ ਦੀ ਸਹੂਲਤ ਲਈ ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਵਿਖੇ ਸਿੱਖ ਰਿਜ਼ਾਰਟ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਹੋਰ ਦੇਸ਼ਾਂ ਤੋਂ ਆਉਣ ਵਾਲੇ ਸੈਲਾਨੀਆਂ ਲਈ ਇਕ ਆਨਲਾਈਨ ਬੁਕਿੰਗ ਪੋਰਟਲ ਵੀ ਸਥਾਪਿਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪ੍ਰੇਮ ਵਿਆਹ ਕਰਵਾਉਣ ਦੀ ਮਿਲੀ ਭਿਆਨਕ ਸਜ਼ਾ, 20 ਦੇ ਕਰੀਬ ਲੋਕਾਂ ਨੇ ਮੁੰਡੇ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਡਿਆ

ਸਰਹੱਦ ਪਾਰਲੇ ਸੂਤਰਾਂ ਅਨੁਸਾਰ ਵਿਸ਼ਵ ਬੈਂਕ ਦੁਆਰਾ ਫੰਡਿਡ ਪ੍ਰਾਜੈਕਟ ‘ਪੰਜਾਬ ਟੂਰਿਜ਼ਮ ਫਾਰ ਇਕਨਾਮਿਕ ਗ੍ਰੋਥ’ (ਪੀ. ਟੀ. ਈ. ਜੀ. ਪੀ.) ਦੇ ਤਹਿਤ ਵੱਖ-ਵੱਖ ਸਥਾਨਾਂ ’ਤੇ 10 ਗੋਲਫ ਗੱਡੀਆਂ ਚੱਲ ਰਹੀਆਂ ਹਨ, ਜਿਨ੍ਹਾਂ ਨਾਲ ਸੈਲਾਨੀਆਂ ਨੂੰ ਇਨ੍ਹਾਂ ਆਕਰਸ਼ਣਾਂ ਨੂੰ ਦੇਖਣ ਦੀ ਸਹੂਲਤ ਮਿਲ ਰਹੀ ਹੈ। ਇਸ ਤੋਂ ਇਲਾਵਾ ਪਾਕਿਸਤਾਨ ਦੇ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ (ਟੀ. ਡੀ. ਸੀ. ਪੀ.) ਨੇ 7 ਵੈਨਾਂ ਅਤੇ 5 ਕੋਸਟਰ ਮੁਹੱਈਆ ਕਰਵਾ ਕੇ ਸੈਲਾਨੀਆਂ ਦੀ ਸਹੂਲਤ ਲਈ ਖਾਸ ਪ੍ਰਬੰਧ ਕੀਤੇ ਹਨ। ਪਾਕਿਸਤਾਨ ਸਰਕਾਰ ਇਸ ਪਹਿਲਕਦਮੀ ਦੇ ਨਤੀਜੇ ਵਜੋਂ ਸੈਰ-ਸਪਾਟੇ ’ਚ ਵਾਧੇ ਦੀ ਉਮੀਦ ਕਰ ਰਹੀ ਹੈ।

ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਪਹੁੰਚਿਆ ਜਰਮਨ ਦਾ ਵਿਅਕਤੀ, ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਸਾਈਕਲ 'ਤੇ ਕੀਤਾ ਤੈਅ

ਟੀ. ਡੀ. ਸੀ. ਪੀ. ਦੀਆਂ ਪੇਸ਼ਕਸ਼ਾਂ ’ਚ ਇਕ ਨਵਾਂ ਜੋੜ ਇਕ ਡਬਲ-ਡੈੱਕਰ ਬੱਸ ਰਾਹੀਂ ਗਵਰਨਰ ਹਾਊਸ ਲਈ ਇਕ ਨਵੇਂ ਰੂਟ ਦੀ ਸ਼ੁਰੂਆਤ ਹੈ, ਜੋ ਨਾਗਰਿਕਾਂ ਨੂੰ ਇਸਦੇ ਹਾਲਾਂ ’ਚ ਹਫ਼ਤਾਵਾਰੀ ਟੂਰ ਦੀ ਪੇਸ਼ਕਸ਼ ਕਰਦਾ ਹੈ ਅਤੇ ਇਤਿਹਾਸਕ ਤੌਰ ’ਤੇ ਮਹੱਤਵਪੂਰਨ ਸਥਾਨਾਂ ਤੱਕ ਪਹੁੰਚ ਨੂੰ ਵਧਾਏਗਾ।

ਇਹ ਵੀ ਪੜ੍ਹੋ : ਪੜ੍ਹਾਈ ਲਈ ਕੈਨੇਡਾ ਗਏ ਕੋਟਕਪੂਰਾ ਦੇ ਨੌਜਵਾਨ ਦੀ ਅਚਾਨਕ ਹੋਈ ਮੌਤ

ਇਸ ਤੋਂ ਇਲਾਵਾ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਟੀ. ਡੀ. ਸੀ. ਪੀ. ਬੱਸਾਂ ਦੀ ਆਨਲਾਈਨ ਬੁਕਿੰਗ ਦੀ ਇਜਾਜ਼ਤ ਦਿੱਤੀ ਗਈ ਹੈ, ਜਦਕਿ ਪੈਟਰੀਓਟਾ ਚੇਅਰਲਿਫਟ ਲਈ ਈ-ਟਿਕਟਿੰਗ ਸਹੂਲਤਾਂ ਦੇ ਵਿਸਥਾਰ ਨਾਲ ਵਿਜ਼ਿਟਰਾਂ ਲਈ ਸਹੂਲਤ ਨੂੰ ਵਧਾਇਆ ਗਿਆ ਹੈ। ਪੰਜਾਬ ਦੇ ਯਾਦਗਾਰ ਅਤੇ ਪੁਰਾਤੱਤਵ ਡਾਇਰੈਕਟੋਰੇਟ ਨੇ ਬਹਾਵਲਪੁਰ ’ਚ ਬੀਬੀ ਜੀਵਿੰਦੀ ਮਕਬਰੇ, ਰਹੀਮ ਯਾਰ ਖਾਨ ’ਚ ਚਿੱਟੀ ਮਸਜਿਦ, ਜੇਹਲਮ ਵਿਚ ਖੈਰ ਅਲ-ਨਿਸਾ ਦੇ ਮਕਬਰੇ ਅਤੇ ਮੀਆਂਵਾਲੀ ’ਚ ਸ਼ੇਰ ਸ਼ਾਹ ਸੂਰੀ ਕੀ ਬਾਉਲੀ ਸਮੇਤ ਪ੍ਰਮੁੱਖ ਵਿਰਾਸਤੀ ਥਾਵਾਂ ਦੀ ਬਹਾਲੀ ਦੇ ਪ੍ਰਾਜੈਕਟਾਂ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ ਹੈ। ਇਨ੍ਹਾਂ ਯਤਨਾਂ ਨੂੰ ਸੰਯੁਕਤ ਰਾਸ਼ਟਰ ਵਿਸ਼ਵ ਸੈਰ-ਸਪਾਟਾ ਸੰਗਠਨ ਨੇ ਆਪਣੀ 2023 ਦੀ ਰਿਪੋਰਟ ’ਚ ਮਾਨਤਾ ਦਿੱਤੀ ਹੈ, ਜਿਸ ਨਾਲ ਪਾਕਿਸਤਾਨ ਦੀ ਸੈਰ-ਸਪਾਟੇ ਤੋਂ ਹੋਣ ਵਾਲੀ ਆਮਦਨ ’ਚ ਵਾਧਾ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News